Haryana Accident News: ਮਾਸੀ ਘਰ ਗਏ ਭਾਣਜੇ ਦੇ ਸਿਰ ਤੋਂ ਲੰਘਿਆ ਟਰੱਕ ਦਾ ਟਾਇਰ, ਮੌਕੇ 'ਤੇ ਹੀ ਤੋੜਿਆ ਦਮ

By : GAGANDEEP

Published : Apr 1, 2024, 1:18 pm IST
Updated : Apr 1, 2024, 3:44 pm IST
SHARE ARTICLE
The child was crushed by the truck Haryana Accident News in punjabi
The child was crushed by the truck Haryana Accident News in punjabi

Haryana Accident News: ਮਾਪਿਆਂ ਦਾ ਸੀ ਇਕਲੌਤਾ ਪੁੱਤ

The child was crushed by the truck Haryana Accident News in punjabi : ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਸਿੰਧਵੀ ਖੇੜਾ ਨੇੜੇ ਚਾਰ ਸਾਲਾ ਬੱਚੇ ਨੂੰ ਟਰੱਕ ਡਰਾਈਵਰ ਨੇ ਕੁਚਲ ਦਿੱਤਾ। ਜਿਸ ਕਾਰਨ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਸਦਰ ਦੀ ਪੁਲਿਸ ਨੇ ਮ੍ਰਿਤਕ ਬੱਚੇ ਦੇ ਪਿਤਾ ਦੀ ਸ਼ਿਕਾਇਤ 'ਤੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਬੱਚਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਇਹ ਵੀ ਪੜ੍ਹੋ: Tarn Taran News: ਤਰਨਤਾਰਨ 'ਚ ਗੈਂਗਸਟਰ ਲਖਬੀਰ ਲੰਡਾ ਦੇ 3 ਸਾਥੀ ਗ੍ਰਿਫਤਾਰ, ਕਰੋੜਾਂ ਦੀ ਹੈਰੋਇਨ ਹੋਈ ਬਰਾਮਦ

ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਜੁਲਾਨਾ ਇਲਾਕੇ ਦੇ ਪਿੰਡ ਹਥਵਾਲਾ ਵਾਸੀ ਸੰਦੀਪ ਨੇ ਦੱਸਿਆ ਕਿ ਉਸ ਦੀ ਸਾਲੀ ਰਾਖੀ ਸਿੰਧਵੀ ਪਿੰਡ ਖੇੜਾ ਵਿੱਚ ਵਿਆਹੀ ਹੋਈ ਹੈ। ਉਹ ਆਪਣੇ ਪਰਿਵਾਰ ਨਾਲ ਸਿੰਧਵੀ ਖੇੜਾ ਪਿੰਡ 'ਚ ਆਪਣੀ ਸਾਲੀ ਦੇ ਘਰ ਆਯੋਜਿਤ ਪ੍ਰੋਗਰਾਮ 'ਚ ਆਏ ਹੋਏ ਸਨ। ਰਾਤ ਕਰੀਬ 9.15 ਵਜੇ ਉਸ ਦਾ ਚਾਰ ਸਾਲਾ ਪੁੱਤਰ ਦੀਪਾਂਸ਼ੂ ਘਰ ਦੇ ਬਾਹਰ ਸਾਈਡ ਰੋਡ ’ਤੇ ਖੜ੍ਹਾ ਸੀ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਟਰੱਕ ਗੋਹਾਨਾ ਰੋਡ ਵੱਲ ਆਇਆ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਬੱਚੇ ਨੂੰ ਟੱਕਰ ਮਾਰ ਦਿਤੀ।

ਇਹ ਵੀ ਪੜ੍ਹੋ: Ludhiana News: ਲੁਧਿਆਣਾ ਪੁਲਿਸ ਨੇ 10 ਕਰੋੜ ਦੀ ਹੈਰੈਇਨ ਸਮੇਤ 2 ਤਸਕਰ ਕੀਤੇ ਕਾਬੂ  

ਟਰੱਕ ਦਾ ਟਾਇਰ ਦੀਪਾਂਸ਼ੂ ਦੇ ਸਿਰ ਤੋਂ ਲੰਘ ਗਿਆ। ਜਦੋਂ ਉਸ ਨੇ ਦੀਪਾਂਸ਼ੂ ਨੂੰ ਟਰੱਕ ਦੇ ਹੇਠਾਂ ਆਉਂਦਾ ਦੇਖਿਆ ਤਾਂ ਉਸ ਨੇ ਰੌਲਾ ਪਾਇਆ ਅਤੇ ਭੱਜਿਆ ਪਰ ਡਰਾਈਵਰ ਟਰੱਕ ਨੂੰ ਪਿੱਛੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪਰਿਵਾਰਕ ਮੈਂਬਰ ਦੀਪਾਂਸ਼ੂ ਨੂੰ ਜੀਂਦ ਦੇ ਸਿਵਲ ਹਸਪਤਾਲ ਲੈ ਕੇ ਆਏ। ਇੱਥੇ ਡਾਕਟਰਾਂ ਨੇ ਦੀਪਾਂਸ਼ੂ ਨੂੰ ਮ੍ਰਿਤਕ ਐਲਾਨ ਦਿਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੰਦੀਪ ਨੇ ਦੋਸ਼ ਲਾਇਆ ਕਿ ਟਰੱਕ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਉਸ ਦੇ ਲੜਕੇ ਦੀ ਜਾਨ ਚਲੀ ਗਈ। ਸੰਦੀਪ ਦੇ ਤਿੰਨ ਬੱਚੇ ਹਨ, ਦੋ ਲੜਕੀਆਂ ਅਤੇ ਦੀਪਾਂਸ਼ੂ ਨਾਮ ਦਾ ਇੱਕ ਲੜਕਾ ਹੈ। ਹਾਦਸੇ 'ਚ ਘਰ ਦਾ ਇਕਲੌਤਾ ਚਰਾਗ ਬੁਝ ਗਿਆ। ਥਾਣਾ ਸਦਰ ਦੀ ਪੁਲਿਸ ਨੇ ਸੰਦੀਪ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।

(For more news apart from 'The child was crushed by the truck Haryana Accident News in punjabi' stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement