
Lucknow Murder News: ਲਖਨਊ ਦੇ ਹੋਟਲ ਸ਼ਰਨਜੀਤ 'ਚ ਪਰਿਵਾਰ ਦੇ ਪੰਜੇ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ
Kalyugi's son killed his mother and 4 sisters Lucknow Murder News: ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਨਵੇਂ ਸਾਲ ਦੇ ਪਹਿਲੇ ਦਿਨ ਇਕ ਹੀ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ ਮਿਲਣ ਦੀ ਖ਼ਬਰ ਹੈ।
ਜਾਣਕਾਰੀ ਮਿਲ ਰਹੀ ਹੈ ਕਿ ਪਰਿਵਾਰ ਦੇ ਇਨ੍ਹਾਂ ਪੰਜ ਜੀਆਂ ਦਾ ਇਕੱਠਿਆਂ ਕਤਲ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਘਟਨਾ ਨੂੰ ਅੰਜਾਮ ਪਰਿਵਾਰ ਦੇ ਹੀ ਇੱਕ ਮੈਂਬਰ ਨੇ ਦਿੱਤਾ ਹੈ। ਜੋ ਕਿ ਰਿਸ਼ਤੇ ਵਿਚ ਲੜਕੀਆਂ ਦੀ ਭਰਾ ਤੇ ਔਰਤ ਦਾ ਪੁੱਤ ਦੱਸਿਆ ਜਾ ਰਿਹਾ ਹੈ।ਲਖਨਊ ਦੇ ਹੋਟਲ ਸ਼ਰਨਜੀਤ 'ਚ ਪਰਿਵਾਰ ਦੇ ਪੰਜਾਂ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ।
ਮਾਮਲਾ ਥਾਣਾ ਨਾਕਾ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਹੋਟਲ ਸ਼ਰਨਜੀਤ 'ਚ ਅਰਸ਼ਦ ਨਾਂ ਦੇ ਨੌਜਵਾਨ ਨੇ ਆਪਣੀ ਮਾਂ ਅਤੇ ਚਾਰ ਭੈਣਾਂ ਦਾ ਕਤਲ ਕਰ ਦਿੱਤਾ। ਕਤਲ ਦਾ ਕਾਰਨ ਪਰਿਵਾਰਕ ਝਗੜਾ ਦੱਸਿਆ ਜਾ ਰਿਹਾ ਹੈ।
ਮੁਲਜ਼ਮ ਅਰਸ਼ਦ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਤਲ ਦਾ ਕਾਰਨ ਪਰਿਵਾਰਕ ਝਗੜਾ ਦੱਸਿਆ। ਹਾਲਾਂਕਿ ਸੱਚ ਕੀ ਹੈ, ਪੁਲਿਸ ਅਜੇ ਇਸ ਦੀ ਜਾਂਚ ਕਰ ਰਹੀ ਹੈ। ਦੋਸ਼ੀ ਅਰਸ਼ਦ ਨੇ 9 ਸਾਲ ਦੀ ਆਲੀਆ, 19 ਸਾਲ ਦੀ ਅਲਸ਼ੀਆ, 16 ਸਾਲ ਦੀ ਅਕਸਾ ਅਤੇ 18 ਸਾਲ ਦੀ ਰਹਿਮੀਨ ਸਮੇਤ ਆਪਣੀ ਮਾਂ ਅਤੇ ਚਾਰ ਭੈਣਾਂ ਦਾ ਕਤਲ ਕੀਤਾ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ।