ਟਰੰਪ ਦੀ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਅਤੇ ਤਸਕਰੀ ਵਾਲੇ ਦੇਸ਼ਾਂ ਦੀ ਸੂਚੀ 'ਚ ਭਾਰਤ ਵੀ ਸ਼ਾਮਲ
Published : Sep 15, 2017, 10:51 pm IST
Updated : Sep 15, 2017, 5:21 pm IST
SHARE ARTICLE

ਵਾਸ਼ਿੰਗਟਨ, 15 ਸਤੰਬਰ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ਼ੈਰ-ਕਾਨੂੰਨੀ ਰੂਪ ਨਾਲ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਜਾਂ ਤਸਕਰੀ ਕਰਨ ਵਾਲੇ ਦੇਸ਼ਾਂ ਦੇ ਤੌਰ 'ਤੇ ਭਾਰਤ ਸਮੇਤ 21 ਦੇਸ਼ਾਂ ਦੀ ਪਛਾਣ ਕੀਤੀ ਹੈ।
ਭਾਰਤ ਦੇ ਇਲਾਵਾ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਜਾਂ ਤਸਕਰੀ ਕਰਨ ਵਾਲੇ ਦੇਸ਼ਾਂ ਦੇ ਤੌਰ ਉੱਤੇ ਜਿਨ੍ਹਾਂ ਹੋਰ ਦਖਣੀ ਏਸ਼ੀਆਈ ਦੇਸ਼ਾਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ 'ਚ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਸ਼ਾਮਲ ਹਨ। ਮਿਆਮਾਂ ਭਾਰਤ ਦਾ ਇਕ ਹੋਰ ਗੁਆਂਢੀ ਦੇਸ਼ ਹੈ, ਜੋ ਇਸ ਸੂਚੀ ਵਿਚ ਸ਼ਾਮਲ ਹੈ। ਇਸ ਦੇ ਇਲਾਵਾ ਬਹਾਮਾ, ਬੇਲੀਜ, ਬੋਲਿਵਿਆ, ਕੋਲੰਬੀਆ, ਕੋਸਟਾ ਰਿਕਾ, ਡੋਮੀਨਿਕਨ ਗਣਰਾਜ, ਇਕਵਾਡੋਰ, ਐਲ ਸਲਵਾਡੋਰ, ਗਵਾਟੇਮਾਲਾ, ਹੈਤੀ, ਹੋਂਡੁਰਾਸ, ਜਮੈਕਾ, ਲਾਓਸ, ਮੈਕਸੀਕੋ,  ਨਿਕਾਰਾਗੁਆ, ਪਨਾਮਾ, ਪੇਰੂ ਅਤੇ ਵਿਅਤਨਾਮ ਇਸ ਸੂਚੀ ਵਿਚ ਸ਼ਾਮਲ ਹਨ।
ਟਰੰਪ ਨੇ ਕਿਹਾ, ''ਇਸ ਸੂਚੀ ਵਿਚ ਕਿਸੇ ਦੇਸ਼ ਦੀ ਹਾਜ਼ਰੀ ਉਸ ਦੇਸ਼ ਦੀ ਸਰਕਾਰ ਦੇ ਨਸ਼ੀਲੇ ਪਦਾਰਥ ਵਿਰੋਧੀ ਕੋਸ਼ਿਸ਼ਾਂ ਅਤੇ ਅਮਰੀਕਾ ਨਾਲ ਸਹਿਯੋਗ ਦੇ ਪੱਧਰ ਨੂੰ ਪ੍ਰਤੀਬਿੰਬਿਤ ਨਹੀਂ ਕਰਦੀ।'' ਉਨ੍ਹਾਂ ਦਸਿਆ ਕਿ ਇਸ ਸੂਚੀ ਵਿਚ ਕਿਸੇ ਦੇਸ਼ ਨੂੰ ਰੱਖਣ ਦਾ ਮੁੱਖ ਕਾਰਨ ਭੂਗੋਲਿਕ, ਵਪਾਰਕ ਅਤੇ ਆਰਥਕ ਕਾਰਕ ਹੈ, ਜਿਨ੍ਹਾਂ ਕਾਰਨ ਇਨ੍ਹਾਂ ਪਦਾਰਥਾਂ ਦੀ ਤਸਕਰੀ ਜਾਂ ਉਤਪਾਦਨ ਹੁੰਦਾ ਹੈ, ਚਾਹੇ ਹੀ ਉਸ ਦੇਸ਼ ਦੀ ਸਰਕਾਰ ਨੇ ਨਸ਼ੀਲੇ ਪਦਾਰਥਾਂ ਦੇ ਕਾਬੂ ਸਬੰਧੀ ਕਾਨੂੰਨੀ ਕਦਮ ਚੁੱਕਣ ਲਈ ਕਿੰਨੀ ਵੀ ਕੋਸ਼ਿਸ਼ ਕਿਉਂ ਨਾ ਕੀਤੀ ਹੋਵੇ। ਇਸ ਦੇ ਨਾਲ ਹੀ ਟਰੰਪ ਨੇ ਬੋਲਿਵੀਆ ਅਤੇ ਵੈਨਜ਼ੁਏਲਾ ਨੂੰ ਅਜਿਹੇ ਦੇਸ਼ਾਂ ਦੇ ਤੌਰ 'ਤੇ ਨਿਸ਼ਾਨਬੱਧ ਕੀਤਾ ਹੈ, ਜੋ ਨਸ਼ੀਲੇ ਪਦਾਰਥ ਵਿਰੋਧੀ ਅੰਤਰਰਾਸ਼ਟਰੀ ਸਮਝੌਤਿਆਂ ਦੇ ਤਹਿਤ ਪਿਛਲੇ 12 ਮਹੀਨਿਆਂ 'ਚ ਅਪਣੀ ਵਚਣਬੱਧਤਾਵਾਂ ਦਾ ਪਾਲਣ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹੇ ਹਨ।
ਉਨ੍ਹਾਂ ਕਿਹਾ, ''ਇਸ ਦੇ ਇਲਾਵਾ ਅਮਰੀਕਾ ਸਰਕਾਰ ਨੇ ਕੋਕਾ ਦੀ ਬਹੁਤ ਜ਼ਿਆਦਾ ਪੈਦਾਵਾਰ ਅਤੇ ਪਿਛਲੇ 12 ਮਹੀਨਿਆਂ ਵਿਚ ਕੋਕੀਨ ਦੀ ਰੀਕਾਰਡ ਪੈਦਾਵਾਰ ਸਮੇਤ ਪਿਛਲੇ ਤਿੰਨ ਸਾਲ ਵਿਚ ਇਸ ਦੇ ਉਤਪਾਦਨ ਕਾਰਨ ਨਸ਼ੀਲੇ ਪਦਾਰਥ ਵਿਰੋਧੀ ਅੰਤਰਰਾਸ਼ਟਰੀ ਸਮਝੌਤਿਆਂ ਦੇ ਤਹਿਤ ਅਪਣੀ ਵਚਣਬੱਧਤਾ ਨੂੰ ਪੂਰਾ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹਿਣ ਵਾਲੇ ਦੇਸ਼ ਦੇ ਤੌਰ 'ਤੇ ਕੋਲੰਬੀਆ ਨੂੰ ਵੀ ਨਿਸ਼ਾਨਬੱਧ ਕਰਨ ਉੱਤੇ ਗੰਭੀਰਤਾ ਨਾਲ ਵਿਚਾਰ ਕੀਤਾ।'' (ਪੀਟੀਆਈ)

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement