ਪਾਕਿਸਤਾਨ ਨੇ ਡੈਮ ਲਈ ਚੀਨੀ ਮਦਦ ਦੀ ਪੇਸ਼ਕਸ਼ ਠੁਕਰਾਈ
Published : Nov 16, 2017, 11:39 pm IST
Updated : Nov 16, 2017, 6:09 pm IST
SHARE ARTICLE

ਇਸਲਾਮਾਬਾਦ, 16 ਨਵੰਬਰ : ਪਿਛਲੇ ਦਿਨੀਂ ਨੇਪਾਲ ਨੇ ਚੀਨ ਦੀ ਇਕ ਕੰਪਨੀ ਤੋਂ ਹਾਈਡ੍ਰੋ ਪਾਵਰ ਪ੍ਰਾਜੈਕਟ ਨੂੰ ਖੋਹ ਲਿਆ ਸੀ। ਹੁਣ ਪਾਕਿਸਤਾਨ ਨੇ ਡੈਮਰ-ਭਾਸ਼ਾ ਡੈਮ ਲਈ 14 ਅਰਬ ਡਾਲਰ ਦੀ ਚੀਨੀ ਮਦਦ ਦੀ ਪੇਸ਼ਕਸ਼ ਠੁਕਰਾ ਦਿਤੀ ਹੈ। ਇਕ ਹਫ਼ਤੇ 'ਚ ਚੀਨ ਨੂੰ ਗੁਆਂਢੀ ਦੇਸ਼ਾਂ ਤੋਂ ਦੋ ਵੱਡੇ ਝਟਕੇ ਮਿਲੇ ਹਨ।ਇਕ ਪਾਕਿਸਤਾਨੀ ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਚੀਨ ਨੂੰ ਕਿਹਾ ਹੈ ਕਿ ਉਹ ਡੈਮਰ-ਭਾਸ਼ਾ ਡੈਮ ਨੂੰ ਸੀ.ਪੀ.ਈ.ਸੀ. ਪ੍ਰਾਜੈਕਟ 'ਚ ਸ਼ਾਮਲ ਨਾ ਕਰੇ। ਇਸ ਪਰਿਯੋਜਨਾ ਨੂੰ ਪਾਕਿਸਤਾਨ ਖ਼ੁਦ ਪੂਰਾ ਕਰੇਗਾ। ਜ਼ਿਕਰਯੋਗ ਹੈ ਕਿ ਇਹ ਪ੍ਰਾਜੈਕਟ ਪਾਕਿ ਮਕਬੂਜ਼ਾ ਕਸ਼ਮੀਰ 'ਚ ਸਥਿਤ ਹੈ, ਜਿਸ 'ਤੇ ਭਾਰਤ ਇਤਰਾਜ਼ ਦਰਜ ਕਰਵਾ ਚੁੱਕਾ ਹੈ। ਪਾਕਿਸਤਾਨ ਦੇ ਇਸ ਡੈਮ ਪ੍ਰਾਜੈਕਟ ਲਈ ਏਸ਼ੀਅਨ ਡਿਵੈਲਪਮੈਂਟ ਬੈਂਕ ਪਹਿਲਾਂ ਕਰਜ਼ਾ ਦੇਣ ਤੋਂ ਮਨਾਂ ਕਰ ਚੁੱਕਾ ਹੈ। 'ਐਕਸਪ੍ਰੈਸ ਟ੍ਰਿਬਿਊਨ' 'ਚ ਛਪੀ ਖ਼ਬਰ ਮੁਤਾਬਕ ਪਾਕਿਸਤਾਨ ਸਰਕਾਰ ਦਾ 


ਮੰਨਣਾ ਸੀ ਕਿ ਉਹ ਚੀਨ ਦੀਆਂ ਸਖ਼ਤ ਸ਼ਰਤਾਂ ਮੰਨਣ ਦੀ ਬਜਾਏ ਅਪਣੇ ਪੈਸੇ ਨਾਲ ਇਸ ਪ੍ਰਾਜੈਕਟ ਨੂੰ ਪੂਰਾ ਕਰੇ।
ਸੂਤਰਾਂ ਮੁਤਾਬਕ ਇਸ ਪ੍ਰਾਜੈਕਟ 'ਤੇ 5 ਅਰਬ ਡਾਲਰ ਦਾ ਖ਼ਰਚਾ ਆਉਣ ਦਾ ਅਨੁਮਾਨ ਲਗਾਇਆ ਗਿਆ ਸੀ। ਕੌਮਾਂਤਰੀ ਕਰਜ਼ਾਦਾਤਾ ਇਸ ਪ੍ਰਾਜੈਕਟ ਦੀ ਫ਼ੰਡਿੰਗ ਲਈ ਕਈ ਸਖ਼ਤ ਸ਼ਰਤਾਂ ਲਗਾ ਰਹੇ ਹਨ। ਜਿਸ ਕਾਰਨ ਇਸ ਪ੍ਰਾਜੈਕਟ ਦੀ ਲਾਗਤ ਵੱਧ ਕੇ 14 ਅਰਬ ਡਾਲਰ ਤਕ ਪਹੁੰਚ ਗਈ ਹੈ। ਵਾਟਰ ਐਂਡ ਪਾਵਰ ਡਿਵੈਲਪਮੈਂਟ ਅਥਾਰਟੀ ਦੇ ਸਦਰ  ਮੁਜੱਮਿਲ ਹੁਸੈਨ ਦੇ ਹਵਾਲੇ ਤੋਂ ਕਿਹਾ, ''ਡੈਮਰ-ਭਾਸ਼ਾ ਡੈਮ ਲਈ ਆਰਥਕ ਮਦਦ ਦੀ ਚੀਨ ਦੀਆਂ ਸ਼ਰਤਾਂ ਮੰਨਣ ਯੋਗ ਨਹੀਂ ਸਨ ਅਤੇ ਸਾਡੇ ਹਿਤਾਂ ਵਿਰੁਧ ਸਨ।'' ਪਾਕਿਸਤਾਨ ਦੇ ਇਸ ਪ੍ਰਾਜੈਕਟ 'ਚ 4500 ਮੈਗਾਵਾਟ ਬਿਜਲੀ ਪੈਦਾ ਕਰਨ, ਨਾਲ ਹੀ 60 ਮਿਲੀਅਨ ਏਕੜ ਫ਼ੁਟ ਪਾਣੀ ਦਾ ਭੰਡਾਰ ਕਰਨ ਦੀ ਸਮਰੱਥਾ ਹੋਵੇਗਾ। ਇਹ ਡੈਮ ਪਾਣੀ ਦੀ ਕਮੀ ਨੂੰ ਵੀ ਪੂਰਾ ਕਰੇਗਾ।

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement