ਗੁਰਦਾਸਪੁਰ ਵਿਖੇ BLO ਹੋਇਆ ਹਾਦਸੇ ਦਾ ਸ਼ਿਕਾਰ, ਮੁੱਖ ਚੋਣ ਅਧਿਕਾਰੀ ਵਲੋਂ ਪੀੜਤ ਨੂੰ ਫੌਰੀ ਮਦਦ
Published : Feb 1, 2022, 6:14 pm IST
Updated : Feb 1, 2022, 6:14 pm IST
SHARE ARTICLE
Photo
Photo

ਮੁੱਖ ਚੋਣ ਅਧਿਕਾਰੀ ਨੇ ਪੀੜਤ ਬੀਐਲਓ ਦੇ ਪਿਤਾ ਨੂੰ ਕੀਤਾ ਫੋਨ ਅਤੇ ਹਰ ਸੰਭਵ ਸਹਾਇਤਾ ਦੇਣ ਦਾ ਦਿੱਤਾ ਭਰੋਸਾ

 

ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਸੋਮਵਾਰ ਨੂੰ ਗੁਰਦਾਸਪੁਰ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਈ.ਟੀ.ਟੀ. ਅਧਿਆਪਕ -ਕਮ੍-ਬੂਥ ਲੈਵਲ ਅਫ਼ਸਰ (ਬੀਐੱਲਓ) ਗੁਰਵਿੰਦਰ ਸਿੰਘ ਨੂੰ ਹਰ ਤਰ੍ਹਾਂ ਦੀ ਸੰਭਵ ਮਦਦ ਦੇਣ ਦੀ ਪੇਸ਼ਕਸ਼ ਕੀਤੀ । ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ  ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੀਖੋਵਾਲੀ ਦੇ ਬੂਥ ਨੰਬਰ 222 ਤੇ ਤਾਇਨਾਤ ਬੀਐੱਲਓ ਗੁਰਵਿੰਦਰ ਸੋਮਵਾਰ ਸ਼ਾਮ ਨੂੰ ਕਰੀਬ 4:15 ਵਜੇ ਘਰ ਜਾ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ ਤੋਂ ਡਿੱਗਣ ਕਰਕੇ ਉਸ ਦੇ ਸਿਰ ਤੇ ਸੱਟ ਲੱਗ ਗਈ ਅਤੇ ਉਸ ਦੀ ਬਾਂਹ ਫਰੈਕਚਰ ਹੋ ਗਈ। ਇਸ ਸਮੇਂ ਬੀਐੱਲਓ ਗੁਰਵਿੰਦਰ ਹਸਪਤਾਲ ਅੰਮ੍ਰਿਤਸਰ ਵਿਖੇ ਜ਼ੇਰੇ ਇਲਾਜ  ਹੈ।

 

 

Dr. S Karuna RajuDr. S Karuna Raju

 ਡਾ. ਰਾਜੂ ਨੇ ਕਿਹਾ , “ਜਿਵੇਂ ਹੀ ਮੈਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਸਾਡੇ ਅਧਿਕਾਰੀ ਦੇ ਹਾਦਸੇ ਬਾਰੇ ਪਤਾ ਲੱਗਿਆ, ਮੈਂ ਤੁਰੰਤ ਡੀ.ਸੀ ਅੰਮ੍ਰਿਤਸਰ ਨੂੰ ਜ਼ਖਮੀ ਬੀਐਲਓ ਦੀ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਅਤੇ ਉਨ੍ਹਾਂ ਨੂੰ ਨਿਯਮਤ ਤੌਰ ਤੇ ਅਪਡੇਟ ਕਰਨ ਲਈ ਕਿਹਾ।”  ਮੁੱਖ ਚੋਣ ਅਧਿਕਾਰੀ ਡਾ: ਰਾਜੂ ਨੇ ਡੀਸੀ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੂੰ ਹਰ ਤਰ੍ਹਾਂ ਦੀ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਅਤੇ ਬੀਐੱਲਓ ਦੇ ਇਲਾਜ ਦਾ ਸਾਰਾ ਖਰਚਾ ਰੈੱਡ ਕਰਾਸ  ਫੰਡਾਂ ਵਿੱਚੋਂ ਚੁੱਕਣ ਦੀ ਹਦਾਇਤ ਵੀ ਕੀਤੀ।  

 

PHOTO
PHOTO

ਡਾ.ਰਾਜੂ  ਨੇ ਉਕਤ (ਗੁਰਵਿੰਦਰ) ਦੀ ਸਿਹਤ ਦਾ ਜਾਇਜ਼ਾ ਲੈਣ ਲਈ ਜ਼ਖਮੀ ਬੀ.ਐੱਲ.ਓ ਦੇ ਪਿਤਾ ਨਾਲ ਨਿੱਜੀ ਤੌਰ ਤੇ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਸੰਭਵ ਮਦਦ ਦਾ ਭਰੋਸਾ ਦਿੱਤਾ। ਜਿਕਰਯੋਗ ਹੈ ਕਿ ਡੀਸੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਨੇ ਖੁਦ ਹਸਪਤਾਲ ਦਾ ਦੌਰਾ ਕਰਕੇ ਗੁਰਵਿੰਦਰ ਦਾ ਹਾਲ ਚਾਲ ਪੁੱਛਿਆ।  ਗੁਰਵਿੰਦਰ ਦੇ ਪਿਤਾ ਸਾਧੂ ਸਿੰਘ ਨੇ ਫ਼ੋਨ ਤੇ ਗੱਲਬਾਤ ਕਰਦਿਆਂ ਆਪਣੇ ਪੁੱਤਰ ਦੇ ਕੀਤੇ ਜਾ ਰਹੇ ਇਲਾਜ ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਗੁਰਵਿੰਦਰ ਠੀਕ ਹੋ ਰਿਹਾ ਹੈ । ਉਨ੍ਹਾਂ ਨੇ ਹਰ ਤਰ੍ਹਾਂ ਦੀ ਮਦਦ ਅਤੇ ਸਹਿਯੋਗ ਲਈ ਮੁੱਖ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰਾਂ ਦਾ ਧੰਨਵਾਦ ਵੀ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement