ਸੰਘੀ ਸਰਕਾਰ ਦੇ ਸਮਾਜਕ ਤੇ ਬਹੁ-ਸਭਿਆਚਾਰਕ ਮੰਤਰੀ ਸਹਾਇਕ ਸਿੱਖਾਂ ਨੂੰ ਮਿਲੇ
Published : Sep 1, 2017, 11:25 pm IST
Updated : Sep 1, 2017, 5:55 pm IST
SHARE ARTICLE

ਪਰਥ, 1 ਸਤੰਬਰ (ਪਿਆਰਾ ਸਿੰਘ ਨਾਭਾ): ਗੁਰਦੁਆਰਾ ਸਾਹਿਬ ਕੈਨਿੰਗਵੇਲ (ਪਰਥ) 'ਚ ਕੈਨਬਰਾ ਸੰਘੀ ਸਰਕਾਰ ਦੇ ਸਮਾਜਕ ਤੇ ਬਹੁ-ਸਭਿਆਚਾਰਕ ਮਾਮਲਿਆਂ ਦੇ ਮੰਤਰੀ ਦੇ ਸਹਾਇਕ ਸੈਨੇਟਰ ਜੈਡ ਸੇਸੇਲਜਾ ਸਿੱਖ ਭਾਈਚਾਰੇ ਨੂੰ ਮਿਲੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਦਾ ਆਸਟ੍ਰੇਲੀਆ ਦੀ ਤਰੱਕੀ ਵਿਚ ਵਿਸ਼ੇਸ਼ ਯੋਗਦਾਨ ਹੈ। ਬਾਅਦ ਵਿਚ ਉਨ੍ਹਾਂ ਲੰਗਰ ਹਾਲ, ਰਸੋਈ ਤੇ ਲਾਇਬਰੇਰੀ ਨੂੰ ਦੇਖਿਆ। ਉਨ੍ਹਾਂ ਦਸਿਆ ਕਿ ਮੇਰੀ ਜ਼ਿੰਦਗੀ ਦੀ ਆਸਟ੍ਰੇਲੀਆ ਦੇ ਕਿਸੇ ਗੁਰਦੁਵਾਰਾ ਸਾਹਿਬ 'ਚ ਪਹਿਲੀ ਫੇਰੀ ਹੈ।
ਆਸਟ੍ਰੇਲੀਅਨ ਸਿੱਖ ਹੈਰੀਟੇਜ ਪੱਛਮੀ ਆਸਟ੍ਰੇਲੀਆ ਵਲੋਂ ਲਗਾਈ ਆਸਟ੍ਰੇਲੀਆ ਸਿੱਖ ਇਤਿਹਾਸ ਨੂੰ ਦਰਸਾਉਂਦੀ ਫ਼ੋਟੋ ਪ੍ਰਦਰਸ਼ਨੀ ਨੂੰ ਦੇਖਿਆ। ਇਸ ਮੌਕੇ ਤਰੁਣਪ੍ਰੀਤ ਸਿੰਘ ਨੇ ਪਹਿਲੀ ਤੇ ਦੂਜੀ ਸੰਸਾਰ ਜੰਗ 'ਚ ਆਸਟ੍ਰੇਲੀਆ ਵਲੋਂ ਲੜੇ ਸਿੱਖਾਂ ਬਾਰੇ ਦਸਿਆ। ਅੰਤ ਵਿਚ ਗੁਰਦੁਆਰਾ ਪ੍ਰਧਾਨ ਗੁਰਦਰਸ਼ਨ ਸਿੰਘ ਕੈਲੈ ਸੈਨੈਟਰ ਜੈਡ ਨੂੰ ਸਿੱਖ ਇਤਿਹਾਸ ਨਾਲ ਸਬੰਧਤ ਕਿਤਾਬਾਂ ਦਾ ਸੈੱਟ ਭੇਂਟ ਕੀਤਾ ਤੇ ਸਾਰੀ ਸੰਗਤ ਦਾ ਧਨਵਾਦ ਕੀਤਾ। ਅਮਰਜੀਤ ਸਿੰਘ ਪਾਬਲਾ, ਸਤਿੰਦਰ ਸਿੰਘ ਸ਼ਮਰਾ ਤੇ ਗੁਰਦੁਆਰਾ ਹੈੱਡ ਗੰ੍ਰਥੀ ਸੁਖਵਿੰਦਰ ਸਿੰਘ ਹਾਜ਼ਰ ਸਨ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement