ਰਾਣਾ ਸੋਢੀ ਨੇ ਨਿਸ਼ਾਨੇਬਾਜ਼ ਰੀਆ ਰਾਜੇਸ਼ਵਰੀ ਨੂੰ ਦਿੱਤੀ ਵਧਾਈ
Published : Feb 1, 2021, 3:55 pm IST
Updated : Feb 1, 2021, 3:55 pm IST
SHARE ARTICLE
Rana Gurmit Singh Sodhi
Rana Gurmit Singh Sodhi

ਸੀਨੀਅਰ ਇੰਡੀਆ ਟੀਮ ਦੀ ਜਰਸੀ ਪਹਿਨਣ ਵਾਲੀ ਉਹ ਪਟਿਆਲਾ ਰਿਆਸਤ ਦੀ ਚੌਥੀ ਪੀੜੀ ਵਿਚੋਂ ਹੈ।

ਚੰਡੀਗੜ੍ਹ: ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕੁਵੈਤ ਸ਼ੂਟਿੰਗ ਫੈਡਰੇਸ਼ਨ ਵੱਲੋਂ ਕਰਵਾਈ ਗਈ ਏਸ਼ੀਅਨ ਆਨਲਾਈਨ ਸੂਟਿੰਗ ਚੈਂਪੀਅਨਸਪਿ ਵਿੱਚ ਵੂਮੈਨ ਟਰੈਪ ਈਵੈਂਟ ਵਿੱਚ ਪਹਿਲਾ ਸਥਾਨ ਹਾਸਲ ਕਰਨ ਲਈ ਨਿਸ਼ਾਨੇਬਾਜ਼ ਰੀਆ ਰਾਜੇਸ਼ਵਰੀ ਕੁਮਾਰੀ ਨੂੰ ਵਧਾਈ ਦਿੱਤੀ।

PHOTORia Rajeshwari

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਭਾਰਤ ਦੇ 24 ਮੈਂਬਰੀ ਸ਼ੂਟਿੰਗ ਗਰੁੱਪ  ਨੇ ਚਾਰ ਸੋਨ, ਦੋ ਚਾਂਦੀ ਅਤੇ ਪੰਜ ਕਾਂਸੀ ਦੇ ਤਮਗੇ ਜਿੱਤ ਕੇ ਮੈਡਲ ਸੂਚੀ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਉਨਾਂ ਕਿਹਾ ਕਿ ਵੂਮੈਨ ਟਰੈਪ ਵਿਚ ਰਾਜੇਸ਼ਵਰੀ ਕੁਮਾਰੀ ਨੇ 138 ਸਕੋਰ ਨਾਲ ਇੰਡੀਅਨ ਕਲੀਨ ਸਵੀਪ ਦੀ ਅਗਵਾਈ ਕੀਤੀ।

PHOTORia Rajeshwari

ਸ਼ੇ੍ਰਅਸੀ ਸਿੰਘ ਨੇ ਇੰਨੇ ਹੀ ਸਕੋਰ ਨਾਲ ਕਾਊਂਟ-ਬੈਕ ਦੇ ਆਧਾਰ ‘ਤੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਮਨੀਸ਼ਾ ਕੀਰ 150 ਵਿੱਚੋਂ 136 ਸਕੋਰ ਨਾਲ ਤੀਜੇ ਸਥਾਨ ‘ਤੇ ਰਹੀ। ਖੇਡ ਮੰਤਰੀ ਨੇ ਦੱਸਿਆ ਕਿ ਭਾਰਤੀ ਨਿਸ਼ਾਨੇਬਾਜ਼ਾਂ ਨੇ ਕਰਨੀ ਸਿੰਘ ਸੂਟਿੰਗ ਰੇਂਜ, ਨਵੀਂ ਦਿੱਲੀ ਤੋਂ ਆਨਲਾਈਨ ਮੁਕਾਬਲੇ ਵਿੱਚ ਹਿੱਸਾ ਲਿਆ।

ਖੇਡ ਮੰਤਰੀ ਰਾਣਾ ਸੋਢੀ ਨੇ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਰੀਆ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਟਰੈਪ ਸ਼ੂਟਰ ਰਿਆ ਰਾਜੇਸ਼ਵਰੀ ਕੁਮਾਰੀ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਸੀਨੀਅਰ ਇੰਡੀਆ ਟੀਮ ਦੀ ਜਰਸੀ ਪਹਿਨਣ ਵਾਲੀ ਉਹ ਪਟਿਆਲਾ ਰਿਆਸਤ ਦੀ ਚੌਥੀ ਪੀੜੀ ਵਿਚੋਂ ਹੈ।

 ਸ਼ਾਟਗਨ ਸ਼ੂਟਰ ਰਣਧੀਰ ਸਿੰਘ ਦੀ ਬੇਟੀ ਰੀਆ, ਪਰਿਵਾਰ ਦੀ ਪਹਿਲੀ ਮਹਿਲਾ ਹੈ ਜੋ ਕੌਮਾਂਤਰੀ ਖੇਡ ਅਖਾੜੇ ਦਾ ਹਿੱਸਾ ਬਣੀ ਹੈ। ਉਸ ਦੇ ਪਿਤਾ ਰਣਧੀਰ ਸਿੰਘ ਨੇ ਰਿਕਾਰਡ 31 ਸਾਲਾਂ (1964-1994) ਲਈ ਦੇਸ ਦੀ ਨੁਮਾਇੰਦਗੀ ਕੀਤੀ ਅਤੇ ਲਗਾਤਾਰ ਛੇ ਓਲੰਪਿਕ ਮੁਕਾਬਲਿਆਂ ਵਿਚ ਹਿੱਸਾ ਲੈਣ ਦਾ ਮਾਣ ਹਾਸਲ ਕੀਤਾ। ਉਹਨਾਂ ਨੇ 1978 ਬੈਂਕਾਕ ਏਸੀਅਨ ਖੇਡਾਂ ਵਿੱਚ ਵੀ ਸੋਨ ਤਮਗਾ ਜਿੱਤਿਆ ਸੀ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement