ਲੰਡਨ 'ਚ ਪੰਜਾਬਣ ਦਾ ਕਤਲ, ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
Published : Mar 9, 2018, 1:58 pm IST
Updated : Mar 9, 2018, 8:28 am IST
SHARE ARTICLE

ਲੰਡਨ : ਬਰਤਾਨੀਆ ਦੇ ਸ਼ਹਿਰ ਵੁਲਵਰਹੈਂਪਟਨ 'ਚ ਕਤਲ ਹੋਈ ਸਰਬਜੀਤ ਕੌਰ ਢੰਡਾ ਦੀ ਮੌਤ ਸਬੰਧੀ ਪੁਲਿਸ ਨੇ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਦੱਸ ਦੇਈਏ ਕਿ 38 ਸਾਲਾ ਸਰਬਜੀਤ ਕੌਰ ਆਪਣੇ ਹੀ ਘਰ 'ਚ 16 ਫਰਵਰੀ ਨੂੰ ਸ਼ਾਮ 4 ਵਜੇ ਮ੍ਰਿਤਕ ਹਾਲਤ 'ਚ ਪਾਈ ਗਈ ਸੀ। 



ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਰਬਜੀਤ ਕੌਰ 'ਤੇ ਹਮਲਾ ਹੋਇਆ ਸੀ ਅਤੇ ਉਸ ਦੀ ਮੌਤ ਲਾਸ਼ ਮਿਲਣ ਤੋਂ ਕਈ ਘੰਟੇ ਪਹਿਲਾਂ ਹੋ ਚੁੱਕੀ ਸੀ। ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਤ ਸਾਹ ਘੁੱਟ ਹੋਣ ਕਾਰਨ ਹੋਈ ਹੈ। ਸਰਬਜੀਤ ਦੀ ਲਾਸ਼ ਰੌਕਰੀ ਲੇਨ, ਪਿੰਨ ਇੰਨ ਵੁਲਵਰਹੈਂਪਟਨ ਵਿਖੇ ਮਿਲੀ ਸੀ। ਘਰ 'ਚੋਂ ਕੁਝ ਗਹਿਣੇ ਵੀ ਗੁੰਮ ਸਨ ਅਤੇ ਇਸੇ ਲਈ ਉਸ ਦੀ ਮੌਤ ਦਾ ਕਾਰਨ ਡਕੈਤੀ ਨੂੰ ਵੀ ਮੰਨਿਆ ਜਾ ਰਿਹਾ ਹੈ। 



ਜਾਂਚ ਅਧਿਕਾਰੀ ਪੁਲਿਸ ਇੰਸਪੈਕਟਰ ਜੇਮਜ਼ ਮੁਨਰੋ ਨੇ ਕਿਹਾ ਕਿ ਇਲਾਕੇ 'ਚ ਏਸ਼ੀਅਨ ਸੋਨਾ ਚੋਰੀ ਜਾਂ ਲੁੱਟਣ ਲਈ ਕਈ ਵਾਰਦਾਤਾਂ ਹੋਈਆਂ ਹਨ ਪਰ ਇਸ ਤਰ੍ਹਾਂ ਦੀ ਹਿੰਸਕ ਘਟਨਾ ਨਹੀਂ ਹੋਈ। ਪੁਲਿਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਕਤਲ ਕਿਸੇ ਗਾਹਕ ਵਲੋਂ ਵੀ ਕੀਤਾ ਗਿਆ ਹੋ ਸਕਦਾ ਹੈ ਕਿਉਂਕਿ ਸਰਬਜੀਤ ਆਪਣੇ ਘਰ 'ਚ ਕੱਪੜੇ ਸਿਊਣ ਦਾ ਕੰਮ ਕਰਦੀ ਸੀ। 



ਪੁਲਿਸ ਵੱਲੋਂ ਮੰਗਲਵਾਰ ਰਾਤ ਨੂੰ ਇਕ 39 ਸਾਲਾ ਔਰਤ ਅਤੇ 42 ਤੇ 32 ਸਾਲਾ ਵਿਅਕਤੀ ਨੂੰ ਵੁਲਵਰਹੈਂਪਟਨ ਦੀਆਂ ਵੱਖ-ਵੱਖ ਥਾਵਾਂ ਤੋਂ ਹਿਰਾਸਤ 'ਚ ਲਿਆ ਗਿਆ। ਜ਼ਿਕਰੇਯੋਗ ਹੈ ਕਿ ਸਰਬਜੀਤ ਕੌਰ ਦਾ ਪਿਛੋਕੜ ਪੰਜਾਬ ਤੋਂ ਹੈ ਜਿੱਥੋਂ ਉਹ ਜੁਲਾਈ 2015 'ਚ ਗੁਰਪ੍ਰੀਤ ਸਿੰਘ ਢੰਡਾ ਨਾਲ ਵਿਆਹ ਕਰਵਾ ਕੇ ਯੂ.ਕੇ. ਆਈ ਸੀ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement