ਮਾਲਦੀਵ 'ਚ ਐਮਰਜੈਂਸੀ ਲੱਗੀ, ਦੇਸ਼ ਦੇ ਮੁੱਖ ਜੱਜ ਸਮੇਤ ਕਈ ਗ੍ਰਿਫ਼ਤਾਰ
Published : Feb 7, 2018, 1:05 am IST
Updated : Feb 6, 2018, 7:35 pm IST
SHARE ARTICLE

ਮਾਲੇ, 6 ਫ਼ਰਵਰੀ : ਮਾਲਦੀਵ ਦੇ ਸਿਆਸੀ ਸੰਕਟ ਕਾਰਨ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੇ ਦੇਸ਼ 'ਚ ਐਮਰਜੈਂਸੀ ਲਗਾ ਦਿਤੀ ਹੈ। ਇਸ ਮਗਰੋਂ ਫ਼ੌਜ ਨੇ ਸਾਬਕਾ ਰਾਸ਼ਟਰਪਤੀ ਮੌਮੂਨ ਅਬਦੁਲ ਗਯੂਮ ਅਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਅਲੀ ਹਾਮਿਦ ਸਮੇਤ ਕਈ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫ਼ੌਜ ਨੂੰ ਕਿਸੇ ਵੀ ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦੇ ਦਿਤੇ ਗਏ ਹਨ। ਦੂਜੇ ਪਾਸੇ, ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਦੇਸ਼ 'ਚ ਜਾਰੀ ਸਿਆਸੀ ਸੰਕਟ ਨਾਲ ਨਜਿੱਠਣ ਲਈ ਭਾਰਤ ਕੋਲੋਂ ਮਦਦ ਮੰਗੀ ਹੈ। ਨਸ਼ੀਦ ਨੇ ਅਪੀਲ ਕੀਤੀ ਹੈ ਕਿ ਭਾਰਤ ਇਸ ਮਾਮਲੇ ਨੂੰ ਸੁਲਝਾਉਣ ਲਈ ਦੇਸ਼ 'ਚ ਸਿਆਸੀ ਅਤੇ ਫ਼ੌਜੀ ਦਖ਼ਲ ਦੇਵੇ। ਇਸੇ ਦੌਰਾਨ ਭਾਰਤ ਨੇ ਮਾਲਦੀਪ ਸੰਕਟ 'ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਰਾਸ਼ਟਪਤੀ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਦਾ ਮਾਣ ਕਰਨ। ਦੇਸ਼ 'ਚ 15 ਦਿਨ ਦੀ ਐਮਰਜੈਂਸੀ ਲਗਾਈ ਗਈ ਹੈ। ਫ਼ੌਜ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰ ਰਹੀ ਹੈ। ਨਾਗਰਿਕਾਂ ਦੇ ਸਾਰੇ ਅਧਿਕਾਰ ਰੱਦ ਕਰ ਦਿਤੇ ਗਏ ਹਨ। ਫ਼ੌਜ ਕਿਸੇ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਉਧਰ, ਮਾਲਦੀਵ ਦੇ ਮੁੱਖ ਜੱਜ ਅਲੀ ਹਾਮਿਦ ਅਤੇ ਨਿਆਂ ਪ੍ਰਣਾਲੀ ਨਾਲ ਸਬੰਧਤ ਕੁੱਝ ਹੋਰ ਅਧਿਕਾਰੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।


ਜ਼ਿਕਰਯੋਗ ਹੈ ਕਿ 2 ਫ਼ਰਵਰੀ ਨੂੰ ਸੁਪਰੀਮ ਕੋਰਟ ਨੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਸਮੇਤ 9 ਜਣਿਆਂ ਵਿਰੁਧ ਇਕ ਮਾਮਲੇ ਨੂੰ ਰੱਦ ਕਰ ਦਿਤਾ ਸੀ। ਅਦਾਲਤ ਨੇ ਇਨ੍ਹਾਂ ਨੇਤਾਵਾਂ ਦੀ ਰਿਹਾਈ ਦੇ ਆਦੇਸ਼ ਵੀ ਦਿਤੇ ਸਨ। ਅਦਾਲਤ ਨੇ ਰਾਸ਼ਟਰਪਤੀ ਅਬਦੁੱਲਾ ਦੀ ਪਾਰਟੀ ਨਾਲ ਵੱਖ ਹੋਣ ਤੋਂ ਬਾਅਦ ਮੁਅੱਤਲ ਕੀਤੇ ਗਏ 12 ਵਿਧਾਇਕਾਂ ਦੀ ਬਹਾਲੀ ਦੇ ਵੀ ਆਦੇਸ਼ ਦਿਤੇ ਸਨ। ਸਰਕਾਰ ਨੇ ਅਦਾਲਤ ਦਾ ਇਹ ਫ਼ੈਸਲਾ ਮੰਨਣ ਤੋਂ ਇਨਕਾਰ ਕਰ ਦਿਤਾ ਸੀ ਜਿਸ ਕਾਰਨ ਸਰਕਾਰ ਅਤੇ ਅਦਾਲਤ ਵਿਚਕਾਰ ਤਕਰਾਰਬਾਜ਼ੀ ਸ਼ੁਰੂ ਹੋ ਗਈ। ਕਈ ਲੋਕ ਰਾਸ਼ਟਰਪਤੀ ਅਬਦੁੱਲਾ ਦੇ ਵਿਰੋਧ 'ਚ ਸੜਕਾਂ 'ਤੇ ਆ ਗਏ ਸਨ। ਵਿਰੋਧ ਵੇਖਦਿਆਂ ਦੇਸ਼ ਭਰ 'ਚ 15 ਦਿਨ ਦੀ ਐਮਰਜੈਂਸੀ ਦਾ ਐਲਾਨ ਕਰ ਦਿਤਾ ਗਿਆ।  (ਪੀਟੀਆਈ)

SHARE ARTICLE
Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement