ਟਰੂਡੋ ਸਰਕਾਰ ਦਾ ਵੱਡਾ ਐਲਾਨ, ਕੈਨੇਡਾ 'ਚ ਹੁਣ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਮਿਲੇਗੀ ਤਨਖ਼ਾਹ
Published : Mar 8, 2018, 1:56 pm IST
Updated : Mar 8, 2018, 8:26 am IST
SHARE ARTICLE

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਸਨਮਾਨ ਅਤੇ ਅਹੁਦੇ ਦੇਣ ਦੇ ਪੱਖ 'ਚ ਹਨ। ਇਸ ਵਾਰ ਦਾ 'ਮਹਿਲਾ ਦਿਵਸ' ਕੈਨੇਡੀਅਨ ਔਰਤਾਂ ਲਈ ਬਹੁਤ ਖਾਸ ਹੈ, ਕਿਉਂਕਿ ਕੁਝ ਦਿਨ ਪਹਿਲਾਂ ਹੀ ਕੈਨੇਡਾ ਨੇ ਆਪਣਾ ਬਜਟ ਪੇਸ਼ ਕੀਤਾ ਹੈ ਅਤੇ ਇਸ 'ਚ ਔਰਤਾਂ ਲਈ ਵਿਸ਼ੇਸ਼ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੇ ਆਪਣੇ ਤੀਜੇ ਬਜਟ 'ਚ 14.5 ਫੀਸਦੀ ਹਿੱਸਾ ਔਰਤਾਂ ਦੇ ਵਿਕਾਸ ਲਈ ਤੈਅ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਨੌਕਰੀਆਂ 'ਚ ਔਰਤਾਂ ਨੂੰ ਹੁਣ ਪੁਰਸ਼ਾਂ ਦੇ ਬਰਾਬਰ ਤਨਖਾਹ ਦੇਣ ਦਾ ਐਲਾਨ ਕੀਤਾ ਹੈ। ਹੁਣ ਤਕ ਇੱਥੇ ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਘੱਟ ਤਨਖ਼ਾਹ ਮਿਲਦੀ ਰਹੀ ਹੈ। ਔਰਤਾਂ ਨੂੰ ਹਰ ਖੇਤਰ 'ਚ ਬਰਾਬਰੀ ਦਾ ਅਧਿਕਾਰ ਦੇਣ ਦਾ ਭਰੋਸਾ ਦਿੱਤਾ ਗਿਆ ਹੈ।



ਕੈਨੇਡਾ ਦੇ ਵਿੱਤ ਮੰਤਰੀ ਬਿੱਲ ਮੌਰਨੋ ਨੇ ਪਿਛਲੇ ਦਿਨੀਂ ਕੁੱਲ 311.3 ਬਿਲੀਅਨ ਡਾਲਰ ਦਾ ਬਜਟ ਪੇਸ਼ ਕੀਤਾ ਗਿਆ ਜਦਕਿ ਆਮਦਨੀ ਦੀ ਗੱਲ ਕੀਤੀ ਜਾਵੇ ਤਾਂ ਇਸ ਬਜਟ ਮੁਤਾਬਕ ਸਰਕਾਰ ਦੀ ਕੁੱਲ ਆਮਦਨ 293.5 ਬਿਲੀਅਨ ਡਾਲਰ ਰਹੇਗੀ, ਭਾਵ ਕਿ ਬਜਟ 17.8 ਬਿਲੀਅਨ ਡਾਲਰ ਦੇ ਘਾਟੇ ਦਾ ਹੈ। ਅਗਲੇ ਸਾਲ ਟਰੂਡੋ ਸਰਕਾਰ ਆਪਣੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰੇਗੀ। ਕੈਨੇਡਾ 'ਚ ਸਰਕਾਰ ਦਾ ਕਾਰਜਕਾਲ 4 ਸਾਲ ਦਾ ਹੁੰਦਾ ਹੈ। 2019 ਦੇ ਅਖੀਰ 'ਚ ਇੱਥੇ ਚੋਣਾਂ ਹਨ। ਸ਼ਾਇਦ ਇਸੇ ਲਈ ਸਰਕਾਰ ਨੇ ਬਜਟ 'ਚ ਲਿੰਗ ਬਰਾਬਰੀ ਰੱਖ ਕੇ ਔਰਤਾਂ ਨੂੰ ਬਰਾਬਰੀ, ਔਰਤਾਂ ਦੇ ਅਧਿਕਾਰ ਸੁਰੱਖਿਅਤ ਰੱਖਣ ਅਤੇ ਵਧੇਰੇ ਸ਼ਕਤੀ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਚਲਾਉਣ ਦਾ ਐਲਾਨ ਕੀਤਾ ਹੈ। 



ਸਰਕਾਰੀ ਨੌਕਰੀਆਂ 'ਚ ਹੁਣ ਇਕ ਅਹੁਦੇ 'ਤੇ ਤਾਇਨਾਤ ਪੁਰਸ਼ਾਂ ਅਤੇ ਔਰਤਾਂ ਨੂੰ ਬਰਾਬਰ ਤਨਖਾਹ ਮਿਲੇਗੀ। ਹੁਣ ਤਕ ਪੁਰਸ਼ਾਂ ਨੂੰ ਮਿਲਣ ਵਾਲੇ 100 ਡਾਲਰ ਦੇ ਮੁਕਾਬਲੇ ਔਰਤਾਂ ਨੂੰ 70 ਡਾਲਰ ਮਿਲਦੇ ਹਨ। ਨੌਕਰੀਆਂ 'ਚ ਵੀ 50 ਫੀਸਦੀ ਕੋਟਾ ਔਰਤਾਂ ਲਈ ਹੋਵੇਗਾ।

ਔਰਤਾਂ 'ਤੇ ਹਿੰਸਾ, ਜਿਨਸੀ ਸ਼ੋਸ਼ਣ ਜਾਂ ਛੇੜਛਾੜ ਨੂੰ ਰੋਕਣ ਲਈ ਅਗਲੇ 5 ਸਾਲਾਂ 'ਚ 187 ਬਿਲੀਅਨ ਡਾਲਰ ਖਰਚ ਕੀਤੇ ਜਾਣਗੇ। ਮਹਿਲਾ ਮਜ਼ਬੂਤੀਕਰਨ ਲਈ ਮਹਿਲਾ ਸੰਗਠਨ ਬਣਾਉਣ ਲਈ ਅਗਲੇ 5 ਸਾਲਾਂ 'ਚ 100 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ।



ਅੰਕੜਾ ਵਿਭਾਗ ਜੈਂਡਰ ਬੇਜ਼ਡ ਐਨਾਲਿਸਸ ਕਰੇਗਾ। ਇਸ ਲਈ 13 ਲੱਖ ਡਾਲਰ ਖਰਚ ਹੋਣਗੇ। ਸੈਂਟਰ ਆਫ ਜੈਂਡਰ ਡਾਇਵਰਸਿਟੀ ਐਂਡ ਇਨਕਲੁਸ਼ਨ (ਵਿੰਭਨਤਾ ਅਤੇ ਸ਼ਮੂਲੀਅਤ) 'ਤੇ 6 ਲੱਖ ਡਾਲਰ ਖਰਚ ਹੋਣਗੇ। ਲਿੰਗੀ ਬਰਾਬਰਤਾ 'ਤੇ ਰਾਸ਼ਟਰੀ ਕਨਵਰਸੇਸ਼ਨ ਹੋਵੇਗੀ। ਔਰਤਾਂ ਅਤੇ ਕੁੜੀਆਂ ਦੀ ਹਿੱਸੇਦਾਰੀ ਵਧਾਉਣ ਨੂੰ ਅਗਲੇ 3 ਸਾਲ 'ਚ 30 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ।

ਔਰਤਾਂ ਨਾਲ ਕੰਮ ਵਾਲੀ ਥਾਂ 'ਤੇ ਵੀ ਕਈ ਵਾਰ ਜਿਨਸੀ ਛੇੜਛਾੜ ਹੁੰਦੀ ਹੈ ਅਤੇ ਇਸ ਨੂੰ ਰੋਕਣ ਲਈ 5 ਸਾਲਾਂ 'ਚ 50.4 ਮਿਲੀਅਨ ਡਾਲਰ ਖਰਚੇ ਜਾਣਗੇ। ਕਾਰੋਬਾਰੀ ਔਰਤਾਂ ਦੇ ਵਿਕਾਸ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨ ਲਈ 105 ਮਿਲੀਅਨ ਡਾਲਰ ਖਰਚੇ ਜਾਣਗੇ।



ਸਰਕਾਰ ਨੇ ਆਪਣੀ ਯੋਜਨਾ 'ਚ ਨਿਸ਼ਚਿਤ ਕੀਤਾ ਗਿਆ ਹੈ ਕਿ ਔਰਤਾਂ ਸਮਾਜ 'ਚ ਬਰਾਬਰ ਥਾਂ ਲੈ ਸਕਣ। ਕੁੜੀਆਂ ਨੂੰ ਖੇਡਾਂ 'ਚ ਵਧਾਵਾ ਦੇਣ, ਮਨੁੱਖੀ ਤਸਕਰੀ ਦੇ ਖਿਲਾਫ ਹਾਟਲਾਈਨ, ਔਰਤਾਂ ਦੇ ਲਈ ਨਵੀਂ ਉੱਦਮ ਰਣਨੀਤੀ ਦੇ ਇਲਾਵਾ ਬਜਟ 'ਚ ਬਹੁਤ ਕੁਝ ਹੈ। ਕੁੱਲ ਮਿਲਾ ਕੇ ਕੈਨੇਡਾ ਔਰਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਬਰਾਬਰੀ ਦਾ ਹੱਕ ਦੇਣ ਲਈ ਪੱਬਾਂ ਭਾਰ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਵਿਟਜ਼ਰਲੈਂਡ ਅਤੇ ਭਾਰਤ ਦੌਰੇ ਦੌਰਾਨ ਇਸੇ ਗੱਲ ਨੂੰ ਦੁਹਰਾਇਆ ਸੀ ਕਿ ਔਰਤਾਂ ਨੂੰ ਬਰਾਬਰ ਦਾ ਹੱਕ ਮਿਲਣਾ ਚਾਹੀਦਾ ਹੈ।

SHARE ARTICLE
Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement