
ਕਰਾਚੀ : ਰੰਗਾਂ ਦਾ ਤਿਉਹਾਰ ਹੋਲੀ ਭਾਰਤ 'ਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਗੁਆਂਢੀ ਦੇਸ਼ ਪਾਕਿਸਤਾਨ 'ਚ ਵੀ ਵੀਰਵਾਰ ਨੂੰ ਧੂਮ-ਧਾਮ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਇਕ-ਦੂਜੇ ਨੂੰ ਰੰਗ ਲਗਾਇਆ ਅਤੇ ਹੋਲੀ ਮਨਾਈ। ਕਰਾਚੀ 'ਚ ਹਿੰਦੂਆਂ 'ਹੋਲੀ ਫੈਸਟੀਵਲ' ਦਾ ਪ੍ਰਬੰਧ ਕੀਤਾ ਸੀ, ਜਿਸ 'ਚ ਬਹੁਤ ਸਾਰੇ ਲੋਕਾਂ ਨੇ ਹਿੱਸਾ ਲਿਆ।
ਇੱਥੋਂ ਦੇ ਲੋਕਾਂ ਨੇ ਦੱਸਿਆ ਕਿ ਹੋਲੀ ਦਾ ਤਿਉਹਾਰ ਮਨਾਉਣ ਲਈ ਮੁਸਲਿਮ ਭਾਈਚਾਰਾ ਵੀ ਉੱਥੇ ਆਇਆ ਸੀ ਅਤੇ ਉਨ੍ਹਾਂ ਨੇ ਵੀ ਹੋਲੀ ਮਨਾਈ। ਦੱਸ ਦੇਈਏ ਕਿ ਪਾਕਿਸਤਾਨ 'ਚ ਹੋਲੀ ਦੀ ਛੁੱਟੀ ਨਹੀਂ ਹੁੰਦੀ ਸੀ ਪਰ ਉੱਥੇ ਹੁਣ ਇਸ ਦਿਨ ਛੁੱਟੀ ਹੀ ਹੁੰਦੀ ਹੈ। ਜ਼ਿਕਰੇਯੋਗ ਹੈ ਕਿ ਪਾਕਿਸਤਾਨ 'ਚ 2 ਫੀਸਦੀ ਘੱਟ ਗਿਣਤੀ ਆਬਾਦੀ ਹੈ।
ਇਨ੍ਹਾਂ 'ਚ ਹਿੰਦੂ, ਈਸਾਈ ਅਤੇ ਦੂਜੇ ਭਾਈਚਾਰਿਆਂ ਦੇ ਲੋਕ ਵੀ ਹਨ। ਪਾਕਿਸਤਾਨ ਦੇ ਸਿੰਧ ਸੂਬੇ 'ਚ ਹਿੰਦੂਆਂ ਦੀ ਆਬਾਦੀ ਜ਼ਿਆਦਾ ਹੈ। ਲੋਕਾਂ ਨੇ ਬਾਲੀਵੁੱਡ ਦੇ ਗਾਣਿਆਂ 'ਤੇ ਡਾਂਸ ਵੀ ਕੀਤਾ ਅਤੇ ਹੋਲੀ ਵੀ ਮਨਾਈ। ਹੋਲੀ ਵਾਲੇ ਦਿਨ ਭਾਰਤ ਵਾਂਗ ਪਾਕਿਸਤਾਨ 'ਚ ਰਹਿਣ ਵਾਲੇ ਹਿੰਦੂਆਂ ਨੇ ਵੀ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਬਣਾਈਆਂ।