ਰੱਬ ਨੂੰ ਪਾਉਣ ਲਈ 20 ਸਾਲਾ ਲੜਕੀ ਨੇ ਕੱਢੀਆਂ ਅਪਣੀਆਂ ਦੋਵੇਂ ਅੱਖਾਂ
Published : Mar 13, 2018, 3:44 pm IST
Updated : Mar 13, 2018, 10:14 am IST
SHARE ARTICLE

ਵਾਸ਼ਿੰਗਟਨ : ਅਮਰੀਕਾ ਦੇ ਰਾਜ ਦਖਣੀ ਕੈਰੋਲੀਨਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ 20 ਸਾਲਾ ਲੜਕੀ ਨੇ ਰੱਬ ਨੂੰ ਪਾਉਣ ਲਈ ਨਸ਼ੇ ਦੀ ਹਾਲਤ ਵਿਚ ਆਪਣੀਆਂ ਦੋਵੇਂ ਅੱਖਾਂ ਕੱਢ ਲਈਆਂ। ਇਹ ਘਟਨਾ 6 ਫਰਵਰੀ ਦੀ ਹੈ।
ਅਸਲ ਵਿਚ 20 ਸਾਲਾ ਲੜਕੀ ਕੈਲੀ ਮੁਥਰਟ ਨੂੰ ਲਗਿਆ ਕਿ ਰੱਬ ਨੇ ਉਸ ਨੂੰ ਕੋਈ ਸੰਦੇਸ਼ ਭੇਜਿਆ ਹੈ। ਇਸ ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਜੇ ਉਸ ਨੇ ਪ੍ਰਮਾਤਮਾ ਨੂੰ ਪਾਉਣਾ ਹੈ ਤਾਂ ਉਸ ਨੂੰ ਕੋਈ ਬਲੀਦਾਨ ਦੇਣਾ ਹੋਵੇਗਾ। 



ਜਦੋਂ ਇਹ ਖ਼ਿਆਲ ਕੈਲੀ ਦੇ ਦਿਮਾਗ਼ ਵਿਚ ਆ ਰਹੇ ਸਨ, ਉਦੋਂ ਉਹ ਨਸ਼ੇ ਵਿਚ ਸੀ। ਨਸ਼ੇ ਦੀ ਹਾਲਤ ਵਿਚ ਹੀ ਕੈਲੀ ਨੇ ਆਪਣੀਆਂ ਉਂਗਲਾਂ ਨਾਲ ਦੋਵੇਂ ਅੱਖਾਂ ਕੱਢ ਲਈਆਂ। ਕੈਲੀ ਇੰਨੇ ਨਸ਼ੇ ਵਿਚ ਸੀ ਕਿ ਉਸ ਨੂੰ ਪਤਾ ਹੀ ਨਹੀਂ ਲਗਿਆ ਕਿ ਉਹ ਕੀ ਕਰਨ ਜਾ ਰਹੀ ਹੈ। ਉਹ ਦੁਨੀਆਂ ਦੇ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਪਾਉਣਾ ਚਾਹੁੰਦੀ ਸੀ। ਕੈਲੀ ਨੇ ਦਸਿਆ ਕਿ ਉਹ ਅਜਿਹੀ ਸਥਿਤੀ ਵਿਚ ਪਹੁੰਚ ਗਈ ਸੀ ਕਿ ਉਸ ਨੂੰ ਲੱਗ ਰਿਹਾ ਸੀ ਕਿ ਜਲਦੀ ਹੀ ਦੁਨੀਆਂ ਖ਼ਤਮ ਹੋਣ ਵਾਲੀ ਹੈ। ਜੇ ਉਹ ਆਪਣੀਆਂ ਅੱਖਾਂ ਨਾ ਕੱਢਦੀ ਤਾਂ ਪੂਰੀ ਦੁਨੀਆਂ ਖ਼ਤਮ ਹੋ ਜਾਣੀ ਸੀ। ਇਸ ਲਈ ਕੈਲੀ ਨੇ ਤੁਰੰਤ ਆਪਣੀਆਂ ਅੱਖਾਂ ਕੱਢ ਦਿਤੀਆਂ। ਇਸ ਲਈ ਉਸ ਨੇ ਆਪਣੀ ਵਿਚਕਾਰ ਵਾਲੀ ਉਂਗਲੀ ਅਤੇ ਅੰਗੂਠੇ ਦਾ ਸਹਾਰਾ ਲਿਆ।



ਕੈਲੀ ਨੇ ਸਥਾਨਕ ਮੀਡੀਆ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿਤੀ। ਕੈਲੀ ਨੇ ਦਸਿਆ ਕਿ ਉਹ ਹਾਈ ਸਕੂਲ ਦੇ ਦਿਨਾਂ ਵਿਚ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਜਦੋਂ ਉਹ ਦਖਣੀ ਕੈਰੋਲੀਨਾ ਦੇ ਐਂਡਰਸਨ ਵਿਚ ਬੀ. ਏ. ਆਨਰਜ਼ ਕਰਨ ਗਈ ਸੀ, ਉਦੋਂ ਉਹ ਨਸ਼ੇ ਦੀ ਸ਼ਿਕਾਰ ਹੋ ਗਈ ਸੀ ਪਰ ਚੰਗੇ ਸਕੂਲ ਵਿਚ ਪੜ੍ਹਨ ਦੇ ਸ਼ੌਕ ਅਤੇ ਇਕ ਕਾਰ ਖਰੀਦਣ ਲਈ ਉਹ ਪੈਸੇ ਬਚਾਉਣ ਵਿਚ ਲੱਗ ਗਈ। ਇਸੇ ਦੌਰਾਨ ਉਸ ਦੀ ਪੜ੍ਹਾਈ ਛੁਟ ਗਈ ਅਤੇ ਉਹ ਪੂਰੀ ਤਰ੍ਹਾਂ ਨਾਲ ਨਸ਼ੇ ਦੀ ਸ਼ਿਕਾਰ ਹੋਈ। ਕੈਲੀ ਨੇ ਦਸਿਆ ਕਿ ਜਦੋਂ ਉਸ ਨੇ ਗਾਂਜਾ ਪੀਤਾ ਤਾਂ ਉਸ ਵਿਚ ਮੇਥਾਫੇਟਾਮਾਈਨ ਜਾਂ ਕੋਕੀਨ ਮਿਲੀ ਹੋਈ ਸੀ। ਇਸ ਕਾਰਨ ਹੀ ਉਸ ਨੂੰ ਰੱਬ ਦੇ ਖ਼ਿਆਲ ਆ ਰਹੇ ਸਨ। ਉਸ ਨੂੰ ਨਸ਼ਾ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਉਸ ਨੂੰ ਲੱਗ ਰਿਹਾ ਸੀ ਕਿ ਉਹ ਆਸਮਾਨ ਵਿਚ ਬਹੁਤ ਉਚਾਈ 'ਤੇ ਰੱਬ ਕੋਲ ਪਹੁੰਚ ਗਈ ਹੈ। ਜੇ ਉਹ ਉਥੇ ਪਹੁੰਚਣ ਮਗਰੋਂ ਅਪਣੀਆਂ ਅੱਖਾਂ ਨਾ ਕਢਦੀ ਤਾਂ ਦੁਨੀਆਂ ਤਬਾਹ ਹੋ ਜਾਣੀ ਸੀ। ਇਸ ਲਈ ਉਸ ਨੇ ਆਪਣੀਆਂ ਅੱਖਾਂ ਕੱਢ ਦਿਤੀਆਂ।



ਅੱਖਾਂ ਕਢਣ ਮਗਰੋਂ ਖ਼ੂਨ ਵੀ ਵਗਿਆ ਹੋਵੇਗਾ ਪਰ ਉਹ ਇੰਨੀ ਨਸ਼ੇ ਵਿਚ ਸੀ ਕਿ ਉਸ ਨੂੰ ਜ਼ਿਆਦਾ ਦਰਦ ਮਹਿਸੂਸ ਨਹੀਂ ਹੋਇਆ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਦੇ ਬਾਅਦ ਕੈਲੀ ਨੇ ਜੋ ਪ੍ਰਤੀਕਿਰਿਆ ਦਿਤੀ ਉਹ ਵੀ ਹੈਰਾਨ ਕਰ ਦੇਣ ਵਾਲੀ ਸੀ। ਕੈਲੀ ਮੁਤਾਬਕ ਉਸ ਨੂੰ ਸਿਰਫ ਇਕ ਚੀਜ਼ ਦਾ ਅਹਿਸਾਸ ਹੋਇਆ ਕਿ ਉਸ ਨੇ ਜੋ ਕੰਮ ਕੀਤਾ ਸੀ ਉਹ ਦੁਨੀਆਂ ਦਾ ਸੱਭ ਤੋਂ ਮੁਸ਼ਕਲ ਕੰਮ ਸੀ। ਅੱਖਾਂ ਕੱਢਣ ਮਗਰੋਂ ਹੁਣ ਉਸ ਦੀ ਜ਼ਿੰਦਗੀ ਕਿਸ ਤਰ੍ਹਾਂ ਦਾ ਹੈ। ਇਸ ਸਵਾਲ ਦੇ ਜਵਾਬ ਵਿਚ ਕੈਲੀ ਨੇ ਕਿਹਾ ਕਿ ਡਰਗਜ਼ 'ਤੇ ਨਿਰਭਰ ਰਹਿਣ ਦੀ ਥਾਂ ਮੈਂ ਅੰਨ੍ਹੀ ਰਹਿਣਾ ਚਾਹੁੰਦੀ ਹਾਂ। ਸਹੀ ਰਸਤੇ 'ਤੇ ਵਾਪਸ ਆਉਣ ਲਈ ਮੇਰੀਆਂ ਅੱੱਖਾਂ ਖੋਹ ਲਈਆਂ ਗਈਆਂ, ਇਸ ਗੱਲ ਦਾ ਮੈਨੂੰ ਅਫ਼ਸੋਸ ਨਹੀਂ ਹੈ। ਹੁਣ ਮੈਨੂੰ ਦੁਨੀਆ ਹੋਰ ਜ਼ਿਆਦਾ ਖ਼ੂਬਸੂਰਤ ਲੱਗ ਰਹੀ ਹੈ।

SHARE ARTICLE
Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement