
ਭਾਰਤ ਵਿਚ ਕੋਵਿਡ-19 ਲਾਗ ਦੇ ਮਾਮਲੇ ਦੁਗਣੇ ਹੋਣ ਦੀ ਦਰ ਇਸ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਅਮਰੀਕਾ, ਇਟਲੀ, ਸਪੇਨ ਅਤੇ ਬ੍ਰਿਟੇਨ ਜਿਹੇ ਦੇਸ਼ਾਂ ਤੋਂ ਘੱਟ ਹੈ।
ਨਵੀਂ ਦਿੱਲੀ, 30 ਅਪ੍ਰੈਲ : ਭਾਰਤ ਵਿਚ ਕੋਵਿਡ-19 ਲਾਗ ਦੇ ਮਾਮਲੇ ਦੁਗਣੇ ਹੋਣ ਦੀ ਦਰ ਇਸ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਅਮਰੀਕਾ, ਇਟਲੀ, ਸਪੇਨ ਅਤੇ ਬ੍ਰਿਟੇਨ ਜਿਹੇ ਦੇਸ਼ਾਂ ਤੋਂ ਘੱਟ ਹੈ। ਸੂਤਰਾਂ ਮੁਤਾਬਕ ਕੋਰੋਨਾ ਵਾਇਰਸ ਲਾਗ ਨਾਲ ਭਾਰਤ ਵਿਚ ਰੋਗੀਆਂ ਦੀ ਮੌਤ ਦਰ ਵੀ ਇਨ੍ਹਾਂ ਵਿਕਸਿਤ ਮੁਲਕਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ।
ਸਿਹਤ ਮੰਤਰਾਲੇ ਅਤੇ ਦੁਨੀਆਂ ਭਰ ਵਿਚ ਲਾਗ ਤੇ ਮੌਤ ਦੇ ਪੁਸ਼ਟ ਮਾਮਲਿਆਂ ਨੂੰ ਰੀਕਾਰਡ ਕਰਨ ਵਾਲੀ ਵੈਬਸਾਈਟ ‘ਵਲਡੋਮੀਟਰ’ ਦੇ ਅੰਕੜਿਆਂ ਮੁਤਾਬਕ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਪੰਜ ਦਿਨਾਂ ਵਿਚ 500 ਤੋਂ 1000 ਹੋ ਗਏ ਅਤੇ ਫਿਰ ਚਾਰ ਦਿਨਾਂ ਵਿਚ 2000 ’ਤੇ ਪਹੁੰਚ ਗਏ। ਇਸ ਤੋਂ ਬਾਅਦ ਸਿਰਫ਼ ਤਿੰਨ ਦਿਨਾਂ ਵਿਚ ਮਾਮਲਿਆਂ ਦੀ ਗਿਣਤੀ ਦੁਗਣੀ ਹੋ ਕੇ 4000 ’ਤੇ ਪਹੁੰਚ ਗਈ ਪਰ ਇਸ ਦੇ ਬਾਅਦ ਰੋਗੀਆਂ ਦੀ ਗਿਣਤੀ 8000 ਪਹੁੰਚਣ ਵਿਚ ਛੇ ਦਿਨ ਲੱਗ ਗਏ। ਫਿਰ ਮਾਮਲਿਆਂ ਦੀ ਗਿਣਤੀ ਅੱਠ ਦਿਨਾਂ ਵਿਚ 16000 ਅਤੇ 10 ਦਨਿਾ ਵਿਚ 32000 ’ਤੇ ਪਹੁੰਚੀ। ਇਸ ਦੀ ਤੁਲਨਾ ਵਿਚ ਅਮਰੀਕਾ ਵਿਚ ਤਿੰਨ ਦਿਨਾਂ ਦੇ ਮਾਮਲੇ 500 ਤੋਂ 1000 ਹੋ ਗਏ ਅਤੇ ਫਿਰ ਦੋ ਹੀ ਦਿਨ ਵਿਚ 2000 ’ਤੇ ਪਹੁੰਚ ਗਏ।
File photo
ਇਸ ਦੇ ਬਾਅਦ ਸਿਰਫ਼ ਤਿੰਨ ਦਿਨ ਵਿਚ ਮਾਮਲੇ ਦੁਗਣੇ ਹੋ ਕੇ 4000 ’ਤੇ ਅਤੇ ਅਗਲੇ ਦੋ ਦਿਨਾਂ ਵਿਚ 8000 ਹੋ ਗਏ। ਇਸ ਦੇ ਬਾਅਦ ਮਾਮਲਿਆਂ ਦੀ ਗਿਣਤੀ ਦੋ ਦਿਨਾਂ ਵਿਚ ਹੀ 16000 ’ਤੇ ਅਤੇ ਅਗਲੇ ਦੋ ਹੀ ਦਿਨਾਂ ਵਿਚ 32000 ’ਤੇ ਪਹੁੰਚੀ। ਇਟਲੀ ਵਿਚ ਇਸ ਤਰ੍ਹੈ ਦੇ 500 ਤੋਂ ਲਾਗ ਦੇ ਮਾਮਲਿਆਂ ਦਾ ਅੰਕੜਾ 32000 ਤਕ ¬ਕ੍ਰਮਵਾਰ ਦੋ ਦੋ, ਚਾਰ, ਤਿੰਨ, ਚਾਰ ਅਤੇ ਪੰਜ ਦਿਨਾਂ ਵਿਚ ਦੁਗਣੇ ਹੁੰਦੇ ਪੁੱਜਾ। ਉਧਰ, ਸਪੇਨ ਵਿਚ ਇਸੇ ਰੇਂਜ ਵਿਚ ਮਾਮਲਿਆਂ ਦੀ ਗਿਣਤੀ ਦੇ ਵਾਧੇ ਵਿਚ ¬ਕ੍ਰਮਵਾਰ ਦੋ, ਦੋ, ਦੋ, ਤਿੰਨ, ਤਿੰਨ ਅਤੇ ਚਾਰ ਦਿਨ ਲੱਗੇ। ਬ੍ਰਿਟੇਨ ਅਤੇ ਜਰਮਨੀ ਵਿਚ ਵੀ ਮਾਮਲੇ ਦੁਗਣੇ ਹੋ ਣਦੀ ਦਰ ਮੁਕਾਬਲਤਨ ਘੱਟ ਰਹੀ। (ਏਜੰਸੀ)
100 ਰੋਗੀਆਂ ਪਿੱਛੇ 4067 ਮਾਮਲੇ
ਭਾਰਤ ਵਿਚ ਜਦ 100 ਰੋਗੀਆਂ ਦੀ ਮੌਤ ਸ਼ੁਰੂ ਹੋਈ ਤਦ ਲਾਗ ਦੇ 4067 ਮਾਮਲੇ ਸਨ। ਇਸ ਪੱਧਰ ’ਤੇ ਫ਼ਰਾਂਸ ਵਿਚ 5423, ਇਟਲੀ ਵਿਚ 3089, ਸਪੇਨ ਵਿਚ 4231, ਬ੍ਰਿਟੇਨ ਵਿਚ 2630 ਅਤੇ ਬ੍ਰਾਜ਼ੀਲ ਵਿਚ 3904 ਮਾਮਲੇ ਸਨ। ਭਾਰਤ ਵਿਚ ਕੋਵਿਡ 19 ਲਾਗ ਨਾਲ 500 ਰੋਗੀਆਂ ਦੀ ਮੌਤ ਦੇ ਅੰਕੜੇ ਦੇ ਸਮੇਂ ਪੀੜਤਾਂ ਦੀ ਗਿਣਤੀ 15712 ਸੀ। ਮੌਤਾਂ ਦੇ ਇਸ ਅੰਕੜੇ ਦੌਰਾਨ ਫ਼ਰਾਂਸ ਵਿਚ ਮਾਮਲਿਆਂ ਦੀ ਗਿਣਤੀ 14459, ਇਟਲੀ ਵਿਚ 10149, ਸਪੇਨ ਵਿਚ 13716, ਬ੍ਰਿਟੇਨ ਵਿਚ 11658 ਅਤੇ ਬ੍ਰਾਜ਼ੀਲ ਵਿਚ 12056 ਸੀ।