Budget 2025: ਵਿੱਤ ਮੰਤਰੀ ਨੇ 77 ਮਿੰਟਾਂ 'ਚ ਰੱਖੀ ਅਪਣੀ ਗੱਲ, ਬਜਟ ਪੇਸ਼ ਕਰਦੇ ਹੋਏ 5 ਵਾਰ ਪੀਤਾ ਪਾਣੀ
Published : Feb 1, 2025, 4:13 pm IST
Updated : Feb 1, 2025, 4:13 pm IST
SHARE ARTICLE
Union Budget 2025 Nirmala Sitharaman Speech
Union Budget 2025 Nirmala Sitharaman Speech

Budget 2025: ਸਦਨ 'ਚ ਸਭ ਤੋਂ ਲੰਮਾ ਬਜਟ ਭਾਸ਼ਣ ਦੇਣ ਦਾ ਸਿਹਰਾ ਵੀ ਸੀਤਾਰਮਨ ਨੂੰ ਜਾਂਦਾ ਹੈ, ਜਦੋਂ ਉਨ੍ਹਾਂ ਨੇ 2020 'ਚ 2 ਘੰਟੇ 40 ਮਿੰਟਾਂ ਤਕ ਭਾਸ਼ਣ ਪੜ੍ਹਿਆ ਸੀ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫ਼ਰਵਰੀ ਨੂੰ ਸੰਸਦ ਵਿੱਚ ਬਜਟ 2025 ਪੇਸ਼ ਕੀਤਾ। ਸੀਤਾਰਮਨ ਨੇ ਲਗਾਤਾਰ 8ਵੀਂ ਵਾਰ ਦੇਸ਼ ਦਾ ਬਜਟ ਪੇਸ਼ ਕੀਤਾ ਹੈ, ਵਿੱਤ ਮੰਤਰੀ ਨੇ ਕਿਸਾਨਾਂ ਤੋਂ ਲੈ ਕੇ ਮੱਧ ਵਰਗ ਨੂੰ ਟੈਕਸ, ਦਵਾਈਆਂ, ਚੀਜ਼ਾਂ ਸਸਤੀਆਂ ਬਾਰੇ ਜਾਣਕਾਰੀ ਦਿੱਤੀ।

ਆਓ ਜਾਣਦੇ ਹਾਂ ਕਿ ਅੱਜ ਤੱਕ ਬਜਟ ਪੇਸ਼ ਕਰਦੇ ਸਮੇਂ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਕਿੰਨਾ ਲੰਬਾ ਭਾਸ਼ਣ ਦਿੱਤਾ। ਬਜਟ 2025 ਪੇਸ਼ ਕਰਦੇ ਸਮੇਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਘੰਟਾ 17 ਮਿੰਟ ਦਾ ਭਾਸ਼ਣ ਦਿੱਤਾ, ਯਾਨੀ ਉਨ੍ਹਾਂ ਨੇ 77 ਮਿੰਟ ਤਕ ਭਾਸ਼ਣ ਦਿੱਤਾ। ਵਿੱਤ ਮੰਤਰੀ ਨੇ 77 ਮਿੰਟਾਂ ਵਿੱਚ ਦੇਸ਼ ਦਾ ਬਜਟ 2025 ਪੂਰੇ ਦੇਸ਼ ਦੇ ਸਾਹਮਣੇ ਪੇਸ਼ ਕੀਤਾ। ਆਓ ਜਾਣਦੇ ਹਾਂ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿੰਨੇ ਲੰਬੇ ਭਾਸ਼ਣ ਦਿੱਤੇ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਭਾਸ਼ਣ
ਸਾਲ          ਭਾਸ਼ਣ ਸਮਾਂ
2019       2 ਘੰਟੇ 17 ਮਿੰਟ
2020      2 ਘੰਟੇ 42 ਮਿੰਟ
2021      1 ਘੰਟਾ 50 ਮਿੰਟ
2022      1 ਘੰਟਾ 32 ਮਿੰਟ
2023      1 ਘੰਟਾ 27 ਮਿੰਟ
ਫ਼ਰਵਰੀ 2024     56 ਮਿੰਟ
ਜੁਲਾਈ 2024       1 ਘੰਟਾ 25 ਮਿੰਟ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਨਾਂ ਕਈ ਰਿਕਾਰਡ ਹਨ। ਉਹ ਭਾਰਤ ਦੀ ਪਹਿਲੀ ਫੁੱਲ ਟਾਈਮ ਮਹਿਲਾ ਵਿੱਤ ਮੰਤਰੀ ਹੈ। ਇਸ ਨਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ (1 ਫਰਵਰੀ, 2025) ਨੂੰ ਰਿਕਾਰਡ ਅੱਠਵਾਂ ਲਗਾਤਾਰ ਬਜਟ ਪੇਸ਼ ਕਰਕੇ ਇਤਿਹਾਸ ਰਚ ਦਿੱਤਾ। ਵਿੱਤ ਮੰਤਰੀ ਸੀਤਾਰਮਨ ਨੇ ਸਾਲ 2020 ਵਿੱਚ ਦੇਸ਼ ਵਿੱਚ ਸਭ ਤੋਂ ਲੰਬਾ ਬਜਟ ਭਾਸ਼ਣ ਦੇਣ ਦਾ ਰਿਕਾਰਡ ਬਣਾਇਆ ਸੀ, ਉਨ੍ਹਾਂ ਨੇ 2 ਘੰਟੇ 40 ਮਿੰਟ ਲੰਬਾ ਭਾਸ਼ਣ ਦਿੱਤਾ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement