ਸੁਸ਼ਮਾ ਸ‍ਵਰਾਜ ਨੇ ਲਖਨਊ ਦੇ ਮੁੰਡੇ ਦਾ ਪਾਕਿਸ‍ਤਾਨ ਦੀ ਕੁੜੀ ਨਾਲ ਕਰਵਾਇਆ ਵਿਆਹ
Published : Jan 23, 2018, 1:09 pm IST
Updated : Jan 23, 2018, 7:39 am IST
SHARE ARTICLE

ਵਿਦੇਸ਼ ਮੰਤਰੀ ਦੇ ਤੌਰ 'ਤੇ ਸੁਸ਼ਮਾ ਸਵਰਾਜ ਆਪਣੀ ਦਰਿਆਦਿਲੀ ਅਤੇ ਦੂਜਿਆਂ ਦੀ ਮਦਦ ਕਰਨ ਲਈ ਕਾਫੀ ਮਸ਼ਹੂਰ ਹੈ। ਅਜਿਹਾ ਕਈ ਵਾਰ ਹੋਇਆ ਹੈ, ਜਦੋਂ ਉਨ੍ਹਾਂ ਨੇ ਮੁਸੀਬਤ ਵਿਚ ਫਸੇ ਲੋਕਾਂ ਵੱਲ ਮਦਦ ਦਾ ਹੱਥ ਵਧਾਇਆ ਅਤੇ ਉਨ੍ਹਾਂ ਨੂੰ ਸੁਰੱਖਿਆ ਮੁਹੱਇਆ ਕਰਾਉਣ ਵਿਚ ਕੋਈ ਕਸਰ ਨਹੀਂ ਛੱਡੀ। ਫਿਰ ਚਾਹੇ ਗੱਲ ਵਿਦੇਸ਼ ਵਿਚ ਫਸੇ ਕਿਸੇ ਭਾਰਤੀ ਤੱਕ ਮਦਦ ਪਹੁੰਚਾਉਣ ਦੀ ਹੋਵੇ ਜਾਂ ਫਿਰ ਇਲਾਜ ਲਈ ਭਾਰਤ ਆਉਣ ਦੇ ਇਛੁੱਕ ਕਿਸੇ ਵਿਦੇਸ਼ੀ ਨਾਗਰਿਕ ਦੀ। 


ਸੁਸ਼ਮਾ ਸਵਰਾਜ ਨੇ ਹਰ ਵਾਰ ਲੋਕਾਂ ਦਾ ਦਿਲ ਜਿੱਤ ਲਿਆ। ਇਸ ਵਾਰ ਵੀ ਉਨ੍ਹਾਂ ਨੇ ਕੁੱਝ ਅਜਿਹਾ ਹੀ ਕੀਤਾ ਹੈ। ਉਨ੍ਹਾਂ ਨੇ 2 ਪਿਆਰ ਕਰਨ ਵਾਲੇ ਦਿਲਾਂ ਨੂੰ ਹਮੇਸ਼ਾ ਲਈ ਇਕ ਕਰ ਦਿੱਤਾ। ਇਹ ਪਿਆਰ ਕਰਨ ਵਾਲੇ 2 ਦਿਲ ਭਾਰਤ-ਪਾਕਿਸਤਾਨ ਦੇ ਹਨ। ਸੁਸ਼ਮਾ ਸਵਰਾਜ ਨੇ ਇਸ ਵਾਰ ਇਕ ਭਾਰਤੀ ਮੁੰਡੇ ਅਤੇ ਉਸ ਦੀ ਪਾਕਿਸਤਾਨੀ ਮੰਗੇਤਰ ਦਾ ਵਿਆਹ ਕਰਾਉਣ ਵਿਚ ਬਹੁਤ ਮਦਦ ਕੀਤੀ।



ਇਕ ਖਬਰ ਮੁਤਾਬਕ ਲਖਨਊ ਦੇ ਰਹਿਣ ਵਾਲੇ 27 ਸਾਲਾ ਨਾਕੀ ਅਲੀ ਖਾਨ ਦਾ ਵਿਆਹ ਪਾਕਿਸਤਾਨ ਦੀ ਸਬਾਹਤ ਫਾਤਿਮਾ ਨਾਲ ਹੋਣਾ ਸੀ। ਦੋਵਾਂ ਦੀ ਮੰਗਣੀ ਹੋਏ 2 ਸਾਲ ਹੋ ਗਏ ਸਨ ਅਤੇ ਲਾੜੀ ਲਾੜੀ ਪਾਕਿਸਤਾਨ ਦੀ ਹੋਣ ਕਾਰਨ ਵੀਜ਼ੇ ਲਈ ਉਨ੍ਹਾਂ ਨੂੰ ਵਿਆਹ ਕਰਨ ਵਿਚ ਮੁਸ਼ਕਲਾਂ ਆ ਰਹੀਆਂ ਸਨ। ਅਜਿਹੇ ਵਿਚ ਉਨ੍ਹਾਂ ਨੇ ਟਵਿਟਰ ਜ਼ਰੀਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਮਦਦ ਦੀ ਗੁਹਾਰ ਲਗਾਉਣ ਦਾ ਫੈਸਲਾ ਕੀਤਾ ਤਾਂ ਕਿ ਸਬਾਹਤ ਨੂੰ ਵੀਜ਼ਾ ਮਿਲ ਸਕੇ।



ਅਖੀਰਕਰ ਲਖਨਊ ਵਿਚ ਬੀਤੇ ਸ਼ੁੱਕਰਵਾਰ ਦੋਵਾਂ ਦਾ ਵਿਆਹ ਹੋ ਗਿਆ। ਨਵ-ਵਿਆਹੁਤਾ ਜੋੜੇ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, 'ਅਸੀਂ ਦੋਵੇਂ ਸੁਸ਼ਮਾ ਸਵਰਾਜ ਵੱਲੋਂ ਮਿਲੇ ਇਸ ਮਹਾਨ ਤੋਹਫੇ ਲਈ ਸ਼ੁਕਰਗੁਜ਼ਾਰ ਹਾਂ। 


ਸਾਨੂੰ ਉਮੀਦ ਹੈ ਕਿ ਭਾਰਤ ਦੀ ਸਰਕਾਰ ਸਬਾਹਤ ਨੂੰ ਭਾਰਤੀ ਨਾਗਰਕਿਤਾ ਦੇਣ ਵਿਚ ਵੀ ਮਦਦ ਕਰੇਗੀ।' ਸਬਾਹਤ ਨੇ ਟਵੀਟ ਕਰ ਕੇ ਸੁਸ਼ਮਾ ਸਵਰਾਜ ਨੂੰ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਹਿਲਾਂ ਵੀ ਕਈ ਪਾਕਿਸਤਾਨੀਆਂ ਦੀ ਮਦਦ ਕਰ ਚੁੱਕੀ ਹੈ।

SHARE ARTICLE
Advertisement

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM

Punjabi Family ਨਾਲ Rajasthan ’ਚ ਹਾਦਸਾ, 2 ਮਹੀਨੇ ਪਹਿਲਾਂ ਵਿਆਹੇ ਪੁੱਤ-ਨੂੰਹ ਸਮੇਤ 4 ਜੀਆਂ ਦੀ ਮੌ*ਤ...

28 Mar 2024 10:22 AM

Sushil Rinku ਤੇ Sheetal Angural ਨੂੰ ਸਿੱਧੇ ਹੋ ਗਏ 'ਆਪ' ਵਿਧਾਇਕ Goldy Kamboj.. ਸਾਧਿਆ ਤਿੱਖਾ ਨਿਸ਼ਾਨਾ..

28 Mar 2024 9:45 AM

AAP ਵਿਧਾਇਕ ਨੂੰ ਭਾਜਪਾ ਦਾ ਆਇਆ ਫ਼ੋਨ, ਪਾਰਟੀ ਬਦਲਣ ਲਈ 20 ਤੋਂ 25 ਕਰੋੜ ਅਤੇ Y+ ਸਕਿਊਰਿਟੀ ਦਾ ਆਫ਼ਰ, MLA ਗੋਲਡੀ...

27 Mar 2024 4:51 PM
Advertisement