ਫਿਲੀਪੀਨਜ਼ 'ਚ ਜਵਾਲਾਮੁਖੀ ਧਮਾਕੇ ਦੀ ਚਿਤਾਵਨੀ
Published : Jan 16, 2018, 2:35 am IST
Updated : Jan 15, 2018, 9:05 pm IST
SHARE ARTICLE

ਫਿਲਪੀਨ, 15 ਜਨਵਰੀ : ਇੰਡੋਨੇਸ਼ੀਆ ਦੇ ਬਾਲੀ ਟਾਪੂ 'ਚ ਸਥਿਤ ਮਾਊਂਟ ਅਗੁੰਗ ਤੋਂ ਬਾਅਦ ਹੁਣ ਫਿਲੀਪੀਨਜ਼ 'ਚ ਜਵਾਲਾਮੁਖੀ ਧਮਾਕੇ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਚਿਤਾਵਨੀ ਤੋਂ ਬਾਅਦ ਫਿਲੀਪੀਨ ਦੇ ਲਗਭਗ 12,000 ਲੋਕ ਅਪਣਾ ਘਰ ਛੱਡ ਕੇ ਦੂਜੀ ਥਾਂ ਚਲੇ ਗਏ ਹਨ।ਵਿਗਿਆਨੀਆਂ ਨੇ ਦਸਿਆ ਕਿ ਜਵਾਲਾਮੁਖੀ ਭੂਚਾਲਾਂ ਅਤੇ ਚੱਟਾਨਾਂ ਦੇ ਡਿੱਗਣ ਨਾਲ ਮੇਯੋਨ ਜਵਾਲਾਮੁਖੀ ਦਾ ਸ਼ਿਖਰ ਪਿਛਲੇ 24 ਘੰਟਿਆਂ ਵਿਚ ਹਿੱਲ ਚੁੱਕਾ ਹੈ। ਇਸ ਤੋਂ ਪਹਿਲਾਂ ਜਵਾਲਾਮੁਖੀ ਤੋਂ ਕਈ ਵਾਰ ਭਾਫ਼ ਦਾ ਗੁਬਾਰ ਵੀ ਉਠਦਾ ਹੋਇਆ ਵੇਖਿਆ ਗਿਆ ਹੈ।ਸਿਵਲ ਡਿਫੈਂਸ ਦੇ ਖੇਤਰੀ ਦਫ਼ਤਰ ਦੇ ਮੁਖੀ ਕਲਾਡੀਓ ਯੂਕੋਟ ਨੇ ਦਸਿਆ ਕਿ 7 ਕਿਲੋਮੀਟਰ ਦੇ ਦਾਇਰੇ ਵਿਚ ਰਹਿ ਰਹੇ 12,000 ਤੋਂ ਵੱਧ ਲੋਕਾਂ ਨੂੰ ਥਾਂ ਖ਼ਾਲੀ ਕਰਨ ਦਾ ਹੁਕਮ ਦਿਤਾ ਗਿਆ ਹੈ ਅਤੇ ਨਾਲ ਹੀ ਨੁਕਸਾਨਦੇਹ ਲਾਵਾ ਨਿਕਲਣ ਅਤੇ ਜ਼ਹਿਰੀਲੇ ਬੱਦਲ ਉਠਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਇਸ ਧੂੰਏ ਵਿਚ ਸਾਹ ਲੈਣਾ ਪਰਵਾਰਾਂ ਲਈ ਖ਼ਤਰਨਾਕ ਹੈ।


ਧਮਾਕੇ ਮਗਰੋਂ ਇਸ ਵਾਰ ਵੱਧ ਮਾਤਰਾ 'ਚ ਲਾਵਾ ਬਾਹਰ ਨਿਕਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਜਿਸ ਦੇ ਮੱਦੇਨਜ਼ਰ ਜਵਾਲਾਮੁਖੀ ਦੇ 7 ਕਿਲੋਮੀਟਰ ਦੇ ਖੇਤਰ 'ਚ ਤੀਜੇ ਪੱਧਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮਾਉਂਟ ਮਾਯੋਨ 'ਚ ਇਸ ਤੋਂ ਪਹਿਲਾਂ 2014 'ਚ ਧਮਾਕਾ ਹੋਇਆ ਸੀ। ਉਦੋਂ 63 ਹਜ਼ਾਰ ਲੋਕਾਂ ਨੂੰ ਅਪਣੇ ਘਰ ਛੱਡ ਕੇ ਜਾਣਾ ਪਿਆ ਸੀ। ਸਾਲ 1814 'ਚ ਇਸ ਤੋਂ ਨਿਕਲੇ ਲਾਵਾ ਨੇ ਕੈਗਸਾਵਾ ਕਸਬੇ ਦਾ ਨਾਮੋ-ਨਿਸ਼ਾਨ ਮਿਟਾ ਦਿਤਾ ਸੀ ਅਤੇ 1200 ਲੋਕ ਮਾਰੇ ਗਏ ਸਨ। (ਪੀਟੀਆਈ)

SHARE ARTICLE
Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement