
ਇਸ ਫੈਸਲੇ ਉਤੇ ਐਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਦੱਸਿਆ ਕਿ...
ਨਵੀਂ ਦਿੱਲੀ: ਫਰਾਂਸ ਦੀ ਟੈਕਨੋਲੋਜੀ ਕੰਪਨੀ ਭਾਰਤੀ ਨੌਜਵਾਨਾਂ ਲਈ ਇਕ ਵੱਡਾ ਤੋਹਫ਼ਾ ਲੈ ਕੇ ਆਈ ਹੈ। ਭਾਰਤੀ ਨੌਜਵਾਨਾਂ ਲਈ ਖੁਸ਼ਖਬਰੀ ਇਹ ਹੈ ਕਿ ਫਰਾਂਸ ਦੀ ਟੈਕਨੋਲੋਜੀ ਕੰਪਨੀ ਭਾਰਤੀ ਨੌਜਵਾਨਾਂ ਨੂੰ 30000 ਨੌਕਰੀਆਂ ਦੇਣ ਜਾ ਰਹੀ ਹੈ। ਭਾਰਤ ’ਚ ਅਜੇ ਕੰਪਨੀ ਦੇ ਕਰਮਚਾਰੀਆਂ ਦੀ ਗਿਣਤੀ 1,15,000 ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਭਾਰਤ ’ਚ ਆਪਣੀ ਮੌਜੂਦਗੀ ਦਾ ਹੋਰ ਵੀ ਫਾਇਦਾ ਚੁੱਕਣਾ ਚਾਹੁੰਦੀ ਹੈ।
Photo
ਕੰਪਨੀ ਦੇ ਭਾਰਤ ’ਚ ਮੁੱਖ ਕਾਰਜਕਾਰੀ ਅਸ਼ਿਵਨ ਯਾਰਡੀ ਨੇ ਕਿਹਾ ਕਿ ਇਹ ਭਰਤੀ ਬਿਲਕੁੱਲ ਨਵੇਂ ਲੋਕਾਂ, ਤਜਰਬੇਕਾਰ ਅਤੇ ਵਿਚਾਲੇ ਅਹੁਦਿਆ ਸਮੇਤ ਵੱਖ ਵੱਖ ਪੱਧਰ ਉਤੇ ਹੋਵੇਗੀ। ਯਾਰਡੀ ਨੇ ਕਿਹਾ ਭਾਰਤ ਸਾਡੇ ਕਾਰੋਬਾਰ ਦਾ ਮੁੱਖ ਹਿੱਸਾ ਹੈ। ਇਸ ਸਾਲ ਅਸੀਂ ਕੁੱਲ ਮਿਲਾ ਕੇ 25,000 ਤੋਂ 30,000 ਕਮਰਚਾਰੀਆਂ ਦੀ ਭਰਤੀ ਕਰਾਂਗੇ। ਨਾਲ ਹੀ ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਫਿਲਹਾਲ ਕੰਪਨੀ ਆਪਣੇ ਕਰਮਚਾਰੀਆਂ ਨੂੰ ਭਵਿੱਖ ਟੈਕਨੋਲੋਜੀ ਦੇ ਅਨੁਸਾਰ ਕੁਸ਼ਲ ਬਣਾਉਣ ਉਤੇ ਧਿਆਨ ਦੇ ਰਹੀ ਹੈ।
Job
30 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਇਸ ਨੂੰ ਸਿੱਖਣ ’ਚ ਦਿਲਚਸਪੀ ਦਿਖਾ ਰਹੇ ਹਨ। ਕੰਪਨੀ ’ਚ 65 ਫੀਸਦ ਦੇ ਕਰੀਬ ਨੌਜਵਾਨ ਕੰਮ ਕਰ ਰਹੇ ਹਨ। ਦੱਸ ਦਈਏ ਕਿ ਸਾਫਟਵੇਅਰ ਕੰਪਨੀ ਮਾਈਕ੍ਰੋਸਾੱਫਟ ਨੇ ਦਿਵਯਾਂਗਾਂ ਨੂੰ ਰੁਜ਼ਗਾਰ ਲਈ ਟ੍ਰੇਨਿੰਗ ਦੇਣ ਦਾ ਐਲਾਨ ਕੀਤਾ ਹੈ। ਮਾਈਕ੍ਰੋਸਾੱਫਟ ਨੇ ਇਹ ਫੈਸਲਾ ਭਾਰਤੀ ਸਟੇਟ ਬੈਂਕ ਦੇ ਨਾਲ ਮਿਲ ਕੇ ਲਿਆ ਹੈ। ਇਸ ਨਾਲ ਦਿਵਯਾਂਗਾਂ ਨੂੰ ਬੈਂਕਿੰਗ ਵਿੱਤੀ ਸੇਵਾ ਅਤੇ ਬੀਮਾ ਖੇਤਰ ’ਚ ਰੁਜਗਾਰ ਦਿੱਤਾ ਜਾ ਸਕੇਗਾ।
Job
ਇਸ ਫੈਸਲੇ ਉਤੇ ਐਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇਸ ਸਮਝੌਤੇ ਮੁਤਾਬਿਕ ਪਹਿਲੇ ਸਾਲ ’ਚ 500 ਤੋਂ ਜਿਆਦਾ ਦਿਵਯਾਂਗਾਂ ਨੂੰ ਸਿਖਲਾਈ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਦਸ ਦਈਏ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ 2020-21 ਦਾ ਸਲਾਨਾ ਬਜਟ ਪੇਸ਼ ਕੀਤਾ ਗਿਆ ਸੀ।
Job
ਇਸ ਮੌਕੇ ਵਿੱਤ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਾਲ 2020-21 ਵਿਚ ਸਾਡਾ ਟੀਚਾ 800 ਤੋਂ ਵੱਧ ਪਲੇਸਮੈਂਟ ਕੈਂਪਾਂ ਦਾ ਆਯੋਜਨ ਕਰਨਾ ਅਤੇ 1,50,000 ਹੋਰ ਬਿਨੈਕਾਰਾਂ ਨੂੰ ਰੁਜ਼ਗਾਰ ਦੇਣ ਦਾ ਹੈ। ਵਿੱਤ ਮੰਤਰੀ ਨੇ ਕਿਹਾ, "ਭਾਰਤ ਸਰਕਾਰ ਨੇ ਬੇਰੁਜ਼ਗਾਰੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ, ਪਰ ਪੰਜਾਬ ਸਰਕਾਰ ਇਸ ਦੇ ਹੱਲ ਲਈ ਅਟਲ ਹੈ|
ਸਾਡੀ ਸਰਕਾਰ 'ਘਰ-ਘਰ ਰੁਜ਼ਗਾਰ' ਮੁਹਿੰਮ ਤਹਿਤ ਹਰੇਕ ਘਰ ਵਿਚ ਇੱਕ ਨੌਕਰੀ ਦੇਣ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ, ਜਿਨ੍ਹਾਂ ਕੋਲ ਕੋਈ ਕੰਮ ਜਾਂ ਸਵੈ-ਰੁਜ਼ਗਾਰ ਨਹੀਂ ਹੈ| ਪੰਜਾਬ ਨੇ ਕੁਸ਼ਲ ਸਿਖਲਾਈ ਕੌਂਸਲਿੰਗ ਅਤੇ ਕਿੱਤਾ ਮੁਖੀ ਸੇਧਾਂ ਰਾਹੀਂ ਨੌਜਵਾਨਾਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਣ ਲਈ 'ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ' (ਪੀਜੀਆਰਕੇਏਐਮ) ਦੀ ਸਥਾਪਨਾ ਕੀਤੀ ਹੈ। ਸਰਕਾਰ ਰੁਜ਼ਗਾਰ ਦੇ ਮੌਕਿਆਂ ਨੂੰ ਬਿਹਤਰ ਬਣਾਉਣ ਲਈ ਯੋਗ ਨੀਤੀ ਪਾਲਸੀਆਂ ਲਿਆ ਰਹੀ ਹੈ।"
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।