
5.4 ਫੀ ਸਦੀ ਵਧ ਕੇ 41,702 ਕਰੋੜ ਰੁਪਏ
ਨਵੀਂ ਦਿੱਲੀ: ਫ਼ਰਵਰੀ ’ਚ ਕੁਲ ਜੀ.ਐੱਸ.ਟੀ. ਕੁਲੈਕਸ਼ਨ 9.1 ਫੀ ਸਦੀ ਵਧ ਕੇ ਕਰੀਬ 1.84 ਲੱਖ ਕਰੋੜ ਰੁਪਏ ਹੋ ਗਿਆ। ਸਨਿਚਰਵਾਰ ਨੂੰ ਅਧਿਕਾਰਤ ਅੰਕੜਿਆਂ ’ਚ ਇਹ ਜਾਣਕਾਰੀ ਦਿਤੀ ਗਈ। ਇਸ ਦੌਰਾਨ ਕੁਲ ਵਸਤੂ ਅਤੇ ਸੇਵਾ ਕਰ (ਜੀ.ਐਸ.ਟੀ.) ਅਧੀਨ ਘਰੇਲੂ ਮਾਲੀਆ 10.2 ਫ਼ੀ ਸਦੀ ਵਧ ਕੇ 1.42 ਲੱਖ ਕਰੋੜ ਰੁਪਏ ਹੋ ਗਿਆ। ਆਯਾਤ ਆਮਦਨ 5.4 ਫੀ ਸਦੀ ਵਧ ਕੇ 41,702 ਕਰੋੜ ਰੁਪਏ ਰਹੀ।
ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਮਹੀਨੇ ਦੌਰਾਨ ਕੇਂਦਰੀ ਜੀ.ਐਸ.ਟੀ. ਤੋਂ 35,204 ਕਰੋੜ ਰੁਪਏ, ਰਾਜ ਜੀ.ਐਸ.ਟੀ. ਤੋਂ 43,704 ਕਰੋੜ ਰੁਪਏ, ਏਕੀਕ੍ਰਿਤ ਜੀ.ਐਸ.ਟੀ. ਤੋਂ 90,870 ਕਰੋੜ ਰੁਪਏ ਅਤੇ ਮੁਆਵਜ਼ਾ ਸੈੱਸ ਤੋਂ 13,868 ਕਰੋੜ ਰੁਪਏ ਇਕੱਤਰ ਕੀਤੇ ਗਏ।
ਫ਼ਰਵਰੀ ਦੌਰਾਨ 20,889 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ ਹਨ, ਜੋ ਫ਼ਰਵਰੀ ’ਚ ਜਾਰੀ ਕੀਤੇ ਗਏ ਰਿਫੰਡ ਨਾਲੋਂ 17.3 ਫੀ ਸਦੀ ਜ਼ਿਆਦਾ ਹੈ। ਫ਼ਰਵਰੀ 2025 ’ਚ ਸ਼ੁੱਧ ਜੀ.ਐੱਸ.ਟੀ. ਕੁਲੈਕਸ਼ਨ 8.1 ਫੀ ਸਦੀ ਵਧ ਕੇ 1.63 ਲੱਖ ਕਰੋੜ ਰੁਪਏ ਰਿਹਾ। ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਕੁਲ ਅਤੇ ਸ਼ੁੱਧ ਜੀਐੱਸਟੀ ਕੁਲੈਕਸ਼ਨ ਕ੍ਰਮਵਾਰ 1.68 ਲੱਖ ਕਰੋੜ ਰੁਪਏ ਅਤੇ 1.50 ਲੱਖ ਕਰੋੜ ਰੁਪਏ ਸੀ।