ਨੇਪਾਲ 'ਚ ਠੰਢ ਕਾਰਨ ਮ੍ਰਿਤਕਾਂ ਦੀ ਗਿਣਤੀ 24 ਹੋਈ
Published : Jan 9, 2018, 1:52 am IST
Updated : Jan 8, 2018, 8:22 pm IST
SHARE ARTICLE

ਕਾਠਮੰਡੂ, 8 ਜਨਵਰੀ : ਨੇਪਾਲ 'ਚ ਚੱਲ ਰਹੀਆਂ ਠੰਢੀਆਂ ਹਵਾਵਾਂ ਕਾਰਨ ਬੀਤੇ 24 ਘੰਟੇ 'ਚ 7 ਹੋਰ ਲੋਕਾਂ ਦੀ ਮੌਤ ਹੋ ਗਈ। ਦੇਸ਼ ਦੇ ਦਖਣੀ ਹਿੱਸੇ ਵਿਚ ਬੀਤੇ ਇਕ ਹਫ਼ਤੇ ਤੋਂ ਠੰਢ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ। ਸਮਾਚਾਰ ਏਜੰਸੀ ਮੁਤਾਬਕ ਤਰਾਈ ਖੇਤਰਾਂ 'ਚ ਠੰਢ ਨਾਲ ਸਭ ਤੋਂ ਜ਼ਿਆਦਾ 14 ਲੋਕਾਂ ਦੀ ਮੌਤ ਸਸਾਰੀ ਜ਼ਿਲ੍ਹੇ ਵਿਚ ਹੋਈ ਹੈ, ਜਦਕਿ ਰੌਤਾਹਾਟ ਅਤੇ ਸਿਰਾਹਾ 'ਚ 5-5 ਲੋਕਾਂ ਦੀ ਮੌਤ ਹੋਈ ਹੈ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਸਸਾਰੀ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ 'ਚ ਭਿਆਨਕ ਸਰਦੀ ਕਾਰਨ 7 ਮਹੀਨੇ ਦੇ ਬੱਚੇ ਸਮੇਤ 7 ਲੋਕਾਂ ਦੀ ਮੌਤ ਹੋਈ ਹੈ। ਸਸਾਰੀ ਜ਼ਿਲ੍ਹੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੂੰ ਪੱਤਰ ਲਿਖ ਕੇ ਲੋੜਵੰਦਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।


ਦੂਜੇ ਪਾਸੇ ਬੰਗਲਾਦੇਸ਼ 'ਚ ਪਿਛਲੇ 70 ਸਾਲਾਂ ਦਾ ਰੀਕਾਰਡ ਤੋੜਦਿਆਂ ਸੋਮਵਾਰ ਨੂੰ ਪਾਰਾ 2.6 ਡਿਗਰੀ ਸੈਲਸੀਅਸ ਤਕ ਡਿੱਗ ਗਿਆ। ਸੱਭ ਤੋਂ ਘੱਟ ਇਹ ਤਾਪਮਾਨ ਢਾਕਾ ਤੋਂ 400 ਕਿਲੋਮੀਟਰ ਦੂਰ ਟੇਟੁਲਿਆ 'ਚ ਰੀਕਾਰਡ ਕੀਤਾ ਗਿਆ। ਦੇਸ਼ 'ਚ ਇਸ ਤੋਂ ਪਹਿਲਾਂ 1968 'ਚ ਸੱਭ ਤੋਂ 2.8 ਸੈਲਸੀਅਸ ਤਾਪਮਾਨ ਰੀਕਾਰਡ ਕੀਤਾ ਗਿਆ ਸੀ। ਪੰਚਗੜ੍ਹ ਇਲਾਕੇ ਦੇ ਅਧਿਕਾਰੀ ਜਹੀਰੁਲ ਇਸਲਾਮ ਨੇ ਦਸਿਆ ਕਿ ਹੁਣ ਤਕ ਲੋੜਵੰਦਾਂ ਨੂੰ 70 ਹਜ਼ਾਰ ਤੋਂ ਵੱਧ ਕੰਬਲ ਵੰਢੇ ਜਾ ਚੁਕੇ ਹਨ। (ਪੀਟੀਆਈ)

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement