Operation Ganga: ਹਵਾਈ ਸੈਨਾ ਵੀ ਹੋਵੇਗੀ ਉਪਰੇਸ਼ਨ ਗੰਗਾ ਵਿਚ ਸ਼ਾਮਿਲ, ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣਗੇ C-17 ਜਹਾਜ਼  
Published : Mar 1, 2022, 1:44 pm IST
Updated : Mar 1, 2022, 1:44 pm IST
SHARE ARTICLE
 Operation Ganga: Air Force to be involved in Operation Ganga, C-17 aircraft to evacuate Indians from Ukraine
Operation Ganga: Air Force to be involved in Operation Ganga, C-17 aircraft to evacuate Indians from Ukraine

ਅੱਜ ਵੀ ਬਹੁਤ ਸਾਰੇ ਭਾਰਤੀ ਵਿਦਿਆਰਥੀ ਵਤਨ ਪਰਤ ਰਹੇ ਹਨ।

 

ਨਵੀਂ ਦਿੱਲੀ - ਭਾਰਤ ਸਰਕਾਰ ਨੇ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਸੈਨਾ ਨੂੰ ਭਾਰਤੀਆਂ ਨੂੰ ਵਾਪਸ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਅੱਜ ਮੰਗਲਵਾਰ ਤੋਂ ਹਵਾਈ ਸੈਨਾ ਦੇ ਕਈ ਸੀ-17 ਜਹਾਜ਼ ਵੀ ਤਾਇਨਾਤ ਕੀਤੇ ਜਾਣਗੇ। ਇਹ ਜਹਾਜ਼ ਭਾਰਤ ਤੋਂ ਯੂਕਰੇਨ ਤੱਕ ਰਾਹਤ ਸਮੱਗਰੀ ਵੀ ਲੈ ਕੇ ਜਾਣਗੇ। ਹੁਣ ਤੱਕ 2016 ਭਾਰਤੀ ਯੂਕਰੇਨ ਤੋਂ ਵਾਪਸ ਆ ਚੁੱਕੇ ਹਨ। ਅੱਜ ਵੀ ਬਹੁਤ ਸਾਰੇ ਭਾਰਤੀ ਵਿਦਿਆਰਥੀ ਵਤਨ ਪਰਤ ਰਹੇ ਹਨ।

ਯੂਕਰੇਨ 'ਤੇ ਰੂਸ ਦਾ ਹਮਲਾ ਲਗਾਤਾਰ 6ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਆਪਰੇਸ਼ਨ ਗੰਗਾ ਤਹਿਤ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਮਿਸ਼ਨ ਚੱਲ ਰਿਹਾ ਹੈ। ਇਸ ਸਬੰਧ ਵਿਚ ਏਅਰ ਇੰਡੀਆ ਦੀ 7ਵੀਂ ਫਲਾਈਟ 182 ਭਾਰਤੀਆਂ ਨੂੰ ਲੈ ਕੇ ਮੁੰਬਈ ਪਹੁੰਚੀ ਹੈ। ਇਸ ਦੇ ਨਾਲ ਹੀ ਬੁਡਾਪੇਸਟ ਅਤੇ ਬੁਖਾਰੇਸਟ ਤੋਂ ਦਿੱਲੀ ਲਈ ਦੋ ਹੋਰ ਉਡਾਣਾਂ ਨੇ ਵੀ ਉਡਾਨ ਭਰੀ ਹੈ। ਉਹ ਜਲਦੀ ਹੀ ਦੇਸ਼ ਦੀ ਰਾਜਧਾਨੀ 'ਚ ਉਤਰਨਗੇ। ਇਨ੍ਹਾਂ ਉਡਾਣਾਂ ਵਿਚ 434 ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement