ਓਲਾ ਹੁਣ ਆਸਟਰੇਲੀਆ ਵਿਚ ਵੀ ਛਾਈ
Published : Mar 13, 2018, 12:24 pm IST
Updated : Mar 13, 2018, 6:54 am IST
SHARE ARTICLE

ਸਿਡਨੀ : ਓਲਾ ਯਾਤਰੀਆਂ ਨੂੰ ਸੇਵਾਵਾਂ ਦੇਣ ਵਾਲੀ ਅਜਿਹੀ ਕੰਪਨੀ ਬਣ ਗਈ ਹੈ ਜੋ ਭਾਰਤ ਤੋਂ ਇਲਾਵਾ ਦੂਜੇ ਦੇਸ਼ਾਂ ਵਿਚ ਵੀ ਅਪਣੀਆਂ ਸੇਵਾਵਾਂ ਪ੍ਰਦਾਨ ਕਰਨ ਲੱਗੀ ਹੈ। ਓਲਾ ਨੇ ਹੁਣ ਸਿਡਨੀ ਵਿਚ ਵੀ ਅਪਣਾ ਕਾਰੋਬਾਰ ਸ਼ੁਰੂ ਕਰ ਦਿਤਾ ਹੈ, ਜੋ ਉਸ ਦਾ ਆਸਟ੍ਰੇਲੀਆ ਵਿਚ ਦੂਜਾ ਵੱਡਾ ਬਾਜ਼ਾਰ ਹੈ। ਅਪਣੀ ਪ੍ਰਤੀਯੋਗੀ ਕੰਪਨੀ ਉਬਰ ਨਾਲ ਮੁਕਾਬਲੇ ਲਈ ਕੰਪਨੀ ਵਿਕਸਤ ਦੇਸ਼ਾਂ ਵਿਚ ਅਪਣਾ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। 



ਪਿਛਲੇ ਮਹੀਨੇ ਓਲਾ ਨੇ ਪਰਥ ਵਿਚ ਸੇਵਾਵਾਂ ਸ਼ੁਰੂ ਕੀਤੀਆਂ ਸਨ ਅਤੇ ਅਪਣੇ ਪਲੇਟਫ਼ਾਰਮ ਨਾਲ 7000 ਤੋਂ ਜ਼ਿਆਦਾ ਚਾਲਕਾਂ ਨੂੰ ਜੋੜਿਆ ਸੀ। ਕੰਪਨੀ ਹੁਣ ਆਸਟ੍ਰੇਲੀਆ ਦੇ ਹੋਰ ਕਈ ਸ਼ਹਿਰਾਂ ਵਿਚ ਵੀ ਸੇਵਾਵਾਂ ਸ਼ੁਰੂ ਕਰਨ ਦੀ ਪੇਸ਼ਕਸ਼ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਦੇ ਨਾਲ ਸੰਸਾਰਕ ਰੂਪ ਨਾਲ ਸੇਵਾਵਾਂ ਦਾ ਵਿਸਥਾਰ ਹੋ ਸਕੇ। 

 
ਸਿਡਨੀ ਵਿਚ ਸੇਵਾਵਾਂ ਸ਼ੁਰੂ ਕਰਨ ਬਾਰੇ ਓਲਾ ਨੇ ਕਿਹਾ ਕਿ ਉਸ ਨੇ ਕਾਰੋਬਾਰ ਲਈ ਕੁੱਝ ਸਥਾਨਕ ਲੋਕਾਂ ਨੂੰ ਹਿਸੇਦਾਰ ਬਣਾਇਆ ਹੈ। ਉਸ ਨੇ ਕਿਹਾ ਕਿ ਤਕਨੀਕ ਦੇ ਇਸਤੇਮਾਲ ਨੂੰ ਲੈ ਕੇ ਕੰਪਨੀ ਚਾਲਕਾਂ ਨੂੰ ਸਿਖਲਾਈ ਦੇਵੇਗੀ। 

 
ਓਲਾ ਦੇ ਅੰਤਰਰਾਸ਼ਟਰੀ ਕੰਮ-ਕਾਜ ਦੇ ਮੁਖੀ ਅਤੇ ਉਪ-ਪ੍ਰਧਾਨ ਚੰਦਰਨਾਥ ਨੇ ਇਕ ਬਿਆਨ 'ਚ ਕਿਹਾ ਕਿ ਪਰਥ ਵਿਚ ਗਾਹਕਾਂ, ਚਾਲਕਾਂ ਭਾਈਵਾਲਾਂ ਅਤੇ ਉਥੋਂ ਦੇ ਸਮੁਦਾਏ ਦੀ ਸਕਾਰਾਤਮਕ ਪ੍ਰਤੀਕਿਰਿਆ ਤੋਂ ਅਸੀਂ ਬਹੁਤ ਖ਼ੁਸ਼ ਹਾਂ। ਇਸ ਤੋਂ ਉਤਸ਼ਾਹਤ ਹੋ ਕੇ ਅਸੀਂ ਦੂਜੇ ਸ਼ਹਿਰਾਂ ਵਿਚ ਵੀ ਸੇਵਾਵਾਂ ਸ਼ੁਰੂ ਕਰ ਰਹੇ ਹਾਂ।

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement