
ਵਾਸ਼ਿੰਗਟਨ: ਸੁਣਨ ਵਿਚ ਸ਼ਾਇਦ ਤੁਹਾਨੂੰ ਥੌੜ੍ਹਾ ਅਜੀਬ ਜ਼ਰੂਰ ਲੱਗੇਗਾ ਪਰ ਇਹ ਸੱਚ ਹੈ ਕਿ ਇਨਸਾਨ ਹੀ ਨਹੀਂ ਜਾਨਵਰ ਵੀ ਵਰਲਡ ਰਿਕਾਰਡਸ ਬਣਾ ਸਕਦੇ ਹਨ। ਇੱਕ ਕੁੱਤੇ ਨੇ ਇਹ ਕਮਾਲ ਕਰ ਦਿਖਾਇਆ ਹੈ ਅਤੇ ਉਹ ਵੀ ਆਪਣੀ ਜੀਭ ਦੇ ਬਲ ਉੱਤੇ। ਮੋਚੀ ਮੋ ਨਾਮ ਦੇ ਇਸ ਡੌਗੀ ਨੇ ਸਭ ਤੋਂ ਲੰਬੀ ਜੀਭ ਦਾ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ।
ਮੋਚੀ ਮੋ ਰਿਕਰਟ ਨਾਮ ਦਾ ਇਹ ਕੁੱਤਾ 8 ਸਾਲ ਦਾ ਹੈ ਅਤੇ ਅਮਰੀਕਾ ਦੇ ਸਾਊਥ ਡਕੋਟਾ ਦਾ ਰਹਿਣ ਵਾਲਾ ਹੈ। ਉਸ ਦੀ ਜੀਭ ਦੀ ਲੰਬਾਈ 7.31 ਇੰਚ ਹੈ। ਜਿਸ ਕਾਰਨ ਅੱਜ ਉਹ ਪੂਰੀ ਦੁਨੀਆ ਵਿਚ ਛਾਅ ਗਿਆ ਹੈ।
ਮੋਚੀ ਦੇ ਇਸ ਫੀਚਰ ਨੂੰ ਗਿਨੀਜ ਬੁੱਕ ਆਫ ਵਰਲਡ ਰਿਕਾਰਡ ਅਮੇਜ਼ਿੰਗ ਐਨੀਮਲ ਬੁੱਕ ਵਿਚ ਸ਼ਾਮਲ ਕੀਤਾ ਗਿਆ ਹੈ। ਮੋਚੀ ਮੋ ਦੀ ਮਾਲਕਣ ਕਾਰਲਾ ਦਾ ਕਹਿਣਾ ਹੈ ਕਿ ਉਹ ਬਹੁਤ ਸ਼ਾਂਤ ਸੁਭਾਅ ਦਾ ਹੈ।
ਰਿਕਾਰਡ ਬੁੱਕ ਦੇ ਐਡੀਟਰ ਇਨ ਚੀਫ ਕਰੇਗ ਨੇ ਦੱਸਿਆ ਕਿ ਅਸੀਂ ਆਪਣੇ ਪਰਿਵਾਰ ਵਿਚ ਮੋਚੀ ਵੱਲੋਂ ਸਭ ਤੋਂ ਲੰਬੀ ਜੀਭ ਦਾ ਰਿਕਾਰਡ ਤੋੜਨ ਦਾ ਸਵਾਗਤ ਕਰਦੇ ਹਾਂ।
ਅਮੇਜ਼ਿੰਗ ਐਨੀਮਲ ਜਾਨਵਰਾਂ ਦੀ ਅਜਿਹੀ ਪ੍ਰਜਾਤੀਆਂ ਨੂੰ ਲੈਂਦੀ ਹੈ ਜਿਨ੍ਹਾਂ ਵਿਚ ਕੁੱਝ ਖਾਸ ਅਤੇ ਅਨੋਖਾ ਹੁੰਦਾ ਹੈ।