ਸੀਰੀਆ : ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ, ਮੌਤਾਂ 1000 ਤੋਂ ਪਾਰ
Published : Mar 11, 2018, 3:05 pm IST
Updated : Mar 11, 2018, 9:35 am IST
SHARE ARTICLE

ਦਮਿਸ਼ਕ : ਸੀਰੀਆਈ ਸੁਰੱਖਿਆ ਬਲਾਂ ਨੇ ਪੂਰਬੀ ਘੌਟਾ ਵਿਚ ਆਪਣੀ ਮੁਹਿੰਮ ਤੇਜ਼ ਕਰਦਿਆਂ ਬਾਗੀਆਂ ਦੇ ਗੜ੍ਹ ਵਾਲੇ ਸ਼ਹਿਰ ਦਾ ਸੰਪਰਕ ਕੱਟ ਦਿੱਤਾ ਹੈ। ਬੀਤੇ 20 ਦਿਨਾਂ ਦੀ ਮੁਹਿੰਮ ਵਿਚ 1000 ਤੋਂ ਜ਼ਿਆਦਾ ਨਾਗਰਿਕ ਮਾਰੇ ਜਾ ਚੁੱਕੇ ਹਨ। ਸਰਕਾਰੀ ਫੌਜੀਆਂ ਅਤੇ ਸਹਿਯੋਗੀ ਮਿਲੀਸ਼ੀਆ ਨੇ 18 ਫਰਵਰੀ ਨੂੰ ਪੂਰਬੀ ਘੌਟਾ ਲਈ ਆਪਣੀ ਮਿਲਟਰੀ ਮੁਹਿੰਮ ਸ਼ੁਰੂ ਕੀਤੀ ਅਤੇ ਅੱਧੇ ਤੋਂ ਜ਼ਿਆਦਾ ਹਿੱਸੇ ਵਿਚ ਬੜਤ ਬਣਾ ਲਈ।


 ਉਨ੍ਹਾਂ ਵੱਲੋਂ ਹਿੰਸਾ ਰੋਕਣ ਦੀ ਗਲੋਬਲ ਅਪੀਲ ਵੀ ਬੇਅਸਰ ਰਹੀ। 'ਵੰਡੋ ਅਤੇ ਹਮਲਾ ਕਰੋ' ਦੀ ਰਣਨੀਤੀ ਦੇ ਤਹਿਤ ਹਮਲਾ ਕਰਦੇ ਹੋਏ ਬਾਗੀਆਂ ਦੇ ਖੇਤਰਾਂ 'ਤੇ ਕਬਜ਼ਾ ਕਰ ਲਿਆ ਗਿਆ। ਸਰਕਾਰੀ ਫੌਜੀਆਂ ਨੇ ਸ਼ਨੀਵਾਰ ਨੂੰ ਡੂਮਾ ਦੇ ਮੁੱਖ ਸ਼ਹਿਰ ਘੌਟਾ ਦਾ ਸੰਪਰਕ ਕੱਟ ਦਿੱਤਾ। ਲੜਾਈ 'ਤੇ ਨਜ਼ਰ ਰੱਖਣ ਵਾਲੇ ਸੰਗਠਨ ਸੀਰੀਅਨ ਆਬਜ਼ਰਵੇਟਰੀ ਫੌਰ ਹਿਊਮਨ ਰਾਈਟਸ ਨੇ ਕਿਹਾ ਹੈ ਕਿ ਪ੍ਰਸ਼ਾਸਨ ਦੇ ਲੜਾਕਿਆਂ ਨੇ ਪੱਛਮ ਵੱਲ ਹਰਾਸਤਾ ਸ਼ਹਿਰ ਦੇ ਨਾਲ ਡੂਮਾ ਦੀ ਸੜਕ ਦਾ ਸੰਪਰਕ ਕੱਟ ਦਿੱਤਾ ਅਤੇ ਮਿਸਰਾਬਾ ਸ਼ਹਿਰ 'ਤੇ ਕਬਜ਼ਾ ਕਰ ਲਿਆ।


 ਬ੍ਰਿਟੇਨ ਸਥਿਤ ਸੰਗਠਨ ਨੇ ਕਿਹਾ,''ਸ਼ਾਸਨ ਦੇ ਸੁਰੱਖਿਆ ਫੌਜੀਆਂ ਨੇ ਪੂਰਬੀ ਘੌਟਾ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ। ਡੂਮਾ ਅਤੇ ਇਸ ਨਾਲ ਜੁੜਿਆ ਇਲਾਕਾ, ਪੱਛਮ ਵਿਚ ਹਰਾਸਤਾ ਅਤੇ ਦੱਖਣ ਵਿਚ ਬਾਕੀ ਸ਼ਹਿਰ।'' ਸੰਗਠਨ ਨੇ ਕਿਹਾ ਕਿ ਸ਼ਨੀਵਾਰ ਨੂੰ ਡੂਮਾ ਵਿਚ ਚਾਰ ਬੱਚਿਆਂ ਸਮੇਤ ਘੱਟ ਤੋਂ ਘੱਟ 20 ਨਾਗਰਿਕ ਮਾਰੇ ਗਏ। ਇਸ ਦੇ ਇਲਾਵਾ ਲੜਾਈ ਵਾਲੇ ਸ਼ਹਿਰ ਵਿਚ 17 ਨਾਗਰਿਕ ਮਾਰੇ ਗਏ। ਆਬਜ਼ਰਵੇਟਰੀ ਮੁਤਾਬਕ 219 ਬੱਚਿਆਂ ਸਮੇਤ 1031 ਨਾਗਰਿਕ ਮਾਰੇ ਜਾ ਚੁੱਕੇ ਹਨ ਅਤੇ 4350 ਲੋਕ ਜ਼ਖਮੀ ਹੋ ਚੁੱਕੇ ਹਨ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement