'ਫੋਬਰਸ' ਮੈਗਜ਼ੀਨ ਵਲੋਂ ਅਮੀਰਾਂ ਦੀ ਨਵੀਂ ਸੂਚੀ ਜਾਰੀ
Published : Mar 8, 2018, 12:11 am IST
Updated : Mar 7, 2018, 6:41 pm IST
SHARE ARTICLE

ਅਮੇਜ਼ਨ ਦੇ ਜੈਫ਼ ਬੇਜੋਸ ਦੁਨੀਆਂ ਦੇ ਸੱਭ ਤੋਂ ਅਮੀਰ ਵਿਅਕਤੀ
ਵਾਸ਼ਿੰਗਟਨ, 7 ਮਾਰਚ : ਮਾਈਕ੍ਰੋਸਾਫ਼ਟ ਦੇ ਫ਼ਾਊਂਡਰ ਬਿਲ ਗੇਟਸ ਨੂੰ ਪਿੱਛੇ ਛਡਦਿਆਂ ਅਮੇਜ਼ਨ ਦੇ ਫ਼ਾਊਂਡਰ ਜੈਫ਼ ਬੇਜੋਸ ਇਕ ਵਾਰ ਫਿਰ ਦੁਨੀਆਂ ਦੇ ਸੱਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਫ਼ੋਰਬਸ ਮੈਗਜ਼ੀਨ ਨੇ 'ਫ਼ੋਰਬਸ ਬਿਲੇਨੀਅਰ ਸੂਚੀ-2018' ਦੀ ਸੱਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ ਕਰ ਦਿਤੀ ਹੈ। ਇਸ ਸੂਚੀ ਮੁਤਾਬਕ ਜੈਫ਼ ਬੇਜੋਸ ਦੀ ਜਾਇਦਾਦ ਵੱਧ ਕੇ 112 ਅਰਬ ਡਾਲਰ (7.5 ਲੱਖ ਕਰੋੜ ਰੁਪਏ) ਹੋ ਗਈ ਹੈ। ਬੇਜੋਸ 100 ਅਰਬ ਡਾਲਰ ਤੋਂ ਵੱਧ ਜਾਇਦਾਦ ਰੱਖਣ ਵਾਲੇ ਦੁਨੀਆਂ ਦੇ ਪਹਿਲੇ ਅਰਬਪਤੀ ਵੀ ਬਣ ਗਏ ਹਨ। ਇਸ ਸੂਚੀ 'ਚ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ 40.1 ਅਰਬ ਡਾਲਰ (2.61 ਲੱਖ ਕਰੋੜ ਰੁਪਏ) 19ਵੇਂ ਨੰਬਰ 'ਤੇ ਹਨ। ਟਾਪ-10 ਸੂਚੀ 'ਚ ਕੋਈ ਵੀ ਔਰਤ ਨਹੀਂ ਹੈ।


ਉਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜ਼ਾਇਦਾਦ 'ਚ ਇਕ ਸਾਲ ਦੌਰਾਨ ਵੱਡੀ ਗਿਰਾਵਟ ਆਈ ਹੈ ਅਤੇ ਇਹ ਦੁਨੀਆਂ ਦੇ ਅਮੀਰਾਂ ਦੀ ਸੂਚੀ 'ਚ 222 ਸਥਾਨ ਹੇਠਾਂ ਆ ਗਏ ਹਨ। ਨਿਊਯਾਰਕ ਮੈਗਜ਼ੀਨ 'ਫੋਬਰਸ' ਦੀ ਨਵੀਂ ਸੂਚੀ ਮੁਤਾਬਕ ਟਰੰਪ ਦੀ ਜਾਇਦਾਦ ਰਾਸ਼ਟਰਪਤੀ ਬਣਨ ਤੋਂ ਬਾਅਦ ਤੇਜ਼ੀ ਨਾਲ ਘੱਟ ਹੋਈ ਹੈ। ਮੈਗਜ਼ੀਨ ਦੀ ਨਵੀਂ ਸੂਚੀ 'ਚ ਟਰੰਪ ਦੀ ਜਾਇਦਾਦ ਵਿਚ 40 ਕਰੋੜ ਡਾਲਰ ਦੀ ਗਿਰਾਵਟ ਆਈ ਅਤੇ ਹੁਣ ਉਹ 3.1 ਅਰਬ ਡਾਲਰ ਦੀ ਜਾਇਦਾਦ ਦੇ ਮਾਲਕ ਹਨ। ਟਰੰਪ 222 ਸਥਾਨ ਦੀ ਜ਼ੋਰਦਾਰ ਗਿਰਾਵਟ ਤੋਂ ਬਾਅਦ ਹੁਣ 544ਵੇਂ ਸਥਾਨ ਤੋਂ 766ਵੇਂ ਸਥਾਨ 'ਤੇ ਆ ਗਏ ਹਨ।

ਫ਼ੋਰਬਸ ਨੇ ਇਸ ਵਾਰ ਦੁਨੀਆਂ ਭਰ ਦੇ 2208 ਅਮੀਕਾਂ ਦਾ ਰੀਕਾਰਡ ਇਕੱਤਰ ਕੀਤਾ ਹੈ। ਇਸ ਸੂਚੀ 'ਚ 119 ਭਾਰਤੀ ਸ਼ਾਮਲ ਹਨ। ਇਸ ਤੋਂ ਇਲਾਵਾ ਸੂਚੀ 'ਚ 259 ਨਵੇਂ ਅਮੀਰ ਸ਼ਾਮਲ ਹੋਏ ਹਨ। ਸੂਚੀ ਮੁਤਾਬਕ ਪਹਿਲੇ ਪੰਜ ਅਮੀਰਾਂ 'ਚ ਜੈਫ਼ ਬੇਜੋਸ (112 ਅਰਬ ਡਾਲਰ), ਬਿਲ ਗੇਟਸ (91.2 ਅਰਬ ਡਾਲਰ), ਵਾਰਨ ਬਫ਼ੇ (87.7 ਅਰਬ ਡਾਲਰ), ਬਰਨਾਰਡ ਅਨਾਰਲਟ (75 ਅਰਬ ਡਾਲਰ) ਅਤੇ ਮਾਰਕ ਜੁਕਰਬਰਗ (72 ਅਰਬ ਡਾਲਰ) ਸ਼ਾਮਲ ਹਨ।ਇਸ ਤੋਂ ਇਲਾਵਾ ਟਾਪ-5 ਭਾਰਤੀਆਂ 'ਚ ਮੁਕੇਸ਼ ਅੰਬਾਨੀ (40.1 ਅਰਬ ਡਾਲਰ), ਅਜੀਮ ਪ੍ਰੇਮਜੀ (18.8 ਅਰਬ ਡਾਲਰ), ਲਕਸ਼ਮੀ ਨਿਵਾਸ ਮਿੱਤਲ (18.5 ਅਰਬ ਡਾਲਰ), ਸ਼ਿਵ ਨਡਾਰ (14.6 ਅਰਬ ਡਾਲਰ) ਅਤੇ ਦਿਲੀਪ ਸਾਂਘਵੀ (12.8 ਅਰਬ ਡਾਲਰ) ਸ਼ਾਮਲ ਹਨ। ਸੂਚੀ 'ਚ 7 ਭਾਰਤੀ ਔਰਤਾਂ ਸਾਵਿਤਰੀ ਜਿੰਦਲ, ਕਿਰਣ ਮਜੂਮਦਾਰ ਸ਼ਾਹ, ਸਮਿਤਾ ਕ੍ਰਿਸ਼ਣਾ ਗੋਦਰੇਜ਼, ਲੀਨਾ ਤਿਵਾਰੀ, ਅਨੁ ਆਗਾ, ਸ਼ੀਲਾ ਗੌਤਮ ਅਤੇ ਮਧੂ ਕਪੂਰ ਸ਼ਾਮਲ ਹਨ।ਸੂਚੀ 'ਚ ਸੱਭ ਤੋਂ ਵੱਧ ਅਮਰੀਕਾ ਦੇ 585 ਅਰਬਪਤੀ ਸ਼ਾਮਲ ਕੀਤੇ ਗਏ ਹਨ। 373 ਅਰਬਪਤੀਆਂ ਨਾਲ ਚੀਨ ਦੂਜੇ ਨੰਬਰ 'ਤੇ ਹੈ। (ਪੀਟੀਆਈ)

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement