
ਰਾਜਸਥਾਨ ਵਿਚ ਹੁਣ ਤੱਕ ਕੋਰੋਨਾ ਦੇ 93 ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ
ਨਵੀਂ ਦਿੱਲੀ- ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ਵਿਚ ਲੌਕਡਾਊਨ ਲੱਗਾ ਹੋਇਆ ਹੈ। ਲੌਕਡਾਊਨ ਕਰ ਕੇ ਕਈ ਲੋਕਾਂ ਦੇ ਘਰ ਰੋਟੀ ਨਹੀਂ ਬਣ ਰਹੀ। ਉੱਥੇ ਹੀ ਕੁੱਝ ਲੋਕ ਇਸ ਦਾ ਫਾਇਦਾ ਵੀ ਉਠਾ ਰਹੇ ਹਨ। ਅਜਿਹਾ ਹੀ ਮਾਮਲਾ ਰਾਜਸਥਾਨ ਦੇ ਭਿਵਾੜੀ ਤੋਂ ਸਾਹਮਣੇ ਆਇਆ ਹੈ। ਸ਼ਰਾਬ ਪੀਣ ਤੋਂ ਬਾਅਦ ਫੋਨ ਕਰ ਕੇ ਰਾਸ਼ਨ ਮੰਗਣ ਵਾਲੇ ਬਿਹਾਰ ਦੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
File photo
ਬਿਹਾਰ ਦੇ ਰਹਿਣ ਵਾਲੇ ਇਹਨਾਂ ਨੌਜਵਾਨਾਂ ਨੇ 10 ਬੀਅਰ ਪੀਣ ਤੋਂ ਬਾਅਦ ਸਾਬਕਾ ਮੰਤਰੀ ਉਪੇਂਦਰ ਕੁਸ਼ਵਾਹਾ ਨੂੰ ਮੈਸੇਜ ਕਰ ਦਿੱਤਾ ਕਿ ਉਹਨਾਂ ਦੇ ਕੋਲ ਖਾਣ-ਪੀਣ ਲਈ ਕੁੱਝ ਵੀ ਨਹੀਂ ਹੈ। ਉਪੇਂਦਰ ਕੁਸ਼ਵਾਹਾ ਨੇ ਸੂਬਾ ਸਰਕਾਰ ਨੂੰ ਸੂਚਨਾ ਭੇਜੀ। ਸੂਬਾ ਸਰਕਾਰ ਨੇ ਜਦੋਂ ਰਾਸ਼ਨ ਲੈ ਕੇ ਪੁਲਿਸ ਨੂੰ ਉਹਨਾਂ ਦੇ ਘਰ ਭੇਜਿਆ ਤਾਂ ਉਹ ਦੋਨੋਂ ਬੈਠੇ ਬੀਅਰ ਪੀ ਰਹੇ ਸਨ। ਪੁਲਿਸ ਨੇ ਇਹਨਾਂ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
Corona Virus
ਰਾਜਸਥਾਨ ਵਿਚ ਹੁਣ ਤੱਕ ਕੋਰੋਨਾ ਦੇ 93 ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਯਾਨੀ ਮੰਗਲਵਾਰ ਨੂੰ ਚਾਰ ਮਾਮਲੇ ਆਏ। ਹੁਣ ਤੱਕ 14 ਲੋਕਾਂ ਦੇ ਟੈਸਟ ਨੈਗੇਟਿਵ ਆਏ ਹਨ। ਜਦੋਂ ਕਿ 5 ਲੋਕਾਂ ਨੂੰ ਛੁੱਟੀ ਦਿੱਤੀ ਗਈ ਹੈ। ਰਾਜਸਥਾਨ ਦੇਸ਼ ਦਾ ਪਹਿਲਾ ਰਾਜ ਬਣਨ ਜਾ ਰਿਹਾ ਹੈ, ਜਿਥੇ ਰਾਜ ਦੀ ਪੂਰੀ 7.5 ਕਰੋੜ ਆਬਾਦੀ ਦਾ ਕੋਰੋਨਾ ਦੇ ਲਈ ਸਕਰੀਨਿੰਗ ਕੀਤਾ ਜਾਵੇਗਾ।
lockdown
ਰਾਜਸਥਾਨ ਦੇ ਜ਼ਿਆਦਾ ਕੇਸ ਭੀੜਵਾਲਾ ਵਿਚੋਂ ਸਾਹਮਣੇ ਆਏ ਹਨ। ਇਸ ਤੋਂ ਬਾਅਦ ਭੀੜਵਾਲਾ ਵਿਚ ਸਭ ਤੋਂ ਪਹਿਲਾ ਕਰਫਿਊ ਲੱਗਾ ਸੀ। ਥੋੜ੍ਹੇ ਦਿਨ ਬਾਅਦ ਪੂਰੇ ਰਾਜਸਥਾਨ ਨੂੰ ਹੀ ਲੌਕਡਾਊਨ ਕਰ ਦਿੱਤਾ ਗਿਆ ਸੀ। ਫਿਰ ਪੀਐਮ ਮੋਦੀ ਨੇ ਪੂਰੇ ਦੇਸ਼ ਵਿਚ ਲੌਕਡਾਊਨ ਦਾ ਐਲਾਨ ਕਰ ਦਿੱਤਾ ਸੀ। ਰਾਜਸਥਾਨ ਵਿਚੋਂ ਜਾ ਰਹੇ ਮਜ਼ਦੂਰਾਂ ਨੂੰ ਰੋਕਣ ਲਈ ਪ੍ਰਸ਼ਾਸ਼ਨ ਵੱਲੋਂ ਉਹਨਾਂ ਲਈ ਸ਼ੈਲਟਰ ਬਣਾਏ ਜਾ ਰਹੇ ਹਨ ਨਾਲ ਹੀ ਉਹਨਾਂ ਦੇ ਖਾਣ-ਪੀਣ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ।
Lockdown
ਇਸ ਦੇ ਨਾਲ ਹੀ ਦੱਸ ਦਈਏ ਕਿ ਦੇਸ਼ ਭਰ ਵਿਚ ਹੋਏ ਲੌਕਡਾਊਨ ਦੇ ਚੌਥੇ ਦਿਨ ਉੱਤਰ ਪ੍ਰਦੇਸ਼ ਦੇ ਦੇਵਰੀਆ ਵਿਚ ਇਕ ਬੱਚਾ ਪੈਦਾ ਹੋਇਆ ਸੀ। ਉਸ ਬੱਚੇ ਦਾ ਨਾਮ ਲੌਕਡਾਊਨ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੇ ਖਾਤਮੇ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ ਹੈ। ਬੱਚੇ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਇਸ ਕੋਰੋਨਾ ਦੀ ਜੰਗ ਵਿਚ ਮਦਦ ਕਰਨ ਲਈ ਅਸੀਂ ਆਪਣੇ ਨਵਜੰਮੇ ਪੁੱਤਰ ਦਾ ਨਾਮ ਲੌਕਡਾਊਨ ਰੱਖਿਆ ਹੈ ਤਾਂ ਜੋ ਲੋਕ ਇਸ ਤੋਂ ਪ੍ਰੇਰਣਾ ਲੈਣ ਅਤੇ ਦੇਸ਼ ਦੀ ਸੁਰੱਖਿਆ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਹਿੰਮ ਨੂੰ ਸਫਲ ਬਣਾਉਣ।
PM Narendra Modi
ਦੇਵਰੀਆ ਦੇ ਖੁਖੁੰਦੂ ਪਿੰਡ ਦੇ ਨਿਵਾਸੀ ਪਵਨ ਕੁਮਾਰ ਦੀ ਪਤਨੀ ਨੀਰਜਾ ਗਰਭਵਤੀ ਸੀ। 28 ਮਾਰਚ ਨੂੰ ਨੀਰਜਾ ਨੇ ਪਿੰਡ ਦੇ ਹੀ ਕਮਿਊਨਿਟੀ ਸਿਹਤ ਕੇਂਦਰ ਵਿਖੇ ਇੱਕ ਬੱਚੇ ਨੂੰ ਜਨਮ ਦਿੱਤਾ। ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿਚ ਤਾਲਾਬੰਦੀ ਚੱਲ ਰਹੀ ਹੈ। ਲੋਕ ਵੀ ਇਸ ਮੁਹਿੰਮ ਦਾ ਪਾਲਣ ਕਰ ਰਹੇ ਹਨ। ਨਵਜਾਤ ਬੱਚੇ ਦੀ ਮਾਂ ਨੀਰਜਾ ਨੇ ਦੱਸਿਆ ਕਿ ਪਹਿਲਾਂ ਤਾਂ ਲੋਕਾਂ ਨੇ ਸਾਡੇ ਇਸ ਫੈਸਲੇ ਦਾ ਮਜ਼ਾਕ ਉਡਾਇਆ
Baby
ਪਰ ਫਿਰ ਜਦੋਂ ਉਹਨਾਂ ਨੂੰ ਅਸੀਂ ਆਪਣੇ ਮਨ ਦੀ ਗੱਲ ਦੱਸੀ ਤਾਂ ਉਹ ਵਾਹ-ਵਾਹ ਕਰਨ ਲੱਗੇ। ਬੱਚੇ ਦੇ ਪਿਤਾ ਪਵਨ ਕੁਮਾਰ ਨੇ ਕਿਹਾ ਕਿ ਪੀਐਮ ਮੋਦੀ ਨੇ ਇਸ ਮਹਾਂਮਾਰੀ ਨਾਲ ਲੜਨ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ ਹੈ। ਅਜਿਹੇ ਵਿਚ ਸਾਡੇ ਬੱਚਾ ਮੋਦੀ ਅਭਿਆਨ ਦੀ ਸਫਲਤਾ ਦਾ ਪ੍ਰਤੀਕ ਹੈ। ਪਵਨ ਨੇ ਕਿਹਾ ਕਿ ਉਹਨਾਂ ਦੇ ਇਸ ਅਭਿਆਨ ਨੂੰ ਪੂਰਾ ਕਰਨ ਵਿਚ ਸਾਡਾ ਸਾਰਿਆਂ ਦਾ ਵੀ ਮਕਸਦ ਹੋਣਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।