ਮਾਨ ਕੌਰ ਨੂੰ ਮਿਲਿਆ 'ਦ ਸਿੱਖ ਲਾਈਫ ਟਾਈਮ ਅਚੀਵਮੈਂਟ ਐਵਾਰਡ', ਜਾਣੋਂ ਹੋਰ ਅਵਾਰਡ ਬਾਰੇ
Published : Oct 29, 2017, 4:15 pm IST
Updated : Oct 29, 2017, 10:45 am IST
SHARE ARTICLE

ਟੋਰਾਂਟੋ: ਬਲਬੀਰ ਸਿੰਘ ਕੱਕਰ ਨੂੰ ਹਾਲ ਹੀ ਵਿੱਚ ਆਯੋਜਿਤ ਅੱਠਵੇਂ ਸਲਾਨਾ ਸਿੱਖ ਅਵਾਰਡਜ਼ ਵਿੱਚ ਸਿੱਖਾਂ ਦੇ ਬਿਜਨਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਇਹ ਅਵਾਰਡ ਸੰਸਥਾ ਜਾਂ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜੋ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ ਕਿ ਇਸ ਨੇ ਵਿਲੱਖਣ ਵਿੱਤੀ ਰਿਟਰਨ ਕਿਵੇਂ ਵਿਕਸਿਤ ਕੀਤੇ ਹਨ, ਮਜ਼ਬੂਤ ਵਿਕਾਸ, ਨਵੀਨਤਾਕਾਰੀ ਰਣਨੀਤੀਆਂ ਅਤੇ ਸਪਸ਼ਟ ਮਾਰਕੀਟ ਲੀਡਰਸ਼ਿਪ ਇਸਦੇ ਖੇਤਰ ਵਿੱਚ ਦਿਖਾਇਆ ਹੈ।


ਸਿੱਖ ਐਵਾਰਡਾਂ ਨੇ ਸਿੱਖਾਂ, ਵਪਾਰ, ਚੈਰਿਟੀ, ਸਿੱਖਿਆ, ਮਨੋਰੰਜਨ, ਪੇਸ਼ੇਵਰ ਸੇਵਾਵਾਂ, ਨਿਵੇਕਲੀ ਸੇਵਾ ਅਤੇ ਖੇਡਾਂ ਤੋਂ ਵੱਖ-ਵੱਖ ਖੇਤਰਾਂ ਵਿੱਚ ਸਿੱਖ ਭਾਈਚਾਰੇ ਵੱਲੋਂ ਏਸ਼ੀਆ ਵਿੱਚ ਯੋਗਦਾਨ ਪਾਉਣ ਵਾਲੇ ਏਸ਼ੀਆ, ਅਮਰੀਕਾ, ਕੈਨੇਡਾ, ਆਸਟਰੇਲੀਆ, ਯੂਰਪ, ਅਫਰੀਕਾ ਅਤੇ ਮੱਧ ਪੂਰਬ।

ਇਸ ਸਾਲ ਦੇ ਜੇਤੂਆਂ 'ਚ ਸ਼ਾਮਿਲ:

• ਰਾਈਟ ਆਨਰੇਬਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ (ਕੈਨੇਡਾ) - ਵਿਸ਼ੇਸ਼ ਪਛਾਣ ਅਵਾਰਡ


• ਬਲਵਿੰਦਰ ਕੌਰ ਤੱਖੜ (ਕੈਨੇਡਾ) - ਬਿਜਨਸ ਵੁਮੈਨ ਐਵਾਰਡ

• ਹਰਮੀਕ ਸਿੰਘ (ਯੂਏਈ) - ਸਨਅੱਤਕਾਰ ਪੁਰਸਕਾਰ

• ਸਰਦਾਰ ਰਮੇਸ਼ ਸਿੰਘ ਖ਼ਾਲਸਾ - ਪਾਕਿਸਤਾਨ ਸਿੱਖ ਕੌਂਸਲ (ਪਾਕਿਸਤਾਨ) - ਸਿੱਖਾਂ ਚੈਰਿਟੀ


• ਭਾਈ ਸਾਹਿਬਾ ਬੀਬੀ ਜੀ ਇੰਦਰਜੀਤ ਕੌਰ ਖਾਲਸਾ (ਅਮਰੀਕਾ) - ਸਿੱਖਜ਼ ਇਨ ਐਜੂਕੇਸ਼ਨ

• ਗੁਰਿੰਦਰ ਕੌਰ ਚੱਢਾ ਐਮ ਬੀ ਈ (ਯੂਕੇ) - ਸਿੱਖਜ਼ ਇਨ ਐਂਟਰਟੇਨਮੈਂਟ



• ਜਗਮੀਤ ਸਿੰਘ (ਕੈਨੇਡਾ) - ਸਿੱਖਜ਼ ਇਨ ਪ੍ਰੋਫੈਸਨ

• ਨਵਦੀਪ ਸਿੰਘ ਭਾਟੀਆ (ਕੈਨੇਡਾ) - ਸਿੱਖ ਇਨ ਸੇਵਾ

• ਜੇਂਦਰ ਮਹਿਲ (ਯੁਵਰਾਜ ਸਿੰਘ ਢੇਸੀ) (ਕੈਨੇਡਾ) - ਸਪੋਰਟ ਇਨ ਸਿੱਖ


• ਜਸਪ੍ਰੀਤ ਸਿੰਘ ਨੂਓਟਾ (ਯੂਕੇ) - ਦ ਸਿਖ ਪੀਪਲਜ਼ ਚੁਆਇਸ ਅਵਾਰਡ

• ਸਰਦਾਰਨੀ ਮਾਨ ਕੌਰ ਜੀ (ਭਾਰਤ) - ਸਿੱਖ ਲਾਈਫਟਾਈਮ ਅਚੀਵਮੈਂਟ ਅਵਾਰਡ



101 ਸਾਲਾ ਅਥਲੀਟ ਮਾਨ ਕੌਰ ਮੂਲ ਰੂਪ ਨਾਲ ਭਾਵੇਂ ਚੰਡੀਗੜ੍ਹ ਨਾਲ ਸੰਬੰਧਤ ਹੈ ਪਰ ਉਨ੍ਹਾਂ ਦੀਆਂ ਉਪਲਬਧੀਆਂ ਦੀ ਗੂੰਜ ਦੁਨੀਆ ਦੇ ਹਰ ਕੋਨੇ 'ਚ ਗੂੰਜਦੀ ਹੈ। ਮਾਨ ਕੌਰ ਦੇ ਮਾਨ 'ਚ ਹੋਰ ਵਾਧਾ ਬੀਤੇ ਦਿਨੀਂ ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਹੋਇਆ। ਜਿੱਥੇ ਉਨ੍ਹਾਂ ਨੂੰ 'ਦਿ ਸਿੱਖ ਐਵਾਰਡ' ਪ੍ਰੋਗਰਾਮ ਦੌਰਾਨ 'ਦਿ ਸਿੱਖ ਲਾਇਫ ਟਾਇਮ ਅਚੀਵਮੈਂਟ ਅਵਾਰਡ' ਦਿੱਤਾ ਗਿਆ। 



ਟੋਰਾਂਟੋ ਦੇ ਇਕ ਹੋਟਲ ਵਿਚ 21 ਅਕਤੂਬਰ ਨੂੰ ਹੋਏ ਇਸ ਸਮਾਰੋਹ ਵਿਚ ਕੈਨੈਡਾ ਦੇ ਪ੍ਰਧਾਨ ਮੰਤਰੀ, ਮੰਤਰੀ ਮੰਡਲ ਦੇ ਮੈਂਬਰ ਅਤੇ ਕਈ ਮਸ਼ਹੂਰ ਹਸਤੀਆਂ ਸ਼ਾਮਿਲ ਰਹੀਆਂ। ਇਸ ਸਮਾਰੋਹ ਵਿਚ ਸਮਾਜ ਵਿਚ ਵਿਸ਼ੇਸ਼ ਯੋਗਦਾਨ ਦੇਣ ਦੇ ਲਈ ਵੱਖ-ਵੱਖ ਕੈਟੇਗਰੀ ਵਿਚ 11 ਐਵਾਰਡ ਦਿੱਤੇ ਗਏ। ਜਿਨ੍ਹਾਂ ਨੂੰ ਇਹ ਐਵਾਰਡ ਮਿਲੇ ਹਨ ਉਨ੍ਹਾਂ ਨੂੰ ਏਸ਼ੀਆ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਰਪ, ਅਫ਼ਰੀਕਾ, ਮਿਡਲ ਈਸਟ ਦੇ ਲੋਕਾਂ ਦੇ ਵਿਚ ਹੋਏ ਸਖਤ ਮੁਕਾਬਲੇ ਤੋਂ ਬਾਅਦ ਚੁਣਿਆ ਗਿਆ। 

ਮਾਨ ਕੌਰ ਨੂੰ ਉਮਰ ਦਾ ਇੱਕ ਵੱਡਾ ਪੜਾਅ ਪੂਰਾ ਕਰਨ ਦੇ ਬਾਵਜੂਦ ਖੁਦ ਨੂੰ ਫਿੱਟ ਰੱਖਣ ਅਤੇ ਲੋਕਾਂ ਨੂੰ ਤੰਦਰੁਸਤ ਰਹਿਣ ਦਾ ਮੂਲ ਮੰਤਰ ਦੇਣ ਦੇ ਲਈ ਐਵਾਰਡ ਦਿੱਤਾ ਗਿਆ। ਮਾਨ ਕੌਰ ਦੇ ਬੇਟੇ ਗੁਰਦੇਵ ਸਿੰਘ (79) ਵੀ ਇਸ ਸਮਾਰੋਹ ਵਿਚ ਉਨ੍ਹਾਂ ਦੇ ਨਾਲ ਸਨ।



ਜ਼ਿਕਰਯੋਗ ਹੈ ਕਿ ਜਿਸ ਉਮਰ ਵਿਚ ਔਰਤਾਂ ਕਿਸੇ ਬਿਮਾਰੀ ਨਾਲ ਪੀੜਤ ਹੋ ਕੇ ਮੰਜੇ 'ਤੇ ਬੈਠ ਜਾਂਦੀਆਂ ਹਨ ਉਸ ਤੋਂ ਜ਼ਿਆਦਾ ਉਮਰ ਦੀ ਮਾਨ ਕੌਰ ਨੇ ਆਪਣੀ ਇੱਛਾ ਸ਼ਕਤੀ ਅਤੇ ਦ੍ਰਿੜ੍ਹ ਇਰਾਦੇ ਨਾਲ ਖੇਡ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਮੈਡਲ ਜਿੱਤੇ। ਉਮਰ 101 ਸਾਲ ਅਤੇ ਉਪਲਬਧੀਆਂ ਦੀ ਲੰਬੀ ਲਿਸਟ। 

ਦੇਸ਼ ਹੀ ਨਹੀਂ ਦੁਨੀਆ ਵਿਚ ਚੰਡੀਗੜ੍ਹ ਦਾ ਮਾਨ ਵਧਾਉਣ ਵਾਲੀ ਵੈਟਰਨ ਅਥਲੀਟ ਮਾਨ ਕੌਰ ਅਥਲੈਟਿਕਸ ਵਿਚ ਕਈ ਰਿਕਾਰਡ ਬਣਾ ਕੇ ਮੈਡਲ ਜਿੱਤ ਚੁੱਕੀ ਹੈ। ਜੀਵਨ ਦਾ ਇਕ ਪੜਾਅ ਪਾਰ ਕਰ ਚੁੱਕੀ ਮਾਨ ਕੌਰ ਲਗਾਤਾਰ ਸੈਰ, ਯੋਗਾ, ਦੌੜ ਲਾਉਂਦੇ ਹੋਏ ਖੁਦ ਨੂੰ ਫਿੱਟ ਰੱਖਦੀ ਹੈ। ਮਾਨ ਕੌਰ ਨੂੰ ਅਮਰੀਕਾ ਵਿਚ ਅਥਲੀਟ ਆਫ਼ ਦ ਈਅਰ ਦਾ ਖਿਤਾਬ ਵੀ ਮਿਲ ਚੁੱਕਿਆ ਹੈ।

SHARE ARTICLE
Advertisement

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM

Malerkotla illegal slums : ਗੈਰ-ਕਾਨੂੰਨੀ slums ਹਟਾਉਣ ਗਈ Police 'ਤੇ ਭੜਕੇ ਲੋਕ, ਗਰਮਾ-ਗਰਮੀ ਵਾਲਾ ਹੋਇਆ ਮਾਹੌਲ

25 Sep 2025 3:14 PM

Story Of 8-Year-Old Boy Abhijot singh With Kidney Disorder No more |Flood Punjab |Talwandi Rai Dadu

25 Sep 2025 3:14 PM

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM
Advertisement