
ਵਾਰਾਣਸੀ: ਸਾਲ 1997 'ਚ ਡਾਇਨਾ ਮਰਡਰ ਮਿਸਟਰੀ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਨਿਊਜੀਲੈਂਡ ਤੋਂ ਘੁੰਮਣ ਆਈ ਡਾਇਨਾ (Diana Clare Routley) ਨੂੰ ਯੂਪੀ ਦੇ ਗਾਜੀਪੁਰ ਜਿਲ੍ਹੇ ਵਿੱਚ ਰਹਿਣ ਵਾਲੇ ਟੂਰਿਸਟ ਗਾਇਡ ਧਰਮਦੇਵ ਨੇ ਰੁਪਿਆਂ ਦੇ ਲਾਲਚ ਵਿੱਚ ਮਾਰ ਕੇ ਬੈਡਰੂਮ ਵਿੱਚ ਦਫਨ ਕਰ ਦਿੱਤਾ ਸੀ।
ਸੁਪਰ ਕਾਪ ਸੀਰੀਜ ਦੇ ਤਹਿਤ ਇਸ ਮਿਸਟਰੀ ਨੂੰ ਹੱਲ ਕਰਨ ਵਾਲੇ ਤਤਕਾਲੀਨ ਐਸਓ ਅਤੇ ਵਰਤਮਾਨ ਵਿੱਚ ਸੀਆਈਡੀ ਦੇ ਕਾਪਰੇਟਿਵ ਸੈਲ ਵਿੱਚ ਤੈਨਾਤ ਰਾਘਵੇਂਦਰ ਸਿੰਘ ਨਾਲ ਗੱਲਬਾਤ ਕੀਤੀ। 19 ਪੁਆਇੰਟਸ ਵਿੱਚ ਉਨ੍ਹਾਂ ਨੇ ਦੱਸਿਆ, ਅਖੀਰ ਕਿਸ ਤਰ੍ਹਾਂ ਇਸ ਅਣਸੁਲਝੇ ਕੇਸ ਨੂੰ ਹੱਲ ਕੀਤਾ ਸੀ। ਦੱਸ ਦਈਏ ਕਿ ਕੇਸ ਨੂੰ ਕਰੈਕ ਕਰਨ ਲਈ ਨਿਊਜੀਲੈਂਡ ਸਰਕਾਰ ਨੇ ਰਾਘਵੇਂਦਰ ਨੂੰ ਸਨਮਾਨਿਤ ਵੀ ਕੀਤਾ ਸੀ।
- ੭ ਅਗਸਤ, ੧੯੯੭ ਨੂੰ ਡਾਇਨਾ ਕਾਸ਼ੀ ਆਈ, ਸੋਨਪੁਰਾ ਵਿਸ਼ਨੂ ਗੈਸਟ ਹਾਊਸ 'ਚ ਰੁਕੀ। ੧੦ ਅਗਸਤ ੧੯੯੭ ਨੂੰ ਚੈਕਆਉਟ ਕੀਤਾ।
- ਇੱਕ ਸਾਲ ਬਾਅਦ ਉਨ੍ਹਾ ਦੇ ਪਿਤਾ ਬੇਟੀ ਨੂੰ ਲੱਭਦੇ ਹੋਏ ਆਏ। ਭੇਲਪੁਰ ਥਾਣੇ 'ਚ ੨੮ ਜੁਲਾਈ ੧੯੯੮ ਨੂੰ ਕੇਸ ਦਰਜ ਕਰਾਇਆ।
