
ਸੁਪਰੀਮ ਕੋਰਟ ਨੇ ਸੀਬੀਆਈ ਦੇ ਸਾਬਕਾ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਦੀ ਨਾਗਰਿਕ ਉਡਾਨ ਸੁਰੱਖਿਆ ਬਿਊਰੋ (ਬੀਸੀਏਐਸ) ਦੇ ਡਾਇਰੈਕਟਰ ਅਹੁਦੇ ਤੇ ਨਿਯੁਕਤੀ ਨੂੰ ਚੁਨੌਤੀ...
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੀਬੀਆਈ ਦੇ ਸਾਬਕਾ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਦੀ ਨਾਗਰਿਕ ਉਡਾਨ ਸੁਰੱਖਿਆ ਬਿਊਰੋ (ਬੀਸੀਏਐਸ) ਦੇ ਡਾਇਰੈਕਟਰ ਅਹੁਦੇ 'ਤੇ ਨਿਯੁਕਤੀ ਨੂੰ ਚੁਨੌਤੀ ਦੇਣ ਵਾਲੀ ਜਨਹਿੱਤ ਪਟੀਸ਼ਨ ਨੂੰ ਰੱਦ ਕਰ ਦਿਤਾ। ਮੁੱਖ ਜੱਜ ਰੰਜਨ ਗੋਗਈ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਵਕੀਲ ਐਮ ਐਲ ਸ਼ਰਮਾ ਵਲੋਂ ਦਾਖ਼ਲ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ ਕਰ ਦਿਤਾ। ਪਟੀਸ਼ਨ ਵਿਚ ਅਸਥਾਨਾ ਦੀ ਬੀਸੀਏਐਸ ਅਹੁਦੇ 'ਤੇ ਨਿਯੁਕਤੀ ਨੂੰ ਚੁਨੌਤੀ ਦਿਤੀ ਗਈ ਸੀ।
ਦਿੱਲੀ ਹਾਈ ਕੋਰਟ ਨੇ ਅਸਥਾਨਾ ਵਿਰੁਧ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦਰਜ ਪਰਚੇ ਨੂੰ ਰੱਦ ਕਰਨ ਤੋਂ 11 ਜਨਵਰੀ ਨੂੰ ਇਨਕਾਰ ਕਰ ਦਿਤਾ ਸੀ ਅਤੇ ਜਾਂਚ ਪੂਰੀ ਹੋਣ ਤਕ 10 ਹਫ਼ਤਿਆਂ ਦੀ ਸਮਾਂ ਸੀਮਾ ਤੈਅ ਕੀਤੀ ਸੀ। ਸਰਕਾਰ ਨੇ 18 ਜਨਵਰੀ ਨੂੰ ਅਸਥਾਨਾ ਨੂੰ ਬੀਸੀਏਐਸ ਦਾ ਨਿਰਦੇਸ਼ਕ ਨਿਯੁਕਤ ਕੀਤਾ ਸੀ। (ਏਜੰਸੀ)