ਮੌਸਮ ਵਿਭਾਗ ਨੇ ਦੇਸ਼ ਦੀਆਂ ਸਾਰੀਆਂ 199 ਜ਼ਿਲ੍ਹਾ ਖੇਤੀ ਮੌਸਮ ਇਕਾਈਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ
Published : Feb 1, 2024, 8:36 pm IST
Updated : Feb 1, 2024, 8:36 pm IST
SHARE ARTICLE
File Photo.
File Photo.

ਇਨ੍ਹਾਂ ਯੂਨਿਟਾਂ ਨੇ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਨੂੰ ਘਟਾਉਣ ਅਤੇ ਆਮਦਨ ਵਧਾਉਣ ’ਚ ਸਹਾਇਤਾ ਕੀਤੀ

ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਬਲਾਕ ਪੱਧਰ ’ਤੇ ਲੱਖਾਂ ਕਿਸਾਨਾਂ ਨੂੰ ਮੌਸਮ ਦੀ ਜਾਣਕਾਰੀ ਪ੍ਰਦਾਨ ਕਰਨ ਵਾਲੀਆਂ ਸਾਰੀਆਂ 199 ਜ਼ਿਲ੍ਹਾ ਖੇਤੀ ਮੌਸਮ ਇਕਾਈਆਂ ਦੀਆਂ ਸੇਵਾਵਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਯੂਨਿਟਾਂ ਨੇ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਨੂੰ ਘਟਾਉਣ ਅਤੇ ਆਮਦਨ ਵਧਾਉਣ ’ਚ ਸਹਾਇਤਾ ਕੀਤੀ। 

ਆਈ.ਐਮ.ਡੀ. ਵਲੋਂ 17 ਜਨਵਰੀ ਨੂੰ ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਖੇਤੀ ਮੌਸਮ ਇਕਾਈਆਂ (ਡੀ.ਏ.ਐਮ.ਯੂ.) ਦੀਆਂ ਸੇਵਾਵਾਂ ਇਸ ਵਿੱਤੀ ਸਾਲ (2023-2024) ਤੋਂ ਅੱਗੇ ਨਹੀਂ ਵਧਾਈਆਂ ਜਾਣਗੀਆਂ। ਇਸ ਲਈ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੌਜੂਦਾ 199 ਡੀ.ਏ.ਐਮ.ਯੂ. ਨੂੰ ਬੰਦ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ। ਪਿਛਲੇ ਸਾਲ ਫਰਵਰੀ ’ਚ ਖਰਚ ਵਿੱਤ ਕਮੇਟੀ (ਵਿੱਤ ਮੰਤਰਾਲੇ) ਦੀ ਬੈਠਕ ’ਚ ਨੀਤੀ ਕਮਿਸ਼ਨ ਦੇ ਇਕ ਸੀਨੀਅਰ ਸਲਾਹਕਾਰ ਨੇ ਸਾਰੇ ਡੀ.ਏ.ਐੱਮ.ਯੂ. ’ਚ ਮਨੁੱਖੀ ਸ਼ਕਤੀ ਦੀ ਜ਼ਰੂਰਤ ਦਾ ਮੁੜ ਮੁਲਾਂਕਣ ਕਰਨ ਦਾ ਸੁਝਾਅ ਦਿਤਾ ਸੀ। 

ਅਧਿਕਾਰੀ ਨੇ ਕਿਹਾ ਸੀ ਕਿ ਧਰਤੀ ਵਿਗਿਆਨ ਮੰਤਰਾਲੇ ਕੋਲ ਫੀਲਡ ਯੂਨਿਟਾਂ ਦੀ ਬਜਾਏ ਕੇਂਦਰੀਕ੍ਰਿਤ ਇਕਾਈਆਂ ਹੋ ਸਕਦੀਆਂ ਹਨ ਕਿਉਂਕਿ ਡਾਟਾ ਇਕੱਤਰ ਕਰਨਾ ਆਟੋਮੈਟਿਕ ਹੈ। ਇਨ੍ਹਾਂ ਇਕਾਈਆਂ ’ਚ ਕੰਮ ਕਰ ਰਹੇ ਕਰਮਚਾਰੀਆਂ ਮੁਤਾਬਕ ਇਸ ਫੈਸਲੇ ਨਾਲ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 199 ਜ਼ਿਲ੍ਹਿਆਂ ਦੇ ਹਜ਼ਾਰਾਂ ਕਿਸਾਨ ਪ੍ਰਭਾਵਤ ਹੋਣਗੇ। ਖੇਤੀਬਾੜੀ ਮੰਤਰਾਲੇ ਦੇ ਵਿਗਿਆਨੀਆਂ ਨੇ ਵੀ ਕਿਸਾਨ ਭਾਈਚਾਰੇ ਲਈ ਡੀ.ਏ.ਐਮ.ਯੂ. ਦੇ ਯੋਗਦਾਨ ਨੂੰ ਸਵੀਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਡੀ.ਏ.ਐਮ.ਯੂ. ਸੇਵਾਵਾਂ ਨੂੰ ਬੰਦ ਕਰਨ ਦਾ ਅਸਰ ਭਵਿੱਖ ’ਚ ਪਤਾ ਲੱਗੇਗਾ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement