Shimla Fire News: ਸ਼ਿਮਲਾ ’ਚ ਦੇਰ ਰਾਤ ਲੱਗੀ ਭਿਆਨਕ ਅੱਗ: 9 ਪ੍ਰਵਾਰ ਹੋਏ ਬੇਘਰ, 81 ਕਮਰੇ ਸੜ ਕੇ ਸੁਆਹ
Published : Jan 1, 2024, 10:47 am IST
Updated : Jan 1, 2024, 12:16 pm IST
SHARE ARTICLE
Massive House Fire at Shimla's Jubbal
Massive House Fire at Shimla's Jubbal

ਇਸ ਅੱਗ ਦੀ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ

Shimla Fire News: ਸ਼ਿਮਲਾ ਜ਼ਿਲ੍ਹੇ ਦੇ ਜੁੱਬਲ ਵਿਚ ਬੀਤੀ ਰਾਤ ਕਈ ਘਰਾਂ ਨੂੰ ਭਿਆਨਕ ਅੱਗ ਲੱਗ ਗਈ। ਇਸ ਵਿਚ 9 ਪ੍ਰਵਾਰਾਂ ਦੇ ਕਰੀਬ 81 ਕਮਰੇ ਸੜ ਕੇ ਸੁਆਹ ਹੋ ਗਏ। ਪਿੰਡ ਜੱਬਲ ਵਿਚ ਅੱਗ ਲੱਗਣ ਦੀ ਇਹ ਘਟਨਾ ਬੀਤੀ ਰਾਤ ਕਰੀਬ 1.15 ਵਜੇ ਵਾਪਰੀ। ਸੱਤ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ ਪਰ ਜ਼ਿਆਦਾਤਰ ਪ੍ਰਵਾਰਾਂ ਦਾ ਸਾਮਾਨ ਸੜ ਗਿਆ।

ਹਾਲਾਂਕਿ ਇਸ ਅੱਗ ਦੀ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਲੋਕਾਂ ਨੇ ਸਮੇਂ ਸਿਰ ਪਸ਼ੂਆਂ ਨੂੰ ਵੀ ਘਰਾਂ ਤੋਂ ਬਾਹਰ ਕੱਢ ਦਿਤਾ ਸੀ। ਫਾਇਰ ਸਟੇਸ਼ਨ ਨੂੰ ਰਾਤ 1.34 ਵਜੇ ਇਹ ਸੂਚਨਾ ਮਿਲੀ, ਜਿਸ ਮਗਰੋਂ ਜੁੱਬਲ, ਕੋਟਖਾਈ, ਰੋਹੜੂ ਅਤੇ ਚਿਰਗਾਂਵ ਤੋਂ ਛੇ ਤੋਂ ਸੱਤ ਫਾਇਰ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਪਰ ਉਦੋਂ ਤਕ ਅੱਗ ਨੇ ਜ਼ਿਆਦਾਤਰ ਘਰਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ ਸੀ। ਇਸ ਕਾਰਨ ਜ਼ਿਆਦਾਤਰ ਲੋਕ ਅਪਣੇ ਘਰਾਂ ਤੋਂ ਕਾਫੀ ਸਾਮਾਨ ਬਾਹਰ ਨਹੀਂ ਕੱਢ ਸਕੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਾਣਕਾਰੀ ਮੁਤਾਬਕ ਪਰੌਂਟ ਪਿੰਡ ਦੇ ਕੁੱਝ ਅਜਿਹੇ ਪ੍ਰਵਾਰ ਹਨ ਜੋ ਘਟਨਾ ਦੇ ਸਮੇਂ ਘਰ 'ਤੇ ਨਹੀਂ ਸਨ ਅਤੇ ਸ਼ਿਮਲਾ 'ਚ ਰਹਿੰਦੇ ਹਨ। ਸਵੇਰੇ ਸੱਤ ਵਜੇ ਤਕ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਹਾਲਾਂਕਿ ਧੂੰਆਂ ਅਜੇ ਵੀ ਉੱਠ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਸਥਾਨਕ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਹੈ ਅਤੇ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ 'ਚ ਜੁਟੀ ਹੋਈ ਹੈ।

(For more Punjabi news apart from Massive House Fire at Shimla's Jubbal, stay tuned to Rozana Spokesman)

Tags: shimla

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement