
ਰਾਹੁਲ ਗਾਂਧੀ ਤਾਮਿਲਨਾਡੂ ਦੇ ਦੌਰੇ 'ਤੇ ਹਨ ਤੇ ਹੁਣ ਉਹ ਕੰਨਿਆਕੁਮਾਰੀ ਵਿਖੇ ਪਹੁੰਚ ਗਏ ਹਨ।
ਨਵੀਂ ਦਿੱਲੀ: ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਇਥੇ ਰਾਜਨੀਤਿਕ ਹਲਚਲ ਤੇਜ਼ ਹੋ ਗਈ ਹੈ। ਇਸ ਵਿਚਕਾਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੋਮਵਾਰ ਤੋਂ ਕਾਂਗਰਸ ਪਾਰਟੀ ਦੇ ਪ੍ਰਚਾਰ ਲਈ ਅਸਾਮ ਵਿੱਚ ਆਪਣੀ ਦੋ ਦਿਨਾਂ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਕਾਂਗਰਸ ਜਨਰਲ ਸੈਕਟਰੀ ਗੁਹਾਟੀ ਪਹੁੰਚੀ ਹੈ, ਜਿਥੇ ਉਨ੍ਹਾਂ ਨੇ ਕਾਮਾਖਿਆ ਮੰਦਰ ਦੇ ਦਰਸ਼ਨ ਕੀਤੇ।
priyanka gandhi
ਕਾਮਾਖਿਆ ਮੰਦਰ ਵਿਚ ਪੂਜਾ ਕਰਨ ਤੋਂ ਬਾਅਦ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਮੈਂ ਇੱਥੇ ਕੁਝ ਸਾਲਾਂ ਲਈ (ਕਾਮਾਖਿਆ ਮੰਦਰ) ਆਉਣਾ ਚਾਹੁੰਦੀ ਸੀ, ਮੈਂ ਬਹੁਤ ਖੁਸ਼ ਹਾਂ ਕਿ ਮੈਂ ਅੱਜ ਇਥੇ ਆ ਸਕੀ ਅਸੀਂ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕਰਾਂਗੇ, ਸਾਡੇ ਸਾਰੇ ਵਰਕਰ ਬਹੁਤ ਕੰਮ ਕਰ ਰਹੇ ਹਨ। ਅਸਾਮ ਵਿਧਾਨ ਸਭਾ ਚੋਣਾਂ ਲਈ ਅਸਾਮ ਦੇ ਲਖੀਮਪੁਰ ਵਿਖੇ ਪਹੁੰਚੀ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਜਨਜਾਤੀ ਕਬੀਲੇ ਦੀਆਂ ਕੁੜੀਆਂ ਨਾਲ ਉਨ੍ਹਾਂ ਦੇ ਲੋਕ-ਨਾਚ ਵਿਚ ਲਿਆ ਭਾਗ ਲਿਆ।
ਦੱਸ ਦੇਈਏ ਕਿ ਉਨ੍ਹਾਂ ਦੀ ਫੇਰੀ ਤੋਂ ਉਨ੍ਹਾਂ ਦੀ ਪਾਰਟੀ ਦੀ ਮੁਹਿੰਮ ਨੂੰ ਤੇਜ਼ ਹੋਣ ਦੀ ਉਮੀਦ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਵਾਰ ਇਸ ਖੇਤਰ ਦਾ ਦੌਰਾ ਕਰ ਚੁੱਕੇ ਹਨ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਦੱਖਣੀ ਭਾਰਤ ਯਾਤਰਾ ਜਾਰੀ ਹੈ। ਅੱਜ ਸੋਮਵਾਰ ਨੂੰ ਰਾਹੁਲ ਗਾਂਧੀ ਤਾਮਿਲਨਾਡੂ ਦੇ ਦੌਰੇ 'ਤੇ ਹਨ ਤੇ ਹੁਣ ਉਹ ਕੰਨਿਆਕੁਮਾਰੀ ਵਿਖੇ ਪਹੁੰਚ ਗਏ ਹਨ।
rahul gandhi
ਤਾਮਿਲਨਾਡੂ ਦੌਰੇ 'ਚ ਉਹ ਹੁਣ ਕਈ ਚੋਣ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਣਗੇ। ਰਾਹੁਲ ਗਾਂਧੀ ਕੰਨਿਆ ਕੁਮਾਰੀ 'ਚ ਰਹਿਣਗੇ, ਜਿੱਥੇ ਸਕੂਲੀ ਵਿਦਿਆਰਥੀ ਇਕ ਦੂਜੇ ਨਾਲ ਗੱਲਬਾਤ ਕਰਨਗੇ। ਉਥੇ ਉਹ ਥੈਂਗਪੱਟਨਮ ਵਿਚ ਮਛੇਰਿਆਂ ਦੀ ਕਿਸ਼ਤੀ ਰੈਲੀ ਵਿਚ ਹਿੱਸਾ ਲੈਣਗੇ।