ਟੋਰਾਂਟੋ: ਬੇਘਰ ਹੋਏ ਲੋਕਾਂ ਨੂੰ ਪਨਾਹ ਦੇਣ ਲਈ ਕਰ ਰਿਹਾ ਮੁੜ ਵਿਚਾਰ
Published : Jan 5, 2018, 5:37 pm IST
Updated : Jan 5, 2018, 12:07 pm IST
SHARE ARTICLE

ਟੋਰਾਂਟੋ: ਬੇਘਰੇ ਲੋਕਾਂ ਨੂੰ ਪਨਾਹ ਦੇਣ ਲਈ ਫੈਡਰਲ ਆਰਮਰੀ ਦੀ ਵਰਤੋਂ ਕਰਨ ਦੇ ਪ੍ਰਸਤਾਵ 'ਤੇ ਟੋਰਾਂਟੋ ਇੱਕ ਵਾਰ ਮੁੜ ਵਿਚਾਰ ਕਰ ਰਿਹਾ ਹੈ। ਇਹ ਖੁਲਾਸਾ ਬੁੱਧਵਾਰ ਨੂੰ ਸ਼ਹਿਰ ਦੇ ਮੇਅਰ ਵੱਲੋਂ ਕੀਤਾ ਗਿਆ।

ਜ਼ਿਕਰੇਯੋਗ ਹੈ ਕਿ ਜੌਹਨ ਟੋਰੀ ਅਤੇ ਕਾਉਂਸਲ ਮੈਂਬਰਾਂ ਵੱਲੋਂ ਪਿਛਲੇ ਮਹੀਨੇ ਮੌਸ ਪਾਰਕ ਆਰਮਰੀ ਨੂੰ ਬੇਘਰੇ ਲੋਕਾਂ ਲਈ ਪਨਾਹਗਾਹ ਬਣਾਉਣ ਦੇ ਮਤੇ ਨੂੰ ਰੱਦ ਕਰ ਦਿੱਤਾ ਗਿਆ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਜੇ ਠੰਢ ਨੇ ਜ਼ੋਰ ਨਹੀਂ ਸੀ ਫੜ੍ਹਿਆ ਪਰ ਹੁਣ ਨਾਟਕੀ ਢੰਗ ਨਾਲ ਸ਼ੈਲਟਰ ਵਾਲੀਆਂ ਥਾਂਵਾਂ ਦੀ ਮੰਗ ਵੱਧ ਗਈ ਹੈ। ਕਈ ਰਾਤਾਂ ਤੋਂ ਤਾਪਮਾਨ ਵੀ ਮਨਫੀ 20 ਡਿਗਰੀ ਸੈਲਸੀਅਸ ਚੱਲ ਰਿਹਾ ਹੈ। ਹਜ਼ਾਰਾਂ ਦੀ ਗਿਣਤੀ 'ਚ ਸਥਾਨਕ ਵਾਸੀਆਂ ਵੱਲੋਂ ਇੱਕ ਪਟੀਸ਼ਨ ਸਾਈਨ ਕਰਕੇ ਟੋਰੀ ਤੋਂ ਮੰਗ ਕੀਤੀ ਗਈ ਹੈ ਕਿ ਉਸ ਆਰਮਰੀ ਦੀ ਵਰਤੋਂ ਪਨਾਹਗਾਹ ਵਜੋਂ ਕਰਨ ਵਾਲੇ ਪ੍ਰਸਤਾਵ ਨੂੰ ਮੁੜ ਵਿਚਾਰਨ।



ਇਸ ਮਗਰੋਂ ਬੁੱਧਵਾਰ ਨੂੰ ਟੋਰੀ ਨੇ ਆਖਿਆ ਕਿ ਸਿਟੀ ਦੇ ਅਧਿਕਾਰੀਆਂ ਵੱਲੋਂ ਫੈਡਰਲ ਅਧਿਕਾਰੀਆਂ ਨਾਲ ਮੌਸ ਪਾਰਕ ਆਰਮਰੀ ਨੂੰ ਆਰਜ਼ੀ ਸੈ਼ਲਟਰ ਵਜੋਂ ਖੋਲ੍ਹਣ ਦੇ ਸਬੰਧ 'ਚ ਗੱਲਬਾਤ ਕੀਤੀ ਜਾ ਰਹੀ ਹੈ। ਟੋਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਨਾਹ ਲੈਣ ਦੇ ਚਾਹਵਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਸਿਸਟਮ 'ਤੇ ਲਗਾਤਾਰ ਬੋਝ ਵੱਧ ਰਿਹਾ ਹੈ। ਖਰਾਬ ਮੌਸਮ ਤੇ ਸਮਾਜਕ ਹਾਲਾਤ ਕਾਰਨ ਸ਼ੈਲਟਰਜ਼ 'ਚ ਵਾਧਾ ਕੀਤੇ ਜਾਣ ਦੇ ਬਾਵਜੂਦ ਗੱਲ ਨਹੀਂ ਬਣ ਰਹੀ।



ਟੋਰੀ ਨੇ ਆਖਿਆ ਕਿ ਸ਼ੈਲਟਰ ਸਿਸਟਮ ਦੇ ਹੋਰ ਪਸਾਰ ਦੀ ਲੋੜ ਸਿਰਫ ਖਰਾਬ ਮੌਸਮ ਕਾਰਨ ਹੀ ਨਹੀਂ ਪੈ ਰਹੀ ਸਗੋਂ ਪਿਛਲੇ 2 ਸਾਲਾਂ 'ਚ ਰਫਿਊਜੀਜ਼ ਦਾ ਹੜ੍ਹ ਆ ਜਾਣ ਕਾਰਨ ਵੀ ਇਸ ਮੰਗ 'ਚ ਵਾਧਾ ਹੋਇਆ ਹੈ।

SHARE ARTICLE
Advertisement

patiala 'ਚ ਭਿੜ ਗਏ ਆਪ, Congress ਤੇ BJP ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

04 May 2024 11:12 AM

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM

'ਅੰਮ੍ਰਿਤਪਾਲ ਦੇ ਬਾਕੀ ਸਾਥੀ ਕਿਉਂ ਨਹੀਂ ਲੜਦੇ ਚੋਣ? 13 ਦੀਆਂ 13 ਸੀਟਾਂ 'ਤੇ ਲੜ ਕੇ ਦੇਖ ਲੈਣ'

04 May 2024 9:50 AM

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM
Advertisement