
ਵਾਸ਼ਿੰਗਟਨ, 17 ਅਕਤੂਬਰ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ 2020 'ਚ ਉਨ੍ਹਾਂ ਵਿਰੁਧ ਇਕ ਵਾਰੀ ਫਿਰ ਰਾਸ਼ਟਰਪਤੀ ਚੋਣ ਲੜਨ ਦੀ ਚੁਨੌਤੀ ਦਿਤੀ ਹੈ। ਟਰੰਪ ਨੇ 2016 'ਚ ਹੋਈਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਵਿਰੁਧ ਜਿੱਤ ਹਾਸਲ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਸੀ।
ਹਿਲੇਰੀ ਪਿਛਲੇ ਕੁੱਝ ਮਹੀਨਿਆਂ ਤੋਂ ਅਪਣੀ ਹਾਰ ਲਈ ਬਾਰੀ ਕਾਰਕਾਂ ਨੂੰ ਜ਼ਿੰਮੇਵਾਰ ਦੱਸ ਰਹੀ ਹੈ। ਜਦਕਿ ਟਰੰਪ ਦਾ ਕਹਿਣਾ ਹੈ ਕਿ ਉਹ ਇਕ ਕਮਜ਼ੋਰ ਉਮੀਦਵਾਰ ਸੀ। ਟਰੰਪ ਨੇ ਕਿਹਾ ਕਿ ਹਿਲੇਰ ਦੀ ਹਾਰ ਕੇ ਕਈ ਕਾਰਨ ਹਨ ਅਤੇ ਹਿਲੇਰੀ ਨੇ ਜੋ ਕੀਤਾ ਉਹ ਸਹੀ ਨਹੀਂ ਸੀ। ਟਰੰਪ ਨੇ ਕਿਹਾ ਕਿ ਰੂਸ ਨੂੰ ਅਪਣੀ ਹਾਰ ਲਈ ਜ਼ਿੰਮੇਵਾਰ ਦਸਣਾ ਸਿਰਫ਼ ਇਕ ਬਹਾਨਾ ਹੈ। ਟਰੰਪ ਨੇ ਅਮਰੀਕਾ ਦੇ ਕੌਮੀ ਗੀਤ ਦੀ ਬੇਇੱਜ਼ਤੀ ਕਰਨ ਵਾਲੇ ਖਿਡਾਰੀਆਂ ਦਾ ਹਿਲੇਰੀ ਵਲੋਂ ਬਚਾਅ ਕਰਨ ਦੀ ਵੀ ਆਲੋਚਨਾ ਕੀਤੀ। ਇਹ ਖਿਡਾਰੀ ਕੌਮੀ ਗੀਤ ਦੌਰਾਨ ਵਿਰੋਧ ਪ੍ਰਗਟਾਉਣ ਲਈ ਅਪਣੇ ਗੋਡਿਆਂ ਭਾਰ ਬੈਠ ਗਏ ਸਨ। (ਪੀਟੀਆਈ)