ਉੱਤਰ ਕੋਰੀਆ ਗਲਤੀ ਨਾਲ ਆਪਣੇ ਹੀ ਸ਼ਹਿਰ 'ਚ ਸੁੱਟ ਬੈਠਾ ਮਿਜ਼ਾਈਲ : ਰਿਪੋਰਟ
Published : Jan 6, 2018, 1:39 pm IST
Updated : Jan 6, 2018, 8:09 am IST
SHARE ARTICLE

ਆਪਣੀਆਂ ਮਿਜ਼ਾਈਲਾਂ ਨਾਲ ਦੁਨੀਆ 'ਚ ਹੜਕੰਪ ਮਚਾਉਣ ਵਾਲਾ ਉੱਤਰ ਕੋਰੀਆ ਆਪਣੇ ਦੇਸ਼ ਵਿੱਚ ਹੀ ਮਿਜ਼ਾਈਲ ਸੁੱਟ ਬੈਠਾ ਹੈ। ਉੱਤਰੀ ਕੋਰੀਆ ਵਲੋਂ ਇਕ ਬੈਲਿਸਟਿਕ ਮਿਜ਼ਾਈਲ ਦਾਗਣ ਦੇ ਤੁਰੰਤ ਬਾਅਦ ਉਹ ਉਸ ਦੇ ਆਪਣੇ ਹੀ ਸ਼ਹਿਰ ‘ਚ ਜਾ ਡਿੱਗੀ, ਹਾਲਾਂਕਿ ਇਸ ਨਾਲ ਹੋਣ ਵਾਲੀਆਂ ਮੌਤਾਂ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ 28 ਅਪ੍ਰੈਲ ਨੂੰ ਸਵਾਸਾਂਗ-12 ਨਾਂਅ ਦੀ ਬੈਲਿਸਟਿਕ ਮਿਜ਼ਾਈਲ ਸਬੰਧੀ ਸ਼ੁਰੂ ‘ਚ ਇਹ ਸਮਝਿਆ ਜਾ ਰਿਹਾ ਸੀ ਕਿ ਉਹ ਤਬਾਹ ਹੋ ਗਈ ਸੀ ਪਰ ਜੋ ਨਵੇਂ ਤੱਥ ਸਾਹਮਣੇ ਆ ਰਹੇ ਹਨ । 


ਉਨ੍ਹਾਂ ਅਨੁਸਾਰ ਉਹ ਮਿਜ਼ਾਈਲ ਉੱਤਰੀ ਕੋਰੀਆ ਦੀ ਰਾਜਧਾਨੀ ਪਿਓਗਯਾਂਗ ਤੋਂ ਕਰੀਬ 90 ਮੀਲ ਦੂਰ ਟੋਕਚੋਨ ਸ਼ਹਿਰ ਦੇ ਉੱਪਰ ਜਾ ਡਿਗੀ ਸੀ। ਇਸ ਸ਼ਹਿਰ ਦੀ ਕੁੱਲ ਆਬਾਦੀ 2 ਲੱਖ ਤੋਂ ਵੱਧ ਹੈ।

‘ਡਿਪਲੋਮੈਟ’ ਮੈਗਜ਼ੀਨ ਨੇ ਅਮਰੀਕੀ ਖ਼ਫੀਆ ਸੂਤਰਾਂ ਅਤੇ ਉਪਗ੍ਰਹਿ ਦੀਆਂ ਤਸਵੀਰਾਂ ਦੇ ਹਵਾਲੇ ਨਾਲ ਰਿਪੋਰਟ ‘ਚ ਦੱਸਿਆ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਸ਼ਹਿਰ ਦੇ ਉੱਪਰ ਆ ਕੇ ਮਿਜ਼ਾਈਲ ਦੇ ਫਟ ਜਾਣ ਕਾਰਨ ਇਮਾਰਤਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।


ਰਿਪੋਰਟ ਅਨੁਸਾਰ ਉੱਤਰੀ ਕੋਰੀਆ ਦੇ ਤਾਨਾਸ਼ਾਹ ਦੇ ਚੱਲਦਿਆਂ ਇਹ ਪੁਸ਼ਟੀ ਕਰਨਾ ਸੰਭਵ ਨਹੀਂ ਹੈ ਕਿ ਇਸ ਦੌਰਾਨ ਕਿੰਨੀਆ ਮੌਤਾਂ ਹੋਈਆਂ ਸਨ।

SHARE ARTICLE
Advertisement

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM

ਕਿਹੜੀ ਪਾਰਟੀ ਦੇ ਹੱਕ ’ਚ ਫਤਵਾ ਦੇਣ ਜਾ ਰਹੇ ਪੰਜਾਬ ਦੇ ਲੋਕ? ਪਹਿਲਾਂ ਵਾਲਿਆਂ ਨੇ ਕੀ ਕੁਝ ਕੀਤਾ ਤੇ ਨਵਿਆਂ ਤੋਂ

15 May 2024 1:20 PM

Chandigarh Election Update: ਨੌਜਵਾਨਾਂ ਦੀਆਂ ਚੋਣਾਂ 'ਚ ਕਲੋਲਾਂ, ਪਰ ਦੁੱਖ ਦੀ ਗੱਲ ਮੁੱਦੇ ਹੀ ਨਹੀਂ ਪਤਾ !

15 May 2024 12:57 PM
Advertisement