
ਐਮਰਜੈਂਸੀ ਬ੍ਰੇਕ ਲਗਾਉਣ ਕਾਰਨ ਵਾਪਰਿਆ ਹਾਦਸਾ
ਅੰਬਾਲਾ ਕੈਂਟ: ਹਰਿਆਣਾ ਦੇ ਅੰਬਾਲਾ ਕੈਂਟ 'ਚ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਅਚਾਨਕ ਬ੍ਰੇਕ ਲਗਾਉਣ ਕਾਰਨ 4-5 ਵਾਹਨ ਆਪਸ 'ਚ ਟਕਰਾ ਗਏ। ਹਾਦਸੇ ਵਿੱਚ ਰੇਂਜ ਰੋਵਰ, ਕੇਆਈਏ, ਬ੍ਰੇਜ਼ਾ ਸਮੇਤ ਕਈ ਵਾਹਨ ਹਾਦਸਾਗ੍ਰਸਤ ਹੋ ਗਏ। ਇਹ ਹਾਦਸਾ ਪੜਾਵ ਥਾਣਾ ਖੇਤਰ ਅਧੀਨ ਸ਼ਾਸਤਰੀ ਕਾਲੋਨੀ ਨੇੜੇ ਵਾਪਰਿਆ।
ਸ਼ੁਕਰ ਹੈ ਕਿ ਜ਼ਿਆਦਾ ਨੁਕਸਾਨ ਨਹੀਂ ਹੋਇਆ। ਸਾਰੇ ਵਾਹਨ ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਵੱਲ ਜਾ ਰਹੇ ਸਨ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਆਲੇ-ਦੁਆਲੇ ਦੇ ਡਰਾਈਵਰਾਂ ਤੋਂ ਪੁੱਛਗਿੱਛ ਕੀਤੀ ਪਰ ਵਾਹਨ ਚਾਲਕ, ਜਿਸ ਦੀ ਲਾਪ੍ਰਵਾਹੀ ਕਾਰਨ ਇਹ ਹਾਦਸਾ ਵਾਪਰਿਆ, ਮੌਕੇ ਦਾ ਫਾਇਦਾ ਉਠਾਉਂਦੇ ਹੋਏ ਫਰਾਰ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਚੰਡੀਗੜ੍ਹ ਵੱਲ ਜਾ ਰਹੇ ਇੱਕ ਵਾਹਨ ਦੇ ਡਰਾਈਵਰ ਨੇ ਟਰੱਕ ਦੇ ਸਾਹਮਣੇ ਆ ਜਾਣ ਕਾਰਨ ਅਚਾਨਕ ਬ੍ਰੇਕਾਂ ਲਗਾ ਦਿੱਤੀਆਂ ਸਨ। ਇਸ ਦੌਰਾਨ 4 ਤੋਂ 5 ਵਾਹਨ ਆਪਸ ਵਿੱਚ ਟਕਰਾ ਗਏ। ਕਈ ਵਾਹਨਾਂ ਦੇ ਬੋਨਟ ਟੁੱਟ ਗਏ ਜਦਕਿ ਕਈਆਂ ਦੇ ਸ਼ੀਸ਼ੇ ਟੁੱਟ ਗਏ। ਹਾਲਾਂਕਿ ਕਿਸੇ ਨੇ ਵੀ ਪੁਲਿਸ ਨੂੰ ਸ਼ਿਕਾਇਤ ਨਹੀਂ ਦਿੱਤੀ ਹੈ।