Tahawwur Rana: 26/11 ਮੁੰਬਈ ਹਮਲੇ ’ਚ ਸ਼ਾਮਲ ਤਹੱਵੁਰ ਰਾਣਾ ਨੂੰ ਜਲਦ ਲਿਆਂਦਾ ਜਾਵੇਗਾ ਭਾਰਤ

By : PARKASH

Published : Jan 1, 2025, 11:56 am IST
Updated : Jan 1, 2025, 11:56 am IST
SHARE ARTICLE
Tahawwur Rana, involved in 26/11 Mumbai attacks, to be brought to India soon
Tahawwur Rana, involved in 26/11 Mumbai attacks, to be brought to India soon

Tahawwur Rana: ਡਿਪਲੋਮੈਟਿਕ ਚੈਨਲਾਂ ਰਾਹੀਂ ਸ਼ੁਰੂ ਹੋਈ ਰਾਣਾ ਦੀ ਭਾਰਤ ਹਵਾਲਗੀ ਪ੍ਰਕਿਰਿਆ

 

Tahawwur Rana: 26/11 ਦੇ ਮੁੰਬਈ ਅਤਿਵਾਦੀ ਹਮਲਿਆਂ ’ਚ ਸ਼ਾਮਲ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਨੂੰ ਜਲਦ ਹੀ ਭਾਰਤ ਦੇ ਹਵਾਲੇ ਕੀਤਾ ਜਾ ਸਕਦਾ ਹੈ। ਦਿ ਇਕਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਰਾਣਾ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਡਿਪਲੋਮੈਟਿਕ ਚੈਨਲਾਂ ਰਾਹੀਂ ਚੱਲ ਰਹੀ ਹੈ। ਦਸਣਯੋਗ ਹੈ ਕਿ ਅਗੱਸਤ 2024 ’ਚ ਅਮਰੀਕੀ ਅਦਾਲਤ ਨੇ ਫ਼ੈਸਲਾ ਸੁਣਾਇਆ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਹੋਈ ਹਵਾਲਗੀ ਸੰਧੀ ਤਹਿਤ ਰਾਣਾ ਨੂੰ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ। ਉਦੋਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਜਾਰੀ ਹੈ।

ਅਦਾਲਤ ਨੇ ਰਾਣਾ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿਤਾ ਜਿਸ ਵਿਚ ਉਸ ਨੇ ਮੁੰਬਈ ਅਤਿਵਾਦੀ ਹਮਲਿਆਂ ਵਿਚ ਅਪਣੀ ਸ਼ਮੂਲੀਅਤ ਲਈ ਭਾਰਤ ਹਵਾਲੇ ਕੀਤੇ ਜਾਣ ਦਾ ਵਿਰੋਧ ਕੀਤਾ ਸੀ। ਅਦਾਲਤ ਨੇ ਇਹ ਮੰਨਿਆ ਕਿ ਭਾਰਤ ਨੇ ਰਾਣਾ ਵਿਰੁਧ ਪੁਖ਼ਤਾ ਸਬੂਤ ਪੇਸ਼ ਕੀਤੇ ਸਨ, ਜਿਸ ਨਾਲ ਇਹ ਗੱਲ ਸਾਬਤ ਹੁੰਦੀ ਹੈ ਕਿ ਹਵਾਲਗੀ ਦੇ ਹੁਕਮ ਜਾਇਜ਼ ਸਨ।

ਰਾਣਾ ਦਾ ਨਾਮ ਮੁੰਬਈ ਪੁਲਿਸ ਨੇ 26/11 ਦੇ ਹਮਲਿਆਂ ਦੇ ਸਬੰਧ ਵਿਚ ਅਪਣੀ ਚਾਰਜਸ਼ੀਟ ਵਿਚ ਸ਼ਾਮਲ ਕੀਤਾ ਸੀ। ਉਸ ’ਤੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐਸ. ਆਈ.) ਅਤੇ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਸਰਗਰਮ ਮੈਂਬਰ ਵਜੋਂ ਕੰਮ ਕਰਨ ਦਾ ਦੋਸ਼ ਹੈ। ਚਾਰਜਸ਼ੀਟ ’ਚ ਇਹ ਵੀ ਕਿਹਾ ਗਿਆ ਹੈ ਕਿ ਰਾਣਾ ਨੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਡੇਵਿਡ ਕੋਲਮੈਨ ਹੈਡਲੀ ਦੀ ਮਦਦ ਕੀਤੀ ਸੀ, ਜਿਸ ਨੇ ਹਮਲਿਆਂ ਲਈ ਮੁੰਬਈ ਦੀਆਂ ਥਾਵਾਂ ਦੀ ਰੈਕੀ ਕੀਤੀ ਸੀ। 

ਅਦਾਲਤ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਹਵਾਲਗੀ ਸੰਧੀ ਵਿਚ ਗ਼ੈਰ-ਬਿਸ ਇਨ ਈਡੇਮ ਅਪਵਾਦ ਹੈ। ਇਹ ਉਦੋਂ ਲਾਗੂ ਹੁੰਦਾ ਹੈ ਜਦੋਂ ਦੋਸ਼ੀ ਨੂੰ ਪਹਿਲਾਂ ਹੀ ਉਸੇ ਜੁਰਮ ਤੋਂ ਦੋਸ਼ੀ ਠਹਿਰਾਇਆ ਜਾਂ ਬਰੀ ਕਰ ਦਿਤਾ ਗਿਆ ਹੋਵੇ। ਹਾਲਾਂਕਿ, ਅਦਾਲਤ ਨੇ ਇਹ ਵੀ ਕਿਹਾ ਕਿ ਭਾਰਤ ਵਿਚ ਰਾਣਾ ਵਿਰੁਧ ਲਾਏ ਗਏ ਦੋਸ਼ ਅਮਰੀਕੀ ਅਦਾਲਤਾਂ ਵਿਚ ਉਸਦੇ ਵਿਰੁਧ ਚਲਾਏ ਗਏ ਮੁਕੱਦਮਿਆਂ ਤੋਂ ਵੱਖਰੇ ਹਨ, ਇਸਲਈ ਗ਼ੈਰ-ਬਿਸ ਇਨ ਈਡੇਮ ਅਪਵਾਦ ਲਾਗੂ ਨਹੀਂ ਹੁੰਦਾ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement