ਕੋਲਾ ਘਪਲਾ : ਅਸ਼ੋਕ ਡਾਗਾ ਨੂੰ 4 ਸਾਲ ਦੀ ਕੈਦ ਤੇ 1 ਕਰੋੜ ਜੁਰਮਾਨਾ
Published : May 1, 2018, 12:07 pm IST
Updated : May 1, 2018, 12:43 pm IST
SHARE ARTICLE
ashok daga to 4 years imprisonment
ashok daga to 4 years imprisonment

ਦਿੱਲੀ ਦੀ ਇਕ ਵਿਸ਼ੇਸ਼ ਅਦਾਲਤ ਨੇ ਗੋਂਡਵਾਨਾ ਇਸਪਾਤ ਲਿਮਟਿਡ ਦੇ ਡਾਇਰੈਕਟਰ ਅਸ਼ੋਕ ਡਾਗਾ ਨੂੰ 4 ਸਾਲ ਕੈਦ ਅਤੇ ਇਕ ਕਰੋੜ ਰੁਪਏ ...

ਨਵੀਂ ਦਿੱਲੀ : ਦਿੱਲੀ ਦੀ ਇਕ ਵਿਸ਼ੇਸ਼ ਅਦਾਲਤ ਨੇ ਗੋਂਡਵਾਨਾ ਇਸਪਾਤ ਲਿਮਟਿਡ ਦੇ ਡਾਇਰੈਕਟਰ ਅਸ਼ੋਕ ਡਾਗਾ ਨੂੰ 4 ਸਾਲ ਕੈਦ ਅਤੇ ਇਕ ਕਰੋੜ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਸ਼ੋਕ ਡਾਗਾ ਨੂੰ 27 ਅਪ੍ਰੈਲ ਨੂੰ ਯੂਪੀਏ ਦੇ ਸ਼ਾਸਨਕਾਲ ਵਿਚ ਮਹਾਰਾਸ਼ਟਰ ਵਿਚ ਮਾਜਰਾ ਕੋਲਾ ਬਲਾਕ ਦੀ ਵੰਡ ਅਪਣੇ ਪੱਖ ਵਿਚ ਕਰਵਾਉਣ ਲਈ ਧੋਖਾਧੜੀ ਕਰਨ ਅਤੇ ਅਪਰਾਧ ਸਾਜ਼ਿਸ਼ ਰਚਣ ਲਈ ਦੋਸ਼ੀ ਕਰਾਰ ਦਿਤਾ ਗਿਆ ਸੀ। ਸੀਬੀਆਈ ਅਦਾਲਤ ਨੇ ਡਾਗਾ ਅਤੇ ਕੰਪਨੀ ਨੂੰ ਭਾਰਤੀ ਦੰਡ ਸੰਘਤਾ (ਆਈਪੀਸੀ) ਦੀ ਧਾਰਾ 120ਬੀ (ਅਪਰਾਧਕ ਸਾਜ਼ਿਸ਼) ਅਤੇ 420 (ਧੋਖਾਧੜੀ) ਤਹਿਤ ਦੋਸ਼ੀ ਪਾਇਆ। ਇਸ ਕੋਲਾ ਖਦਾਨ ਦੀ ਵੰਡ ਨੂੰ ਸੁਪਰੀਮ ਕੋਰਟ ਨੇ 2014 ਵਿਚ ਰੱਦ ਕਰ ਦਿਤਾ ਸੀ। 

ashok daga to 4 years imprisonmentashok daga to 4 years imprisonment

ਸੀਬੀਆਈ ਨੇ ਦੋਸ਼ ਪੱਤਰ ਵਿਚ ਦੋਸ਼ ਲਗਾਇਆ ਸੀ ਕਿ ਜਾਂਚ ਦੌਰਾਲ ਸਾਹਮਣੇ ਆਇਆ ਹੈ ਕਿ ਡਾਗਾ ਨੇ ਲੋਹ ਪਦਾਰਥਾਂ ਦੇ ਸਬੰਧ ਵਿਚ ਓਡੀਸ਼ਾ ਸਰਕਾਰ ਨਾਲ ਸਮਝੌਤੇ ਅਤੇ ਵਿੱਤੀ ਤਿਆਰੀ ਨੂੰ ਲੈ ਕੇ ਵੀ ਝੂਠੇ ਦਾਅਵੇ ਕੀਤੇ ਸਨ। ਇਸ ਵਿਚ ਦੋਸ਼ ਲਗਾਇਆ ਗਿਆ ਕਿ ਇਸ ਸਮੇਂ ਕੋਲਾ ਮੰਤਰਾਲਾ ਕਿਸੇ ਅਰਜ਼ੀਕਰਤਾ ਕੰਪਨੀ ਵਲੋਂ ਉਪਲਬਧ ਕਰਵਾਈ ਗਈ ਗ਼ਲਤ ਜਾਣਕਾਰੀ ਨੂੰ ਜਾਂਚਣ ਲਈ ਕਿਸੇ ਤਰ੍ਹਾਂ ਦੀ ਪ੍ਰਣਾਲੀ ਦਾ ਪਾਲਣ ਨਹੀਂ ਕਰਦਾ ਸੀ। ਇਸੇ ਨੂੰ ਦੇਖਦੇ ਹੋਏ ਜੀਆਈਐਲ ਅਤੇ ਡਾਗਾ ਨੇ ਸਰਕਾਰ ਦੇ ਵੱਖ-ਵੱਖ ਅਧਿਕਾਰੀਆਂ ਨੂੰ ਗ਼ਲਤ ਜਾਣਕਾਰੀ ਦਿਤੀ। 

ashok daga to 4 years imprisonmentashok daga to 4 years imprisonment

ਸੀਬੀਆਈ ਮੁਤਾਬਕ 22 ਅਪ੍ਰੈਲ 2000 ਨੂੰ ਡਾਗਾ ਅਤੇ ਮਹਾਰਾਸ਼ਟਰ ਦੇ ਇਕਾਰਜੁਨ ਐਕਸਟੈਂਸ਼ਨ ਕੋਲਾ ਬਲਾਕ ਲੈਣ ਲਈ ਕੋਲਾ ਮੰਤਰਾਲਾ ਵਿਚ ਅਰਜ਼ੀ ਦਿਤੀ ਸੀ ਤਾਕਿ ਉਹ 60 ਹਜ਼ਾਰ ਟਨ ਪ੍ਰਤੀ ਸਾਲ ਦੀ ਸਮਰੱਥਾ ਵਾਲਾ ਇਕ ਵਾਸ਼ਰੀ ਸਹਿ ਸਪੰਜ ਲੋਹ ਪਲਾਂਟ ਲਗਾ ਸਕੇ ਪਰ ਮੰਤਰਾਲਾ ਨੇ ਇਸ ਅਰਜ਼ੀ ਨੂੰ ਖ਼ਾਰਜ ਕਰ ਦਿਤਾ ਸੀ। 15 ਸਤੰਬਰ 2001 ਨੂੰ ਡਾਗਾ ਨੇ ਮਹਾਰਾਸ਼ਟਰ ਦੇ ਵਰੋਰਾ ਵੈਸਟ ਕੋਲਾ ਬਲਾਕ ਲਈ ਅਰਜ਼ੀ ਦਿਤੀ ਸੀ। 

ashok daga to 4 years imprisonmentashok daga to 4 years imprisonment

ਸੀਬੀਆਈ ਮੁਤਾਬਕ ਅਪਣੀ ਪਹਿਲਾਂ ਦੀ ਅਰਜ਼ੀ ਨੂੰ ਜਾਰੀ ਰਖਦੇ ਹੋਏ ਕੰਪਨੀ ਨੇ ਵਰੋਰਾ ਨਾਰਥ ਕੋਲਾ ਬਲਾਕ ਦੇ ਵਿਕਲਪ ਦੇ ਤੌਰ 'ਤੇ ਮਾਜਰਾ ਬੇਲਗਾਂਵ ਕੋਲਾ ਬਲਾਕ ਲੈਣ ਲਈ ਵਿਚਾਰ ਕਰਨ ਦੀ ਬੇਨਤੀ ਆਈ ਸੀ। ਮੰਤਰਾਲਾ ਨੇ 5 ਮਈ 2003 ਨੂੰ ਅਪਣੀ 18ਵੀਂ ਜਾਂਚ ਕਮੇਟੀ ਦੀ ਮੀਟਿੰਗ ਵਿਚ ਜੀਆਈਐਲ ਅਤੇ ਚੰਦਰਪੁਰ ਇਸਪਾਤ ਲਿਮਟਿਡ ਦੀ ਅਰਜ਼ੀ ਨੂੰ ਸਵੀਕਾਰ ਕਰ ਲਿਆ। ਸੀਬੀਆਈ ਨੇ ਦਸਿਆ ਕਿ ਕੰਪਨੀ ਵਲੋਂ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਮੁਤਾਬਕ ਮੰਤਰਾਲਾ ਨੇ 29 ਅਕਤੂਬਰ 2003 ਨੂੰ ਮਾਜਰਾ ਕੋਲਾ ਬਲਾਕ ਨੂੰ ਕੁੱਝ ਤੈਅਸ਼ੁਦਾ ਸ਼ਰਤਾਂ ਤਹਿਤ ਕੰਪਨੀ ਲਈ ਸੁਰੱਖਿਅਤ ਰੱਖ ਦਿਤਾ। 

ashok daga to 4 years imprisonmentashok daga to 4 years imprisonment

ਸੀਬੀਆਈ ਦਾ ਦੋਸ਼ ਹੈ ਕਿ ਜਾਂਚ ਵਿਚ ਪਤਾ ਚਲਿਆ ਹੈ ਕਿ 2003 ਵਿਚ ਕੋਲਾ ਬਲਾਕ ਮਿਲਣ ਤੋਂ ਬਾਅਦ ਡਾਗਾ ਨੇ ਐਮਓਸੀ ਨੂੰ ਵਚਨ ਦਿਤਾ ਸੀ ਕਿ ਉਹ ਕੋਲਾ ਬਲਾਕ ਦੇ ਵਿਸਥਾਰ ਅਤੇ ਕੋਲਾ ਖਦਾਨ ਵਿਕਸਤ ਕਰਨ ਲਈ ਇਕ ਪਲਾਂਟ ਲਗਾਏਗਾ ਪਰ ਕਾਫ਼ੀ ਮੁਨਾਫ਼ਾ ਕਮਾਉਣ ਤੋਂ ਬਾਅਦ ਅਕਤੂਬਰ 2005 ਵਿਚ ਕੰਪਨੀ ਨੰਦ ਕਿਸ਼ੋਰ ਸ਼ਾਰਦਾ ਨੂੰ ਵੇਚ ਦਿਤੀ ਗਈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement