
8 ਨਵੇਂ ਰੋਪਵੇਅ ਵੀ ਬਣਾਏ ਜਾਣਗੇ
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿੱਚ ਦੇਸ਼ ਦਾ ਆਮ ਬਜਟ ਪੇਸ਼ ਕਰ ਰਹੀ ਹੈ। ਰੇਲ ਬਜਟ ਬਾਰੇ ਵਿੱਤ ਮੰਤਰੀ ਨੇ ਬੋਲਦਿਆਂ ਕਿਹਾ ਕਿ ਤਿੰਨ ਸਾਲਾਂ ਵਿੱਚ 400 ਨਵੀਆਂ ਵੰਦੇ ਭਾਰਤ ਟਰੇਨਾਂ ਸ਼ੁਰੂ ਕੀਤੀਆਂ ਜਾਣਗੀਆਂ।
Nirmala Sitharaman
ਨਿਰਮਲਾ ਸੀਤਾਰਮਨ ਨੇ ਕਿਹਾ ਕਿ ਰੇਲਵੇ ਛੋਟੇ ਕਿਸਾਨਾਂ ਅਤੇ ਉਦਯੋਗਾਂ ਲਈ ਕੁਸ਼ਲ ਲੌਜਿਸਟਿਕਸ ਵਿਕਸਿਤ ਕਰੇਗਾ। ਜਿਸ ਦੁਆਰਾ ਸਥਾਨਕ ਉਤਪਾਦਾਂ ਦੀ ਸਪਲਾਈ ਲੜੀ ਨੂੰ ਵਧਾਉਣ ਲਈ 'ਇੱਕ ਸਟੇਸ਼ਨ, ਇੱਕ ਉਤਪਾਦ' ਯੋਜਨਾ ਵੀ ਸ਼ੁਰੂ ਕੀਤੀ ਜਾਵੇਗੀ।
Nirmala Sitharaman
ਇਸ ਨਾਲ ਦੇਸ਼ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ। ਇਸ ਦੇ ਨਾਲ ਹੀ ਅਗਲੇ ਤਿੰਨ ਸਾਲਾਂ ਵਿੱਚ 100 ਪੀ.ਐੱਮ ਗਤੀ ਸ਼ਕਤੀ ਕਾਰਗੋ ਟਰਮੀਨਲ ਬਣਾਏ ਜਾਣਗੇ। ਇੰਨਾ ਹੀ ਨਹੀਂ 8 ਨਵੇਂ ਰੋਪਵੇਅ ਵੀ ਬਣਾਏ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਅਤੇ ਨੌਜਵਾਨਾਂ ਨੂੰ ਬਜਟ ਦਾ ਲਾਭ ਮਿਲੇਗਾ।
400 new generation Vande Bharat trains with better energy efficiency & passenger riding experience will be manufactured during the next 3 years. 100 PM Gati Shakti Cargo terminals to be developed during next 3 years FM @nsitharaman #Budget2022#AatmaNirbharBharatKaBudget pic.twitter.com/teGa4KduZf
— PIB India (@PIB_India) February 1, 2022