ਕਾਬੁਲ, 11 ਅਗੱਸਤ: ਅਫ਼ਗਾਨਿਸਤਾਨ ਦੇ ਫਰਾਹ ਇਲਾਕੇ 'ਚ ਇਕ ਧਮਾਕੇ ਦੌਰਾਨ ਘੱਟੋ ਘੱਟ 30 ਤਾਲਿਬਾਨ ਅਤਿਵਾਦੀ ਮਾਰੇ ਗਏ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਇਹ ਧਮਾਕਾ ਬਾਲਾ ਬੁਲਕ ਜ਼ਿਲ੍ਹੇ ਦੇ ਪੇਵਾ ਪਾਸਾਵ ਇਲਾਕੇ 'ਚ ਹੋਇਆ। ਅਫ਼ਗਾਨਿਸਤਾਨ ਦੇ ਪਕਤਿਆ ਇਲਾਕੇ 'ਚ ਇਨ੍ਹਾਂ ਦਿਨੀਂ ਸੁਰਖਿਆ ਦਸਤਿਆਂ ਦੇ ਜਵਾਨਾਂ ਅਤੇ ਅਤਿਵਾਦੀਆਂ ਦਰਮਿਆਨ ਭਿਆਨਕ ਗੋਲੀਬਾਰੀ ਚਲ ਰਹੀ ਹੈ।

ਇਕ ਅਧਿਕਾਰੀ ਨੇ ਦਸਿਆ ਕਿ ਅਤਿਵਾਦੀਆਂ ਨੇ ਸਰਕਾਰੀ ਸੁਰਖਿਆ ਦਸਤਿਆਂ ਦੀ ਸਥਿਤੀ ਦਾ ਪਤਾ ਕਰ ਕੇ ਉਨ੍ਹਾਂ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਦਸਿਆ ਕਿ ਜਿਵੇਂ ਹੀ ਅਤਿਵਾਦੀ ਹਮਲੇ ਲਈ ਤਿਆਰ ਹੋ ਰਹੇ ਸਨ ਕਿ ਅਚਾਨਕ ਇਕ ਆਤਮਘਾਤੀ ਹਮਲਾਵਰ ਜਿਸ ਨੇ ਜੈਕੇਟ 'ਤੇ ਵਿਸਫ਼ੋਟਕ ਲਗਾਇਆ ਹੋਇਆ ਸੀ, ਉਹ ਸਮੇਂ ਤੋਂ ਪਹਿਲਾਂ ਐਕਟੀਵੇਟ ਹੋ ਗਿਆ। ਇਸ ਤੋਂ ਕੁਝ ਸਮੇਂ ਬਾਅਦ ਹੀ ਧਮਾਕਾ ਹੋ ਗਿਆ।
ਅਧਿਕਾਰੀ ਨੇ ਦਸਿਆ ਕਿ ਇਹ ਧਮਾਕਾ ਕਾਫ਼ੀ ਜ਼ਬਰਦਸਤ ਸੀ। ਇਸ 'ਚ ਕਈ ਅਤਿਵਾਦੀ ਜ਼ਖ਼ਮੀ ਹੋ ਗਏ ਹਨ। ਜ਼ਿਕਰਯੋਗ ਹੈ ਕਿ ਅਪ੍ਰੈਲ ਤੋਂ ਅਫ਼ਗਾਨਿਸਤਾਨ ਸਰਕਾਰ ਨੇ ਅਤਿਵਾਦੀ ਵਿਰੋਧੀ ਮਿਸ਼ਨ ਸ਼ੁਰੂ ਕੀਤਾ ਹੈ, ਜਿਸ 'ਚ ਸੈਂਕੜੇ ਮਾਰੇ ਗਏ ਅਤੇ ਜ਼ਖ਼ਮੀ ਹੋਏ ਹਨ। ਉਦੋਂ ਤੋਂ ਤਾਲਿਬਾਨੀ ਅਤਿਵਾਦੀ ਕਾਫ਼ੀ ਸਰਗਰਮ ਹਨ। ਇਰਾਕ ਦੀ ਸਰਹੱਦ ਨੇੜੇ ਵਸੇ ਇਲਾਕੇ 'ਚ ਬੀਤੇ ਸਾਲਾਂ 'ਚ ਸੁਰਖਿਆ ਦਸਤਿਆਂ ਅਤੇ ਤਾਲਿਬਾਨੀ ਅਤਿਵਾਦੀਆਂ ਦਰਮਿਆਨ ਕਈ ਖ਼ੂਨੀ ਝੜਪਾਂ ਦੇ ਦ੍ਰਿਸ਼ ਦੇਣ ਨੂੰ ਮਿਲੇ ਹਨ।
ਤਾਲਿਬਾਨ ਅਤਿਵਾਦੀ ਸਮੂਹ ਨੇ ਅਜੇ ਤਕ ਇਸ ਧਮਾਕੇ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਹੈ। ਉਧਰ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਤਾਲਿਬਾਨੀ ਅਤਿਵਾਦੀਆਂ ਨੇ ਵੀਰਵਾਰ ਨੂੰ ਅਫ਼ਗਾਨਿਸਤਾਨ ਦੇ ਪਕਤਿਆ ਇਲਾਕੇ ਦੇ ਇਕ ਪ੍ਰਮੁੱਖ ਜ਼ਿਲ੍ਹੇ ਜਾਨੀ ਖਿਲ 'ਤੇ ਕਬਜ਼ਾ ਕਰ ਲਿਆ ਹੈ। ਪੁਲਿਸ ਨੇ ਦਸਿਆ ਕਿ ਇਸ ਇਲਾਕੇ 'ਚ ਆਮ ਨਾਗਰਿਕਾਂ ਦੀ ਸੁਰਖਿਆ ਨੂੰ ਦੇਖਦਿਆਂ ਸਾਨੂੰ ਪਿਛੇ ਹਟਣਾ ਪਿਆ। (ਏਜੰਸੀ)