
ਸੱਭ ਤੋਂ ਵੱਧ ਸ਼ਿਕਾਇਤਾਂ ਇੱਜ਼ਤ ਦੇ ਅਧਿਕਾਰ ਦੀ ਸ਼੍ਰੇਣੀ ਤਹਿਤ ਪ੍ਰਾਪਤ ਹੋਈਆਂ
ਨਵੀਂ ਦਿੱਲੀ : ਕੌਮੀ ਮਹਿਲਾ ਕਮਿਸ਼ਨ (ਐੱਨ.ਸੀ.ਡਬਲਿਊ.) ਨੂੰ ਪਿਛਲੇ ਸਾਲ ਔਰਤਾਂ ਵਿਰੁਧ ਅਪਰਾਧ ਦੀਆਂ 28,811 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ’ਚੋਂ 55 ਫੀ ਸਦੀ ਉੱਤਰ ਪ੍ਰਦੇਸ਼ ਤੋਂ ਸਨ। ਐਨ.ਸੀ.ਡਬਲਯੂ. ਦੇ ਅੰਕੜਿਆਂ ਅਨੁਸਾਰ, ਸੱਭ ਤੋਂ ਵੱਧ ਸ਼ਿਕਾਇਤਾਂ ਇੱਜ਼ਤ ਦੇ ਅਧਿਕਾਰ ਦੀ ਸ਼੍ਰੇਣੀ ਤਹਿਤ ਪ੍ਰਾਪਤ ਹੋਈਆਂ, ਜਿਸ ’ਚ ਘਰੇਲੂ ਹਿੰਸਾ ਤੋਂ ਇਲਾਵਾ ਹੋਰ ਤਸ਼ੱਦਦ ਸ਼ਾਮਲ ਹਨ।
ਅਜਿਹੀਆਂ ਸ਼ਿਕਾਇਤਾਂ ਦੀ ਗਿਣਤੀ 8,540 ਸੀ। ਇਸ ਤੋਂ ਬਾਅਦ ਘਰੇਲੂ ਹਿੰਸਾ ਦੀਆਂ 6,274 ਸ਼ਿਕਾਇਤਾਂ ਆਈਆਂ। ਅੰਕੜਿਆਂ ਮੁਤਾਬਕ ਦਾਜ ਤਸ਼ੱਦਦ ਦੀਆਂ 4,797 ਛੇੜਛਾੜ ਦੀਆਂ 2,349 ਔਰਤਾਂ ਪ੍ਰਤੀ ਪੁਲਿਸ ਦੀ ਉਦਾਸੀਨਤਾ ਦੀਆਂ 1,618 ਸ਼ਿਕਾਇਤਾਂ ਅਤੇ ਜਬਰ ਜਨਾਹ ਅਤੇ ਜਬਰ ਜਨਾਹ ਦੀ ਕੋਸ਼ਿਸ਼ ਦੀਆਂ 1,537 ਸ਼ਿਕਾਇਤਾਂ ਪ੍ਰਾਪਤ ਹੋਈਆਂ।
ਕਮਿਸ਼ਨ ਅਨੁਸਾਰ ਜਿਨਸੀ ਸੋਸ਼ਣ ਦੀਆਂ 805 ਸ਼ਿਕਾਇਤਾਂ, ਸਾਈਬਰ ਕ੍ਰਾਈਮ ਦੀਆਂ 605 ਸ਼ਿਕਾਇਤਾਂ, ਪਿੱਛਾ ਕਰਨ ਦੀਆਂ 472 ਸ਼ਿਕਾਇਤਾਂ ਅਤੇ ਝੂਠੇ ਸਨਮਾਨ ਨਾਲ ਸਬੰਧਤ 409 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਅੰਕੜਿਆਂ ਮੁਤਾਬਕ ਉੱਤਰ ਪ੍ਰਦੇਸ਼ ’ਚ ਸੱਭ ਤੋਂ ਵੱਧ 16,109, ਦਿੱਲੀ ’ਚ 2,411 ਅਤੇ ਮਹਾਰਾਸ਼ਟਰ ’ਚ 1,343 ਸ਼ਿਕਾਇਤਾਂ ਮਿਲੀਆਂ। 2022 ਤੋਂ ਸ਼ਿਕਾਇਤਾਂ ਦੀ ਗਿਣਤੀ ’ਚ ਕਮੀ ਆਈ ਹੈ ਜਦੋਂ 30,864 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜੋ 2014 ਤੋਂ ਬਾਅਦ ਸੱਭ ਤੋਂ ਵੱਧ ਅੰਕੜਾ ਸੀ।