
ਕੈਨੇਡਾ ਦੇ ਐਨ ਡੀ ਪੀ ਲੀਡਰ ਜਗਮੀਤ ਸਿੰਘ ਆਖਿਰਕਾਰ ਮੰਗਣਾ ਕਰ ਹੀ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀ ਜਗਮੀਤ ਸਿੰਘ ਦੇ ਮੰਗਣੇ ਦੀਆਂ ਖਬਰਾਂ ਕਾਫੀ ਸਰਗਰਮ ਹੋਈਆ ਸੀ।
ਜਿਸ ਤੋਂ ਬਾਅਦ ਉਹਨਾਂ ਨੂੰ ਚਾਹੁਣ ਵਾਲਿਆਂ ਨੇ ਵਧਾਈਆਂ ਭਰੇ ਸੰਦੇਸ਼ ਦੇਣੇ ਸ਼ੁਰੂ ਕਰ ਦਿੱਤੇ ਸਨ। ਪਰ ਜਗਮੀਤ ਸਿੰਘ ਵੱਲੋਂ ਅਜਿਹੀ ਕਿਸੇ ਵੀ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ।
ਜਿਸ ਤੋਂ ਬਾਅਦ ਉਹਨਾ ਦੇ ਮੰਗਣੇ ਦੀ ਗੱਲ ਕਿਤੇ ਨਾ ਕਿਤੇ ਠੰਡੀ ਪੈ ਗਈ ਸੀ , ਪਰ ਅੱਜ ਉਹਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੀ ਹੋਣ ਵਾਲੀ ਜੀਵਨ ਸਾਥਣ ਨਾਲ ਤਸਵੀਰਾਂ ਸਾਂਝੀਆਂ ਕਰਕੇ ਇਸ ਗੱਲ ਤੋਂ ਪਰਦਾ ਚੁੱਕ ਦਿੱਤਾ ਹੈ।
ਇਹਨਾਂ ਤਸਵੀਰਾਂ ਵਿਚ ਜਗਮੀਤ ਸਿੰਘ ਗੁਰਕਿਰਨ ਕੌਰ ਨੂੰ ਮੁੰਦਰੀ ਪਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਨਾਲ ਹੀ ਉਹਨਾਂ ਨੂੰ ਚੁੰਮਦੇ ਹੋਏ ਵੀ ਨਜ਼ਰ ਆ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਵਿਦੇਸ਼ੀ ਧਰਤੀ ਤੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੁਸ਼ਨਾਉਣ ਵਾਲੇ ਜਗਮੀਤ ਸਿੰਘ 38 ਸਾਲ ਦੇ ਹਨ ਅਤੇ ਉਹਨਾਂ ਦੀ ਹੋਣ ਵਾਲੀ ਪਤਨੀ ਫੈਸ਼ਨ ਡਿਜ਼ਾਈਨਰ ਹੈ ਅਤੇ ਉਹਨਾਂ ਦੀ ਉਮਰ 27 ਸਾਲ ਹੈ।
ਤੁਹਾਨੂੰ ਦੱਸ ਦੇਈਏ ਕਿ ਜਗਮੀਤ ਦਾ ਮੰਗਣਾ ਉਹਨਾਂ ਦੇ ਖਾਸ ਪਰਿਵਾਰਿਕ ਮੈਂਬਰਾਂ ਦੀ ਮਜੂਦਗੀ ਵਿਚ ਹੋਇਆ। ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਦੇ ਰੋਕੇ ਦੀਆਂ ਤਸਵੀਰਾਂ ਦਸੰਬਰ ਮਹੀਨੇ ਵਿਚ ਵੀ ਕਾਫੀ ਵਾਇਰਲ ਹੋਈਆਂ ਸਨ।
ਜਦ ਗੁਲਾਬੀ ਰੰਗ ਦੇ ਟ੍ਰੈਡੀਸ਼ਨਲ ਪਹਿਰਾਵੇ ਵਿਚ ਦੋਵੇਂ ਬਹੁਤ ਖੂਬਸੂਰਤ ਅੰਦਾਜ਼ ਵਿਚ ਨਜ਼ਰ ਆਏ ਸਨ। ਪਰ ਇਹਨਾਂ ਤੇ ਕਿਸੇ ਨੇ ਕੋਈ ਟਿੱਪਣੀ ਨਹੀਂ ਦਿੱਤੀ ਸੀ।
ਖੈਰ ਦੇਰ ਆਏ ਦਰੁਸਤ ਆਏ ਸਾਡੇ ਵੱਲੋਂ ਵੀ ਜਗਮੀਤ ਸਿੰਘ ਅਤੇ ਉਹਨਾਂ ਦੀ ਮੰਗੇਤਰ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਵਾਤ ਦੇ ਬਹੁਤ ਬਹੁਤ ਮੁਬਾਰਕਬਾਦ।