ਦੁਨੀਆਂ ਦੀ ਸਭ ਤੋਂ ਛੋਟੇ ਕੱਦ ਵਾਲੀ ਮਹਿਲਾ Elif Kocaman ਦੀ ਮੌਤ, 2.5 ਫੁੱਟ ਸੀ ਲੰਬਾਈ
Published : Jan 1, 2022, 4:17 pm IST
Updated : Jan 1, 2022, 4:32 pm IST
SHARE ARTICLE
​Elif Kocaman
​Elif Kocaman

ਗਿਨੀਜ਼ ਵਰਲਡ ਰਿਕਾਰਡ ਬੁੱਕ ਵਿਚ ਵੀ ਦਰਜ ਨਾਮ

 

 ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਛੋਟੇ ਕੱਦ ਦੀ ਔਰਤ ਕਹਾਉਣ ਵਾਲੀ ਐਲਿਫ ਕੋਕਾਮਨ ਦਾ ਦੇਹਾਂਤ ਹੋ ਗਿਆ ਹੈ। ਉਹ ਸਿਰਫ਼ 33 ਸਾਲਾਂ ਦੀ ਸੀ। ਐਲਿਫ ਤੁਰਕੀ ਦੇ ਓਸਮਾਨੀਆ ਸੂਬੇ ਦੇ ਕਾਦਿਰਲੀ ਸ਼ਹਿਰ ਦੀ ਰਹਿਣ ਵਾਲੀ ਸੀ। ਉਸ ਦਾ ਨਾਂ ਦੁਨੀਆਂ ਦੀ ਸਭ ਤੋਂ ਛੋਟੀ ਔਰਤ ਵਜੋਂ ਗਿਨੀਜ਼ ਵਰਲਡ ਰਿਕਾਰਡ ਵਿੱਚ ਵੀ ਦਰਜ ਹੈ।

Elif KocamanElif Kocaman

ਖ਼ਬਰਾਂ ਅਨੁਸਾਰ ਸਾਲ 2010 'ਚ ਪੂਰੇ ਇਕ ਸਾਲ ਤੱਕ ਐਲਿਫ ਦਾ ਨਾਂ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਰਿਹਾ। ਮੰਗਲਵਾਰ ਨੂੰ ਐਲਿਫ ਅਚਾਨਕ ਬੀਮਾਰ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਐਲੀਫ ਦੇ ਕਈ ਹਿੱਸਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਹਸਪਤਾਲ 'ਚ ਭਰਤੀ ਕਰਵਾਉਣ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਅਤੇ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ।

Elif Kocaman
Elif Kocaman

ਐਲਿਫ ਦੀ ਲੰਬਾਈ 72.6 ਸੈਂਟੀਮੀਟਰ ਯਾਨੀ 2.5 ਫੁੱਟ ਸੀ। ਜਦੋਂ ਉਨ੍ਹਾਂ ਦਾ ਨਾਂ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਕੀਤਾ ਗਿਆ ਤਾਂ ਉਸ ਨੇ ਕਿਹਾ ਸੀ ਕਿ ''ਮੈਨੂੰ ਹਮੇਸ਼ਾ ਉਮੀਦ ਸੀ ਕਿ ਕਿਸੇ ਦਿਨ ਇਹ ਦੁਨੀਆ ਮੈਨੂੰ ਪਛਾਣ ਲਵੇਗੀ। ਬਚਪਨ ਵਿੱਚ ਸਕੂਲੀ ਬੱਚੇ ਮੇਰੇ ਕੱਦ ਕਾਰਨ ਮੈਨੂੰ ਬਹੁਤ ਚਿੜਾਉਂਦੇ ਸਨ ਪਰ ਇਸ ਕਾਰਨ ਮੈਨੂੰ ਇੱਕ ਵੱਖਰੀ ਪਛਾਣ ਮਿਲੀ। ਹੁਣ ਮੈਨੂੰ ਆਪਣੇ ਕੱਦ 'ਤੇ ਬਹੁਤ ਮਾਣ ਹੈ।

 

Elif Kocaman
Elif Kocaman

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement