
ਪ੍ਰਧਾਨ ਮੰਤਰੀ ਦੀ ਵਾਇਰਲ ‘ਕੰਨਿਆ ਆਸ਼ੀਰਵਾਦ ਯੋਜਨਾ’ ਖ਼ਬਰ ਦਾ ਸੱਚ
ਵੱਖ-ਵੱਖ ਸਰੋਤਾਂ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਕੰਨਿਆ ਆਸ਼ੀਰਵਾਦ ਯੋਜਨਾ ਦੇ ਤਹਿਤ ਦਿੱਤੇ ਫੰਡਾਂ ਨਾਲ ਗਰੀਬ ਪਰਿਵਾਰਾਂ ਦੀਆਂ ਧੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਲੜਕੀਆਂ ਆਸਾਨੀ ਨਾਲ ਸਿੱਖਿਆ ਪ੍ਰਾਪਤ ਕਰ ਸਕਣ। ਇਸ ਸਮੇਂ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਵੱਲੋਂ ਕੰਨਿਆ ਅਸ਼ੀਰਵਾਦ ਯੋਜਨਾ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
File
ਅਤੇ ਨਾ ਹੀ ਅਜਿਹੀ ਕੋਈ ਯੋਜਨਾ ਅਜੇ ਸ਼ੁਰੂ ਕੀਤੀ ਗਈ ਹੈ। ਕੰਨਿਆ ਆਸ਼ੀਰਵਾਦ ਯੋਜਨਾ ਦੇ ਬਾਰੇ ਸਰਕਾਰ ਦੁਆਰਾ ਕੋਈ ਅਰਜ਼ੀ ਫਾਰਮ ਜਾਰੀ ਨਹੀਂ ਕੀਤਾ ਗਿਆ ਹੈ, ਜੇ ਭਵਿੱਖ ਵਿੱਚ, ਕੇਂਦਰ ਸਰਕਾਰ ਜਾਂ ਕੋਈ ਰਾਜ ਸਰਕਾਰ ਪ੍ਰਧਾਨ ਮੰਤਰੀ ਕੰਨਿਆ ਆਸ਼ੀਰਵਾਦ ਯੋਜਨਾ ਬਾਰੇ ਕੋਈ ਐਲਾਨ ਕਰਦੀ ਹੈ ਜਾਂ ਇਸਦੀ ਸ਼ੁਰੂਆਤ ਕਰਦੀ ਹੈ, ਤਾਂ ਤੁਹਾਨੂੰ ਇਸ ਦੀ ਜਾਣਕਾਰੀ ਮੀਡੀਆ ਰਾਹੀਂ ਦਿੱਤੀ ਜਾਵੇਗੀ।
File
ਦੇਸ਼ ਦੇ ਜੋ ਚਾਹਵਾਨ ਲਾਭਪਾਤਰੀ ਇਸ ਸਕੀਮ ਤਹਿਤ ਆਪਣੀਆਂ ਧੀਆਂ ਨੂੰ ਲਾਭ ਲਈ ਦਰਖਾਸਤ ਦੇਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇੰਤਜ਼ਾਰ ਕਰਨਾ ਪਏਗਾ। ਕੰਨਿਆ ਆਸ਼ੀਰਵਾਦ ਯੋਜਨਾ ਬਾਰੇ ਦੱਸੀਆਂ ਜਾ ਰਹੀਆਂ ਹਰ ਤਰਾਂ ਦੀ ਜਾਣਕਾਰੀ ਝੂਠੀ ਅਤੇ ਗੁੰਮਰਾਹ ਕਰਨ ਵਾਲੀ ਹੈ।
File
ਕੇਂਦਰ ਸਰਕਾਰ ਜਾਂ ਕਿਸੇ ਹੋਰ ਰਾਜ ਸਰਕਾਰ ਵੱਲੋਂ ਅਜੇ ਤੱਕ ਅਜਿਹੀ ਕੋਈ ਯੋਜਨਾ ਸ਼ੁਰੂ ਨਹੀਂ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ ਦੱਸੇ ਯੋਗਤਾ ਲਾਭ ਰਜਿਸਟ੍ਰੇਸ਼ਨ ਪ੍ਰਕਿਰਿਆ ਆਨਲਾਈਨ ਅਰਜ਼ੀ ਪ੍ਰਕਿਰਿਆ ਆਨਲਾਈਨ ਫਾਰਮ ਜਾਂ ਕਿਸੇ ਵੀ ਹੋਰ ਕਿਸਮ ਦੀ ਜਾਣਕਾਰੀ 'ਤੇ ਭਰੋਸਾ ਨਾ ਕਰੋ ਜਦੋਂ ਤਕ ਇਸ ਦੀ ਪੁਸ਼ਟੀ ਕੇਂਦਰ ਸਰਕਾਰ ਦੁਆਰਾ ਜਾਂ ਸੂਬੇ ਸਰਕਾਰ ਦੁਆਰਾ ਨਹੀਂ ਕੀਤੀ ਜਾਂਦੀ।
File
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।