
ਭਾਰਤ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਜਿੱਥੇ ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿਚ 21 ਦਿਨ ਦਾ ਲੌਕਡਾਊਨ ਕੀਤਾ ਹੋਇਆ ਹੈ
ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਜਿੱਥੇ ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿਚ 21 ਦਿਨ ਦਾ ਲੌਕਡਾਊਨ ਕੀਤਾ ਹੋਇਆ ਹੈ ਉੱਥੇ ਹੀ ਇਸ ਲੌਕਡਾਊਨ ਨੂੰ ਲੈ ਕੇ ਕੇਂਦਰ ਨੇ ਨਵੇਂ ਆਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਵਿਚ ਕਹਿ ਗਿਆ ਹੈ ਕਿ ਭਾਰਤ ਦੇ ਗ੍ਰਹਿ ਮੰਤਰਾਲੇ ਤੋਂ ਇਲਾਵਾ ਹੋਰ ਕਿਸੇ ਵੀ ਮੰਤਰਾਲੇ ਨੂੰ ਇਸ ਲੌਕਡਾਊਨ ਵਿਚ ਕੋਈ ਆਦੇਸ਼ ਜਾਂ ਸ਼ਪੱਸ਼ਟੀਕਰਨ ਜਾਰੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਕਾਰਨ ਕੇਂਦਰ ਨੇ ਵੱਖੋ-ਵੱਖਰੇ ਮੰਤਰਾਲਿਆਂ ਉਪਰ ਰੋਕ ਲਗਾ ਦਿੱਤੀ ਹੈ। ਦੱਸ ਦੱਈਏ ਕਿ ਕੈਬਨਿਟ ਸਕੱਤਰ ਰਾਜੀਵ ਗਾਬਾ ਵੱਲੋਂ ਸਾਰੇ ਮੰਤਰਾਲਿਆਂ ਨੂੰ ਇਸ ਸਬੰਧੀ ਚਿੱਠੀ ਲਿਖ ਕੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਤੇ ਉਨ੍ਹਾਂ ਕਿਹਾ ਕਿ ਲੌਕਡਾਊਨ ਨਾਲ ਜੁੜਿਆ ਕੋਈ ਵੀ ਨਿਰਦੇਸ਼ ਜਾਂ ਸ਼ਪੱਸ਼ਟੀਕਰਨ ਕੇਵਲ ਗ੍ਰਹਿ ਮੰਤਰਾਲੇ ਵੱਲੋਂ ਕਾਰਜਕਾਰਨੀ ਕਮੇਟੀ ਦੀ ਪ੍ਰਵਾਨਗੀ ਨਾਲ ਹੀ ਜ਼ਾਰੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਲੌਕਡਾਊਨ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਰਾਜਾਂ ਨਾਲ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ ਇਸ ਲਈ ਇਸ ਆਫਤ ਦੇ ਸਮੇਂ ਵਿਚ ਸਾਰਿਆਂ ਨੂੰ ਇਕਜੁਟ ਹੋ ਕੇ ਕੰਮ ਕਰਨ ਦੀ ਲੋੜ ਹੈ।
Central Government
ਇਸ ਤੇ ਜੇਕਰ ਰਾਜਾਂ ਵੱਲੋਂ ਕੋਈ ਸ਼ਪਸ਼ਟੀਕਰਨ ਮੰਗਿਆ ਜਾਂਦਾ ਹੈ ਤਾਂ ਉਸ ਨੂੰ ਆਪਣੇ ਮੰਤਰਾਲੇ ਦੀ ਨੋਟਿੰਗ ਨਾਲ ਗ੍ਰਹਿ ਸਕੱਤਰ ਦੀ ਅਗਵਾਈ ਵਾਲੀ ਰਾਸ਼ਟਰੀ ਕਾਰਜਕਰਨੀ ਦੇ ਧਿਆਨ ਚ ਲਿਆਉਣਾ ਜਰੂਰੀ ਹੈ। ਕੈਬਨਿਟ ਸਕੱਤਰ ਨੇ ਮੰਤਰਾਲਿਆਂ ਨੂੰ ਜਾਰੀ ਹਦਾਇਤਾਂ ਵਿਚ ਕਿਹਾ ਹੈ ਕਿ ਅਜਿਹਾ ਵੇਖਣ ਵਿਚ ਆਇਆ ਹੈ ਕਿ ਕੁਝ ਵਿਭਾਗ ਲੌਕਡਾਊਣ ਨਾਲ ਜੁੜੇ ਸ਼ਪਸ਼ਟੀਕਰਨ ਆਪਣੇ ਪੱਧਰ ਉਪਰ ਜਾਰੀ ਕਰ ਰਹੇ ਹਨ। ਪਰ ਹੁਣ ਆਫਤ ਪ੍ਰਬੰਧ ਕਾਨੂੰਨ ਦੇ ਚੱਲਦਿਆਂ ਉਹ ਅਜਿਹਾ ਨਾਂ ਕਰਨ। ਇਸ ਲਈ ਗ੍ਰਹਿ ਸਕੱਤਰ ਹੀ ਕਾਰਜਕਰਨੀ ਕਮੇਟੀ ਦੇ ਚੇਅਰਮੈਨ ਹਨ।
Central Government
ਲੌਕਡਾਊਨ ਬਾਰੇ ਜ਼ਮੀਨੀ ਪੱਧਰ ਉਤੇ ਹਦਾਇਤਾਂ ਦੀ ਪਾਲਣਾਂ ਕਰਵਾਉਣ ਲਈ ਗ੍ਰਹਿ ਸਕੱਤਰ ਵੱਲੋਂ ਰਾਜਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਕੈਬਨਿਟ ਸਕੱਤਰ ਨੇ ਚਿੱਠੀ ਵਿਚ ਲਿਖਿਆ ਹੈ ਕਿ ਗ੍ਰਹਿ ਮੰਤਰਾਲੇ ਬਾਰੇ ਕਿਸੇ ਵੀ ਕੰਮਕਾਰ ਬਾਰੇ ਜੇਕਰ ਕੋਈ ਸੋਧ, ਹਦਾਇਤ ਜਾਂ ਸ਼ਪਸ਼ਟੀਕਰਨ ਜਰੂਰੀ ਲੱਗਦਾ ਹੈ ਤਾਂ ਉਸ ਨੂੰ ਗ੍ਰਹਿ ਮੰਤਰਾਲੇ ਦੇ ਧਿਆਨ ਵਿਚ ਜਰੂਰ ਲਿਆਂਦਾ ਜਾਵੇ। ਉਸ ਤੋਂ ਬਾਅਦ ਹੀ ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧੀ ਕੇਂਦਰੀ ਕਾਰਜ਼ਕਰਨੀ ਕਮੇਟੀ ਨੂੰ ਹਦਾਇਤ ਜਾਰੀ ਕੀਤੀ ਜਾਵੇਗੀ।
File
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।