ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਲਈ ਵਿਕਾਸ ਲਿਆਉਣਾ ਸਾਡਾ ਟੀਚਾ : ਵਿੱਤ ਮੰਤਰੀ

By : JAGDISH

Published : Feb 1, 2026, 12:25 pm IST
Updated : Feb 1, 2026, 12:25 pm IST
SHARE ARTICLE
Our goal is to bring development to farmers, women and youth: Finance Minister
Our goal is to bring development to farmers, women and youth: Finance Minister

ਸੱਤ ਹਾਈ-ਸਪੀਡ ਰੇਲ ਕੋਰੀਡੋਰ ਬਣਾਏ ਜਾਣਗੇ

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿਚ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਘਰੇਲੂ ਨਿਰਮਾਣ ਸਮਰੱਥਾ ਬਣਾਈ ਗਈ ਹੈ ਅਤੇ ਊਰਜਾ ਸੁਰੱਖਿਆ ਨੂੰ ਮਜ਼ਬੂਤ ​​ਕੀਤਾ ਗਿਆ ਹੈ। ਸਰਕਾਰ ਨੇ ਲੋਕਪ੍ਰਿਯਤਾ ਨਾਲੋਂ ਆਮ ਲੋਕਾਂ ਨੂੰ ਤਰਜੀਹ ਦਿੱਤੀ। ਸਰਕਾਰ ਨੇ ਬਿਆਨਬਾਜ਼ੀ ਨਾਲੋਂ ਸੁਧਾਰਾਂ ਨੂੰ ਚੁਣਿਆ। ਵਿੱਤ ਮੰਤਰੀ ਨੇ ਕਿਹਾ ਕਿਸਾਨਾਂ, ਆਦਿਵਾਸੀਆਂ, ਔਰਤਾਂ ਅਤੇ ਨੌਜਵਾਨਾਂ ਲਈ ਵਿਕਾਸ ਲਿਆਉਣਾ ਸਾਡਾ ਟੀਚਾ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿਚ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਸਮੁੰਦਰੀ ਜਹਾਜ਼ ਨਿਰਮਾਤਾਵਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਸੱਤ ਹਾਈ-ਸਪੀਡ ਰੇਲ ਕੋਰੀਡੋਰ ਬਣਾਏ ਜਾਣਗੇ, ਜਿਨ੍ਹਾਂ ਵਿਚ ਮੁੰਬਈ ਤੋਂ ਪੁਣੇ, ਪੁਣੇ ਤੋਂ ਹੈਦਰਾਬਾਦ, ਹੈਦਰਾਬਾਦ ਤੋਂ ਬੰਗਲੁਰੂ, ਹੈਦਰਾਬਾਦ ਤੋਂ ਚੇਨਈ, ਅਤੇ ਸਿਲੀਗੁੜੀ ਤੋਂ ਵਾਰਾਣਸੀ ਸ਼ਾਮਿਲ ਹਨ। ਵਿਕਸਤ ਭਾਰਤ ਲਈ ਇਕ ਉੱਚ-ਪੱਧਰੀ ਬੈਂਕਿੰਗ ਕਮੇਟੀ ਵੀ ਬਣਾਈ ਜਾਵੇਗੀ।

ਬਜਟ ਦੌਰਾਨ ਸਿਹਤ, ਸਿੱਖਿਆ ਅਤੇ ਰੁਜ਼ਗਾਰ ਵੱਲ ਖ਼ਾਸ ਧਿਆਨ ਦਿੱਤਾ ਗਿਆ ਹੈ ਜਿਨ੍ਹਾਂ ’ਚ ਸਿੱਖਿਆ ਰੁਜ਼ਗਾਰ ਅਤੇ ਉੱਦਮਤਾ 'ਤੇ ਹੋਵੇਗੀ ਕੇਂਦ੍ਰਿਤ ਸੇਵਾ ਖੇਤਰ ਇਕ ਵਿਕਸਤ ਭਾਰਤ ਦਾ ਹੋਵੇਗਾ ਮੁੱਖ ਚਾਲਕ, ਏਆਈ ਸਮੇਤ ਤਕਨਾਲੋਜੀਆਂ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਬਣਾਈ ਜਾਵੇਗੀ ਇਕ ਉੱਚ-ਪੱਧਰੀ ਕਮੇਟੀ, ਹੁਨਰ-ਅਧਾਰਤ ਰੁਜ਼ਗਾਰ 'ਤੇ ਦਿੱਤਾ ਜਾਵੇਗਾ ਜ਼ੋਰ, ਸਿਹਤ ਪੇਸ਼ੇਵਰਾਂ ਨੂੰ ਸਿਖਲਾਈ ਦੇਣ ਵਾਲੀਆਂ ਸੰਸਥਾਵਾਂ ਨੂੰ ਕੀਤਾ ਜਾਵੇਗਾ ਅਪਗ੍ਰੇਡ ਰੇਡੀਓਲੋਜੀ ਅਤੇ ਅਨੱਸਥੀਸੀਆ ਵਰਗੇ ਖੇਤਰਾਂ 'ਤੇ ਕੀਤਾ ਜਾਵੇਗਾ ਧਿਆਨ ਕੇਂਦਰਿਤ, ਅਗਲੇ ਪੰਜ ਸਾਲਾਂ ਵਿਚ ਜੋੜੇ ਜਾਣਗੇ ਇਕ ਲੱਖ ਸਹਾਇਕ ਸਿਹਤ ਪੇਸ਼ੇਵਰ, 1.5 ਲੱਖ ਦੇਖਭਾਲ ਕਰਨ ਵਾਲਿਆਂ ਨੂੰ ਦਿੱਤੀ ਜਾਵੇਗੀ ਸਿਖਲਾਈ, ਸਿਹਤ ਸੰਭਾਲ ਕੰਪਲੈਕਸ ਬਣਾਏ ਜਾਣਗੇ, ਪ੍ਰਾਚੀਨ ਯੋਗ ਪ੍ਰਣਾਲੀ ਅਤੇ ਆਯੁਰਵੇਦ 'ਤੇ ਜ਼ੋਰ ਦਿੱਤਾ ਜਾਵੇਗਾ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement