
ਲਾਗੋਸ, 3 ਸਤੰਬਰ :
ਨਾਈਜੀਰੀਆ ਦੇ ਉੱਤਰ-ਪੂਰਬ 'ਚ ਹੈਜ਼ੇ ਦੀ ਬੀਮਾਰੀ ਫੈਲਣ ਕਾਰਨ 14 ਲੋਕਾਂ ਦੀ ਮੌਤ ਹੋ ਗਈ।
ਮ੍ਰਿਤਕਾਂ 'ਚ ਜ਼ਿਆਦਾਤਰ ਉਹ ਲੋਕ ਹਨ ਜੋ ਬੋਕੋ ਹਰਾਮ ਦੀ ਹਿੰਸਾ 'ਚ ਅਪਣੇ ਘਰਾਂ ਨੂੰ
ਛੱਡ ਕੇ ਕੈਂਪਾਂ 'ਚ ਰਹਿ ਰਹੇ ਸਨ।
ਸਿਹਤ ਮੰਤਰਾਲੇ ਨੇ ਸਨਿਚਰਵਾਰ ਨੂੰ ਇਕ ਬਿਅਨ 'ਚ
ਕਿਹਾ, ''ਇਕ ਸਤੰਬਰ ਨੂੰ 14 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਹੈਜ਼ੇ ਦੇ ਸ਼ੱਕੀ ਮਾਮਲਿਆਂ
ਦੀ ਗਿਣਤੀ 186 ਹੈ। ਵਧੇਰੇ ਸ਼ੱਕੀ ਮਾਮਲੇ ਅਤੇ ਮੌਤਾਂ ਮੁਨਾ ਗੈਰਾਜ 'ਚ ਹੋਈਆਂ, ਜੋ ਕਿ
ਬੋਰਨੋ ਸੂਬੇ ਦੀ ਰਾਜਧਾਨੀ ਮੈਦੁਗੁਰੀ ਦੇ ਬਾਹਰੀ ਇਲਾਕਿਆਂ ਨੂੰ ਛੱਡ ਕੇ ਆਏ ਸਨ ਅਤੇ
ਉਨ੍ਹਾਂ ਨੇ ਕੈਂਪ ਬਣਾਏ ਹੋਏ ਸਨ। ਹੋਰ ਪੀੜਤ ਨੇੜਲੇ ਸੂਬਿਆਂ 'ਚੋਂ ਆਏ ਹਨ। ਬਿਆਨ 'ਚ
ਕਿਹਾ ਗਿਆ ਕਿ ਨਾਈਜੀਰੀਆ ਸਰਕਾਰ ਅਤੇ ਐਨ.ਜੀ.ਓ. ਵਧੀਆ ਪ੍ਰਬੰਧ ਉਪਲੱਬਧ ਕਰਵਾਉਣ ਸਮੇਤ
ਸਾਫ਼-ਸਫ਼ਾਈ ਦਾ ਪ੍ਰਬੰਧ ਵਧੀਆ ਕਰਨ ਦਾ ਕੰਮ ਕਰ ਰਹੇ ਹਨ। (ਪੀਟੀਆਈ)