ਥਾਈਲੈਂਡ ਘੁੰਮਣ ਦਾ ਬਣਾ ਰਹੇ ਪਲਾਨ, ਪੰਜਾਬੀਆਂ ਨੂੰ ਮਿਲੇਗੀ ਵੱਡੀ ਰਾਹਤ
Published : Dec 10, 2017, 12:07 pm IST
Updated : Dec 10, 2017, 6:38 am IST
SHARE ARTICLE

ਵਿਦੇਸ਼ ਵਿੱਚ ਘੁੰਮਣ ਦੀ ਗੱਲ ਕਰੀਏ ਤਾਂ ਜ਼ਿਹਨ ਵਿੱਚ ਸਭ ਤੋਂ ਪਹਿਲਾ ਨਾਂਅ ਥਾਈਲੈਂਡ ਦਾ ਹੀ ਆਉਂਦਾ ਹੈ। ਅਜਿਹਾ ਇਸ ਲਈ ਕਿਉਂਕਿ ਥਾਈਲੈਂਡ ਦੀਆਂ ਸੁਹਣੀਆਂ ਸੈਰਗਾਹਾਂ ‘ਤੇ ਘੁੰਮਣ ਦਾ ਨਜ਼ਾਰਾ ਹੋਰਾਂ ਥਾਵਾਂ ਦੇ ਮੁਕਾਬਲੇ ਘੱਟ ਖ਼ਰਚ ਵਿੱਚ ਲਿਆ ਜਾ ਸਕਦਾ ਹੈ।

ਭਾਰਤ ਤੇ ਥਾਈਲੈਂਡ ਦਰਮਿਆਨ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਅੰਮ੍ਰਿਤਸਰ ਵਿੱਚ ਇੱਕ ਪ੍ਰਦਰਸ਼ਨੀ ਲਾਈ ਗਈ। ਇਸ ਦੌਰਾਨ ਥਾਈਲੈਂਡ ਦੀ ਟੂਰਿਜ਼ਮ ਅਥਾਰਟੀ ਦੇ ਨਿਰਦੇਸ਼ਕ ਇਸਰਾ ਸਟੈਂਪਾਸੈਥ ਨੇ ਕਿਹਾ ਕਿ ਸੈਰ-ਸਪਾਟਾ ਖੇਤਰ ਵਿੱਚ ਥਾਈਲੈਂਡ ਦਾ ਭਾਰਤ ਨਾਲ ਅਟੁੱਟ ਰਿਸ਼ਤਾ ਹੈ। ਉਨ੍ਹਾਂ ਦੱਸਿਆ ਕਿ ਕਿ 11 ਦਸੰਬਰ ਤੋਂ ਚੰਡੀਗਡ਼੍ਹ ਤੋਂ ਥਾਈਲੈਂਡ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨਾਲ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ। ਇਹ ਉਡਾਣ ਏਅਰ ਇੰਡੀਆ ਚਲਾਵੇਗਾ। ਥਾਈਲੈਂਡ ਦੀ ਅਥਾਰਿਟੀ ਨੇ ਨਿਰਦੇਸ਼ਕ ਨੇ ਕਿਹਾ ਕਿ ਭਾਰਤ ਦੇ ਸ਼ਹਿਰਾਂ ਅੰਮ੍ਰਿਤਸਰ, ਚੰਡੀਗਡ਼੍ਹ, ਲੁਧਿਆਣਾ, ਭੁਵਨੇਸ਼ਵਰ, ਜੈਪੁਰ, ਲਖਨਊ ’ਤੇ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰਹੇਗਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਅੰਮ੍ਰਿਤਸਰ ਆਉਣ ਦਾ ਉਨ੍ਹਾਂ ਦਾ ਉਦੇਸ਼ ਸ਼ਹਿਰੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਸੈਲਾਨੀਆਂ ਨੂੰ ਨਵੀਆਂ ਸਕੀਮਾਂ ਤੋਂ ਜਾਣੂ ਕਰਵਾਉਣਾ ਹੈ।



ਇਸ ਮੌਕੇ ਇੰਡੀਆ ਟਰੈਵਲ ਮਾਰਟ ਦੇ ਐਮ.ਡੀ ਅਜੇ ਗੁਪਤਾ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਮਹੀਨਿਆਂ ਵਿੱਚ ਪੰਜਾਬ ਵਿੱਚ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੇਗੀ।

SHARE ARTICLE
Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement