ਤਾਈਵਾਨ ਭੂਚਾਲ 'ਚ ਮ੍ਰਿਤਕਾਂ ਦੀ ਗਿਣਤੀ 14 ਹੋਈ
Published : Feb 11, 2018, 1:48 am IST
Updated : Feb 10, 2018, 8:18 pm IST
SHARE ARTICLE

ਤਾਈਪੈ, 10 ਫ਼ਰਵਰੀ : ਤਾਈਵਾਨ 'ਚ ਭੂਚਾਲ ਕਾਰਨ ਡਿੱਗੇ ਹੋਟਲ ਵਿਚ ਖ਼ੋਜ ਅਤੇ ਬਚਾਅ ਮੁਲਾਜ਼ਮਾਂ ਨੂੰ ਦੋ ਹੋਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜੋ ਇਕ ਚੀਨੀ ਪਰਵਾਰ ਦੇ ਸਨ। ਤਾਈਵਾਨ ਸੈਂਟਰਲ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਦਸਿਆ ਕਿ ਬਚਾਅ ਮੁਲਾਜ਼ਮਾਂ ਨੂੰ ਇਮਾਰਤ ਦੇ ਮਲਬੇ 'ਚੋਂ ਦੋ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਦੀ ਪਛਾਣ ਨਹੀਂ ਹੋਈ ਹੈ, ਪਰ ਤਾਈਵਾਨ ਦੀ ਸਰਕਾਰੀ ਮੀਡੀਆ ਨੇ ਦਸਿਆ ਕਿ ਇਹ ਦੋਵੇਂ ਚੀਨੀ ਮੁਸਾਫ਼ਰਾਂ ਦੇ ਇਕ ਪਰਵਾਰ ਦੇ ਮੈਂਬਰ ਲਗਦੇ ਹਨ। ਜ਼ਿਕਰਯੋਗ ਹੈ ਕਿ ਬੀਤੀ 6 ਫ਼ਰਵਰੀ ਨੂੰ ਤਾਈਵਾਨ ਦੇ


 ਪ੍ਰਸਿੱਧ ਸੈਰ-ਸਰਾਟਾ ਕੇਂਦਰ ਹੁਆਲਿਨ ਕਾਊਂਟੀ ਦੇ ਪ੍ਰਸ਼ਾਂਤ ਮਹਾਸਾਗਰ ਵਾਲੇ ਤਟ 'ਤੇ 6.4 ਤੀਬਰਤਾ ਦਾ ਭੂਚਾਲ ਆਇਆ ਸੀ। ਉਸ ਲਾਪਤਾ ਚੀਨੀ ਪਰਵਾਰ 'ਚ ਇਕ ਜੋੜਾ, ਉਸ ਦਾ 12 ਸਾਲਾ ਬੇਟਾ ਅਤੇ ਦਾਦਾ-ਦਾਦੀ ਸ਼ਾਮਲ ਸਨ। ਅੱਜ ਇਹ ਦੋਵੇਂ ਲਾਸ਼ਾਂ ਮਿਲਣ ਮਗਰੋਂ ਮ੍ਰਿਤਕਾਂ ਦੀ ਗਿਣਤੀ 14 ਹੋ ਗਈ ਹੈ। ਇਸ ਭੂਚਾਲ 'ਚ 280 ਲੋਕ ਜ਼ਖ਼ਮੀ ਹੋਏ ਸਨ। ਤਿੰਨ ਲੋਕ ਹਾਲੇ ਵੀ ਲਾਪਤਾ ਹਨ। (ਪੀਟੀਆਈ)

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement