ਲੰਡਨ 'ਚ ਸੰਸਦ ਮੈਂਬਰ ਢੇਸੀ ਦੇ ਦਫਤਰ ਬਾਹਰ ਸਿੱਖ 'ਤੇ ਹਮਲਾ, ਲੱਗੇ ਗੋ-ਬੈਕ ਦੇ ਨਾਅਰੇ
Published : Feb 22, 2018, 1:28 pm IST
Updated : Feb 22, 2018, 7:58 am IST
SHARE ARTICLE

ਚੰਡੀਗੜ੍ਹ: ਭਾਰਤ ਦੇ ਸਿੱਖ ਵਾਤਾਵਰਨ ਪ੍ਰੇਮੀ ‘ਤੇ ਯੂਕੇ ‘ਚ ਹਮਲਾ ਕੀਤਾ ਗਿਆ। ਹਮਲਾਵਰ ਨੇ ਉਸ ਦੀ ਪੱਗ ਉਤਾਰਨ ਦੀ ਕੋਸ਼ਿਸ਼ ਵੀ ਕੀਤੀ। ਹਮਲੇ ਤੋਂ ਬਾਅਦ ‘ਮੁਸਲਮਾਨੋ ਗੋ-ਬੈਕ ਦੇ ਨਾਹਰੇ ਵੀ ਲਾਏ। ਇਹ ਵਾਰਦਾਤ ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੇ ਦਫਤਰ ਵੈਸਟਮਿਨਿਸਟਰ ਦੇ ਬਾਹਰ ਵਾਪਰੀ। 



ਹਾਲਾਂਕਿ ਇਸ ਇਲਾਕੇ ਵਿੱਚ ਕਰੜੇ ਸੁਰੱਖਿਆ ਪ੍ਰਬੰਧ ਹਨ ਕਿਉਂਕਿ ਯੂਕੇ ਦੇ ਸਾਰੇ ਸਰਕਾਰੀ ਦਫਤਰ ਇਸ ਇਲਾਕੇ ਵਿੱਚ ਹਨ।ਲੁਧਿਆਣਾ ਵਾਸੀ ਰਵਨੀਤ ਸਿੰਘ ਈਕੋਸਿੱਖ ਕੰਪਨੀ ਦੇ ਸਾਊਥ ਏਸ਼ੀਆ ਦੇ ਮੈਨੇਜਰ ਹਨ। 



ਉਨ੍ਹਾਂ ਦੱਸਿਆ ਕਿ ਉਹ ਢੇਸੀ ਦੇ ਦਫਤਰ ਬਾਹਰ ਉਡੀਕ ਕਰ ਰਹੇ ਸੀ। ਇਸ ਦੌਰਾਨ ਇੱਕ ਨੌਜਵਾਨ ਉਸ ਵੱਲ ਭੱਜਾ ਆਇਆ ਤੇ ਉਸ ਦੀ ਦੀ ਪਗੜੀ ਨੂੰ ਦੋਵੇਂ ਹੱਥਾਂ ਨਾਲ ਹਿਲਾਉਣ ਲੱਗਾ। 



ਹਮਲਾਵਰ ਨੇ ਰਵਨੀਤ ਦੀ ਗਰਦਨ ‘ਤੇ ਵੀ ਹਮਲਾ ਕੀਤਾ ਤੇ ਉੱਥੋਂ ਭੱਜਣ ਤੋਂ ਪਹਿਲਾਂ ‘ਮੁਸਲਮਾਨੋ ਵਾਪਸ ਜਾਓ’ ਦੇ ਨਾਹਰੇ ਵੀ ਮਾਰ ਕੇ ਗਿਆ। ਯੂਕੇ ਪੁਲਿਸ ਨੇ ਪਹੁੰਚ ਕੇ ਰਵਨੀਤ ਦੇ ਬਿਆਨ ਲਿਖੇ ਤੇ ਉੱਥੇ ਲੱਗੇ CCTV ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ।

SHARE ARTICLE
Advertisement

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM
Advertisement