-੨੮ ਜੁਲਾਈ ਤੋਂ ਹੀ ਜਾਂਚ ਸ਼ੁਰੂ ਹੋਈ। ਹੋਟਲ ਦੇ ਰਜਿਸਟਰ 'ਚ ਪਤਾ ਲੱਗਿਆ ਕਿ ਡਾਇਨਾ ਤਾਂ ੧੦ ਅਗਸਤ ੧੯੯੭ ਨੂੰ ਹੀ ਦਾਰਜੀਲਿੰਗ ਲਈ ਨਿਕਲ ਗਈ।
- ਪਿਤਾ ਅਤੇ ਪੁਲਿਸ ਨੇ ਮਿਲਕੇ ਸ਼ਹਿਰ 'ਚ ਡਾਇਨਾ ਦਾ ਗੁਮਸ਼ੁਦਾ ਦਾ ਪੋਸਟਰ ਲਗਾਕੇ ਲੱਭਣਾ ਸ਼ੁਰੂ ਕੀਤਾ।
- ੪ ਅਗਸਤ, ੧੯੯੮ ਨੂੰ ਇੱਕ ਰਿਕਸ਼ੇ ਵਾਲੇ ਨੇ ਦੱਸਿਆ ਕਿ ਡਾਇਨਾ ਨੂੰ ਉਸਨੇ ਗਾਇਡ ਧਰਮਦੇਵ ਦੇ ਨਾਲ ਘੁੰਮਦੇ ਹੋਏ ਵੇਖਿਆ ਸੀ।
- ੫ ਅਗਸਤ,੧੯੯੮ ਨੂੰ ਪੁਲਿਸ ਵਾਪਸ ਵਿਸ਼ਨੂ ਗੈਸਟ ਹਾਊਸ ਪਹੁੰਚੀ। ਮਾਲਿਕ ਨੇ ਦੱਸਿਆ ਕਿ ਧਰਮਦੇਵ ਗਾਜੀਪੁਰ ਦੇ ਵਰਿੰਦਾਵਨ ਪਿੰਡ ਦਾ ਰਹਿਣ ਵਾਲਾ ਹੈ।
- ੬ ਅਗਸਤ,੧੯੯੮ ਨੂੰ ਪਿੰਡ 'ਚ ਪਹੁੰਚਣ 'ਤੇ ਧਰਮਦੇਵ ਦੀ ਪਤਨੀ ਨੇ ਚੌਂਕਾਉਣ ਵਾਲੀ ਗੱਲ ਦੱਸੀ ਕਿ ਉਹ ਤਾਂ ਅਗਸਤ ੧੯੯੭ ਦੇ ਬਾਅਦ ਤੋਂ ਘਰ 'ਚ ਹੀ ਨਹੀਂ ਹੈ, ਕੇਵਲ ਪੈਸੇ ਭੇਜ ਦਿੰਦਾ ਹੈ।
- ਘਰ ਦੀ ਤਲਾਸ਼ੀ ਦੌਰਾਨ ਧਰਮਦੇਵ ਦੇ ਕਮਰੇ ਤੋਂ ੫੦ ਤੋਂ ਜਿਆਦਾ ਲੜਕੀਆਂ ਦੀ ਫੋਟੋ ਅਤੇ ੩੦੦ ਤੋਂ ਜਿਆਦਾ ਖੱਤ ਮਿਲੇ।
- ਪਿੰਡ ਵਾਲਿਆ ਨੇ ਡਾਇਨਾ ਦੀ ਫੋਟੋ ਵੇਖ ਦੱਸਿਅ ਕਿ ਇਹ ਤਾਂ ਧਰਮਦੇਵ ਦੀ ਦੋਸਤ ਹੈ, ੮ ਅਗਸਤ,੧੯੯੭ ਨੂੰ ਆਈ ਸੀ। ਇਸ ਤੋਂ ਬਾਅਦ ਵੀ ੧-੨ ਵਾਰ ਦਿਖਾਈ ਦਿੱਤੀ।
- ਸਭ ਤੋਂ ਵਧੀਆ ਪੁਆਇੰਟ ਰਿਹਾ ਕਿ ਧਰਮਦੇਵ ਦੀ ਇਕ ਦੋਸਤ ਸੁਜਾਨ, ਜੋ ਆਸਟ੍ਰੇਲੀਆ 'ਚ ਰਹਿੰਦੀ ਸੀ। ਉਸਦਾ ਖਤ ਰੀਸੈਂਟ ਸੀ।
- ਸੁਜਾਨ ਨਾਲ ਕਾਂਟੇਕਟ ਕੀਤਾ ਗਿਆ ਤਾਂ ਪਤਾ ਲੱਗਿਆ ਧਰਮਦੇਵ 'ਚ ਹੈ। ਸੁਜਾਨ ਤੋਂ ਉਹ ਦੋਸਤੀ ਦੇ ਨਾਂ 'ਤੇ ਡਾਲਰ ਲਿਆ ਕਰਦਾ ਸੀ।
- ਸੁਜਾਨ ਨੇ ਦੱਸਿਆ, ਧਰਮਦੇਵ ਮੁੰਬਈ ਦੇ ੨ ਨੰਬਰਾਂ 'ਤੇ ਮਿਲਦਾ ਹੈ। ਪੁਲਿਸ ਨੇ ਪਲੈਨ ਦੇ ਮੁਤਾਬਕ ਧਰਮਦੇਵ ਨੂੰ ਸੁਜਾਨ ਤੋਂ ਫੈਕਸ ਕਰਵਾਇਆ ਅਤੇ ਲਿਖਿਆ ਡਾਲਰ ਭੇਜ ਰਹੀ ਹਾਂ, ਮੇਰੇ ਦੋਸਤ ਇੰਡੀਆ ਜਾ ਰਹੇ ਹਨ।
- ਇੱਕ ਹਫਤੇ ਤੱਕ ਟੀਮ ਨੇ ਪੀਸੀਓ ਮਾਲਿਕ ਨਾਲ ਮਿਲਕੇ ਜਾਲ ਬਿਛਾਇਆ, ਪਰ ਧਰਮਦੇਵ ਨਹੀਂ ਆਇਆ। ਟੀਮ ਮੁੰਬਈ ਤੋਂ ਵਾਪਸ ਆਉਂਦੇ ਸਮੇਂ ਪੀਸੀਓ ਅਤੇ ਹੋਟਲ 'ਤੇ ਸੁਜਾਨ ਦੇ ਨਕਲੀ ਦੋਸਤ ਦਾ ਕਾਨਟੇਕਟ ਨੰਬਰ ਬਨਾਰਸ ਦੇ ਹੋਟਲ ਦਾ ਦੇ ਆਈ।
- ੨ ਦਿਨ ਬਾਂਅਦ ਕੈਂਟੋਮੇਂਟ ਸਥਿੱਤ ਹੋਟਲ 'ਚ ਧਰਮਦੇਵ ਦਾ ਫੋਨ ਆਇਆ। ਪਿਤਾ Routley ਨੇ ਦੋਸਤ ਬਣਕੇ ਗੱਲ ਕੀਤੀ ਅਤੇ ਕਾਸ਼ੀ ਬੁਲਾਇਆ।
- ਧਰਮਦੇਵ ੩ ਦਿਨ ਬਾਅਦ ਬਨਾਰਸ ਡਾਲਰ ਲੈਣ ਆਇਆ, ਪੁੱਛਗਿੱਛ 'ਚ ਉਸਨੇ ਪੁਲਿਸ ਨੂੰ ਚਕਮਾ ਦਿੱਤਾ ਅਤੇ ਦੱਸਿਆ ਕਿ ਡਾਇਨਾ ਕਾਡਮਾਂਡੂ ਚਲੀ ਗਈ ਸੀ।
- ੨ ਦਿਨ ਟੀਮ ਕਾਡਮਾਂਡੂ ਪੋਸਟਰ ਲੈ ਕੇ ਘੁੰਮੀ ਪਰ ਕੁੱਝ ਹਾਸਿਲ ਨਹੀਂ ਹੋਇਆ। ੧੯ ਅਗਸਤ,੧੯੯੮ ਨੂੰ ਧਰਮਦੇਵ ਨੂੰ ਸ਼ਿਵਪੁਰ ਦੇ ਕੋਲੋਂ ਗ੍ਰਿਫਤਾਰ ਕੀਤਾ ਗਿਆ।
- ਪੁੱਛਗਿੱਛ 'ਚ ਧਰਮਦੇਵ ਨੇ ਸਾਰੇ ਰਾਜ ਖੋਲੇ ਅਤੇ ਦੱਸਿਆ ਗਲਾ ਦਬਾਕੇ ਮਾਰ ਦਿੱਤਾ ਸੀ। ਨਸ਼ੇ 'ਚ ਗਲਤ ਕੰਮ ਡਾਇਨਾ ਨਾਲ ਕਰਨ ਜਾ ਰਿਹਾ ਸੀ। ਘਰ ਦੇ ਅੰਦਰ ਹੀ ਬੈਡਰੂਮ 'ਚ ਹੀ ਦਫਨ ਕਰ ਦਿੱਤਾ ਸੀ।
- ਰਾਘਵੇਂਦਰ ਸਿੰਘ ਨੇ ਦੱਸਿਆ, 15 ਨਵੰਬਰ 1998 ਨੂੰ ਕੋਰਟ ਵਿੱਚ ਚਾਰਟਸ਼ੀਟ ਦਾਖਲ ਕੀਤੀ ਗਈ।
- ਫਰਵਰੀ 2003 ਵਿੱਚ ਸੈਸ਼ਨ ਕੋਰਟ ਨੇ ਉਹਨੂੰ ਫ਼ਾਂਸੀ ਦੀ ਸਜਾ ਸੁਣਾਈ, ਜਿਸਨੂੰ ਬਾਅਦ ਵਿੱਚ ਸੁਪ੍ਰੀਮ ਕੋਰਟ ਨੇ ਉਮਰਕੈਦ ਵਿੱਚ ਬਦਲ ਦਿੱਤਾ। ਧਰਮਦੇਵ ਅੱਜ ਵੀ ਸੈਂਟਰਲ ਜੇਲ੍ਹ ਵਿੱਚ ਸਜਾ ਕੱਟ ਰਿਹਾ ਹੈ।
ਕੇਸ ਹੱਲ ਕਰਨ ਉੱਤੇ ਨਿਊਜੀਲੈਂਡ ਸਰਕਾਰ ਨੇ ਕੀਤਾ ਸੀ ਸਨਮਾਨਿਤ
- ਰਾਘਵੇਂਦਰ ਸਿੰਘ ਮੂਲ ਰੂਪ ਨਾਲ ਯੂਪੀ ਦੇ ਮਊ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਕਾਨਪੁਰ ਤੋਂ ਪੋਸਟ ਗਰੈਜੁਏਸ਼ਨ ਕੀਤੀ ਹੈ।
- 1984 ਵਿੱਚ ਉਨ੍ਹਾਂ ਨੇ ਪੁਲਿਸ ਡਿਪਾਰਟਮੈਂਟ ਜਵੈਣ ਕੀਤਾ।
- ਕੇਸ ਨੂੰ ਕਰੈਕ ਕਰਨ ਲਈ ਨਿਊਜੀਲੈਂਡ ਸਰਕਾਰ ਨੇ ਸੱਦਕੇ ਸਨਮਾਨਿਤ ਵੀ ਕੀਤਾ ਸੀ।
- ਰਾਘਵੇਂਦਰ ਸਿੰਘ ਹੁਣ ਸੀਆਈਡੀ ਦੇ ਕਾਪਰੇਟਿਵ ਸੈਲ ਵਿੱਚ ਤੈਨਾਤ ਹੈ। ਉਨ੍ਹਾਂ ਨੂੰ ਇਹ ਕੇਸ ਉਸ ਸਮੇਂ ਇੰਗਲਿਸ਼ ਦੀ ਚੰਗੀ ਫੜ ਦੀ ਵਜ੍ਹਾ ਨਾਲ ਮਿਲਿਆ ਸੀ।