Petrol Diesel Price: ਨਵੇਂ ਸਾਲ 'ਤੇ ਪੰਜਾਬ ਵਿਚ ਸਸਤਾ ਹੋਇਆ ਪੈਟਰੋਲ-ਡੀਜ਼ਲ; ਇਥੇ ਜਾਣੋ ਨਵੇਂ ਰੇਟ
Published : Jan 1, 2024, 10:31 am IST
Updated : Jan 1, 2024, 12:17 pm IST
SHARE ARTICLE
Petrol Diesel Price in Punjab Today
Petrol Diesel Price in Punjab Today

1 ਜਨਵਰੀ 2023 ਨੂੰ ਤੇਲ ਕੰਪਨੀਆਂ ਨੇ ਰਾਸ਼ਟਰੀ ਪੱਧਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ।

Petrol Diesel Price: ਅੱਜ ਤੋਂ ਨਵਾਂ ਸਾਲ 2024 ਸ਼ੁਰੂ ਹੋ ਰਿਹਾ ਹੈ। ਅਜਿਹੇ 'ਚ ਇਸ ਖਾਸ ਮੌਕੇ 'ਤੇ ਦੇਸ਼ ਭਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਗਿਆ ਹੈ। ਹਰ ਰੋਜ਼ ਸਵੇਰੇ 6 ਵਜੇ ਈਂਧਨ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਅੱਜ ਯਾਨੀ 1 ਜਨਵਰੀ 2023 ਨੂੰ ਤੇਲ ਕੰਪਨੀਆਂ ਨੇ ਰਾਸ਼ਟਰੀ ਪੱਧਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ।

ਹਾਲਾਂਕਿ ਜੇਕਰ ਸੂਬਾ ਪੱਧਰ 'ਤੇ ਗੱਲ ਕਰੀਏ ਤਾਂ ਕੁੱਝ ਸੂਬਿਆਂ 'ਚ ਪੈਟਰੋਲ ਅਤੇ ਡੀਜ਼ਲ ਸਸਤਾ ਹੋ ਗਿਆ ਹੈ। ਇਸ ਦੇ ਨਾਲ ਹੀ ਕੁੱਝ ਸੂਬੇ ਅਜਿਹੇ ਵੀ ਹਨ ਜਿਥੇ ਇਸ ਦੀਆਂ ਕੀਮਤਾਂ ਵਧੀਆਂ ਹਨ। ਅਜਿਹੀ ਸਥਿਤੀ ਵਿਚ, ਜੇਕਰ ਤੁਸੀਂ ਬਾਹਰ ਘੁੰਮਣ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਦੀ ਜਾਂਚ ਕਰੋ। ਪੰਜਾਬ ਵਿਚ ਪੈਟਰੋਲ 28 ਪੈਸੇ ਘਟ ਕੇ 98.44 ਰੁਪਏ ਅਤੇ ਡੀਜ਼ਲ 27 ਪੈਸੇ ਘਟ ਕੇ 88.76 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਦੇਸ਼ ਦੇ ਮਹਾਨਗਰਾਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

-ਦਿੱਲੀ 'ਚ ਪੈਟਰੋਲ ਦੀ ਕੀਮਤ 96.72 ਰੁਪਏ ਅਤੇ ਡੀਜ਼ਲ ਦੀ ਕੀਮਤ 89.62 ਰੁਪਏ ਪ੍ਰਤੀ ਲੀਟਰ ਹੈ।

-ਮੁੰਬਈ 'ਚ ਪੈਟਰੋਲ ਦੀ ਕੀਮਤ 106.31 ਰੁਪਏ ਅਤੇ ਡੀਜ਼ਲ ਦੀ ਕੀਮਤ 94.27 ਰੁਪਏ ਪ੍ਰਤੀ ਲੀਟਰ ਹੈ।

-ਕੋਲਕਾਤਾ 'ਚ ਪੈਟਰੋਲ ਦੀ ਕੀਮਤ 106.03 ਰੁਪਏ ਅਤੇ ਡੀਜ਼ਲ ਦੀ ਕੀਮਤ 92.76 ਰੁਪਏ ਪ੍ਰਤੀ ਲੀਟਰ ਹੈ।

-ਚੇਨਈ 'ਚ ਪੈਟਰੋਲ ਦੀ ਕੀਮਤ 102.63 ਰੁਪਏ ਅਤੇ ਡੀਜ਼ਲ ਦੀ ਕੀਮਤ 94.24 ਰੁਪਏ ਪ੍ਰਤੀ ਲੀਟਰ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਨ੍ਹਾਂ ਸੂਬਿਆਂ 'ਚ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ

  • ਆਂਧਰਾ ਪ੍ਰਦੇਸ਼ 'ਚ ਪੈਟਰੋਲ 35 ਪੈਸੇ ਘੱਟ ਕੇ 111.17 ਰੁਪਏ ਅਤੇ ਡੀਜ਼ਲ 32 ਪੈਸੇ ਘੱਟ ਕੇ 98.96 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ।
  • ਅਸਾਮ 'ਚ ਪੈਟਰੋਲ 37 ਪੈਸੇ ਘੱਟ ਕੇ 98.33 ਰੁਪਏ ਅਤੇ ਡੀਜ਼ਲ 36 ਪੈਸੇ ਘੱਟ ਕੇ 90.63 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ।
  • ਛੱਤੀਸਗੜ੍ਹ 'ਚ ਪੈਟਰੋਲ 44 ਪੈਸੇ ਘੱਟ ਕੇ 102.98 ਰੁਪਏ ਅਤੇ ਡੀਜ਼ਲ 43 ਪੈਸੇ ਘੱਟ ਕੇ 95.96 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ।
  • ਗੋਆ 'ਚ ਪੈਟਰੋਲ 80 ਪੈਸੇ ਘੱਟ ਕੇ 97.28 ਰੁਪਏ ਅਤੇ ਡੀਜ਼ਲ 78 ਪੈਸੇ ਘੱਟ ਕੇ 89.84 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ।
  • ਝਾਰਖੰਡ ਵਿਚ ਪੈਟਰੋਲ 30 ਪੈਸੇ ਘੱਟ ਕੇ 100.13 ਰੁਪਏ ਅਤੇ ਡੀਜ਼ਲ 29 ਪੈਸੇ ਘੱਟ ਕੇ 94.93 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
  • ਕੇਰਲ 'ਚ ਪੈਟਰੋਲ 14 ਪੈਸੇ ਘੱਟ ਕੇ 107.86 ਰੁਪਏ ਅਤੇ ਡੀਜ਼ਲ 13 ਪੈਸੇ ਘੱਟ ਕੇ 96.77 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ।
  • ਮਿਜ਼ੋਰਮ 'ਚ ਪੈਟਰੋਲ 20 ਪੈਸੇ ਦੀ ਗਿਰਾਵਟ ਨਾਲ 95.64 ਰੁਪਏ ਅਤੇ ਡੀਜ਼ਲ 13 ਪੈਸੇ ਘੱਟ ਕੇ 82.12 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ।
  • ਓਡੀਸ਼ਾ 'ਚ ਪੈਟਰੋਲ 32 ਪੈਸੇ ਘੱਟ ਕੇ 104.57 ਰੁਪਏ ਅਤੇ ਡੀਜ਼ਲ 31 ਪੈਸੇ ਘੱਟ ਕੇ 96.09 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ।
  • ਪੰਜਾਬ ਵਿੱਚ ਪੈਟਰੋਲ 28 ਪੈਸੇ ਘਟ ਕੇ 98.44 ਰੁਪਏ ਅਤੇ ਡੀਜ਼ਲ 27 ਪੈਸੇ ਘਟ ਕੇ 88.76 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
  • ਰਾਜਸਥਾਨ 'ਚ ਪੈਟਰੋਲ 34 ਪੈਸੇ ਘੱਟ ਕੇ 108.10 ਰੁਪਏ ਅਤੇ ਡੀਜ਼ਲ 31 ਪੈਸੇ ਘੱਟ ਕੇ 93.38 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
  • ਉੱਤਰ ਪ੍ਰਦੇਸ਼ 'ਚ ਪੈਟਰੋਲ 37 ਪੈਸੇ ਘੱਟ ਕੇ 96.40 ਰੁਪਏ ਅਤੇ ਡੀਜ਼ਲ 36 ਪੈਸੇ ਘੱਟ ਕੇ 89.57 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ।
  • ਉੱਤਰਾਖੰਡ ਵਿੱਚ ਪੈਟਰੋਲ 18 ਪੈਸੇ ਘੱਟ ਕੇ 95.41 ਰੁਪਏ ਅਤੇ ਡੀਜ਼ਲ 11 ਪੈਸੇ ਘੱਟ ਕੇ 90.39 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

(For more Punjabi news apart from Petrol Diesel Price in Punjab Today, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement